ਮੁੰਬਈ- ਭਾਰਤ ਨੇ ਦੂਜੇ ਟੈਸਟ ਮੈਚ ਵਿਚ ਨਿਊਜ਼ੀਲੈਂਡ ਦੀ ਟੀਮ ਨੂੰ 372 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਇਸ ਜਿੱਥ ਦੇ ਨਾਲ ਹੀ ਭਾਰਤੀ ਟੀਮ ਨੇ 2 ਮੈਚਾਂ ਦੀ ਸੀਰੀਜ਼ ਨੂੰ 1-0 ਨਾਲ ਆਪਣੇ ਨਾਂ ਕਰ ਲਿਆ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਟੈਸਟ ਰੈਂਕਿੰਗ ਵਿਚ ਪਹਿਲੇ ਸਥਾਨ 'ਤੇ ਆ ਗਈ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਲਈ ਇਹ ਵੀ ਇਹ ਟੈਸਟ ਮੈਚ ਕਾਫੀ ਖਾਸ ਰਿਹਾ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਕਲੌਤੇ ਅਜਿਹੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ ਕ੍ਰਿਕਟ ਦੇ ਤਿੰਨਾਂ ਫਾਰਮੈੱਟ ਟੈਸਟ, ਵਨ ਡੇ ਤੇ ਟੀ-20 ਵਿਚ 50 ਜਾਂ ਉਸ ਤੋਂ ਜ਼ਿਆਦਾ ਮੈਚ ਜਿੱਤੇ ਹਨ।
ਨਿਊਜ਼ੀਲੈਂਡ ਦੇ ਵਿਰੁੱਧ ਟੈਸਟ ਸੀਰੀਜ਼ ਵਿਚ ਸਾਰਿਆਂ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਸੈਂਕੜੇ ਦੀ ਉਮੀਦ ਸੀ ਪਰ ਇਸ ਟੈਸਟ ਸੀਰੀਜ਼ ਵਿਚ ਉਗ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ। ਵਿਰਾਟ ਨੇ ਆਪਣੀ ਕਪਤਾਨੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਵਿਰਾਟ ਕੋਹਲੀ ਦੀ ਮੁੰਬਈ ਟੈਸਟ ਵਿਚ ਬਤੌਰ ਖਿਡਾਰੀ 50ਵੀਂ ਟੈਸਟ ਜਿੱਤ ਹੈ। ਵਿਰਾਟ ਵਨ ਡੇ ਤੇ ਟੀ-20 ਵਿਚ ਪਹਿਲਾਂ ਹੀ 50 ਤੋਂ ਜ਼ਿਆਦਾ ਜਿੱਤੇ ਹੋਏ ਮੈਚਾਂ ਦਾ ਹਿੱਸਾ ਰਹਿ ਚੁੱਕੇ ਹਨ। ਹੁਣ ਟੈਸਟ ਵਿਚ ਵੀ ਵਿਰਾਟ ਨੇ ਇਹ ਕਰ ਦਿਖਾਇਆ ਹੈ। ਵੱਡੀ ਗੱਲ ਇਹ ਹੈ ਕਿ ਉਸ ਤੋਂ ਪਹਿਲਾਂ ਕਿਸੇ ਵੀ ਖਿਡਾਰੀ ਨੇ ਅਜਿਹਾ ਨਹੀਂ ਕੀਤਾ ਹੈ। ਬੀ. ਸੀ. ਸੀ. ਆਈ. ਨੇ ਵੀ ਟਵਿੱਟਰ 'ਤੇ ਕਪਤਾਨ ਵਿਰਾਟ ਕੋਹਲੀ ਨੂੰ ਉਸਦੀ ਇਸ ਉਪਲੱਬਧੀ ਦੇ ਲਈ ਵਧਾਈ ਦਿੱਤੀ ਹੈ।
ਦੇਖੋ ਵਿਰਾਟ ਕੋਹਲੀ ਦਾ ਰਿਕਾਰਡ-
ਟੈਸਟ- 97 ਮੈਚਾਂ ਵਿਚ 50 ਜਿੱਤ
ਵਨ ਡੇ- 254 ਮੈਚਾਂ ਵਿਚ 153 ਜਿੱਤ
ਟੀ-20 -- 95 ਮੈਚਾਂ ਵਿਚ 59 ਜਿੱਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕਾ ਦੇ ਓਲੰਪਿਕ ਦਾ ਬਾਈਕਾਟ ਕਰਨ 'ਤੇ ਚੀਨ ਦੀ ਜਵਾਬੀ ਕਾਰਵਾਈ ਦੀ ਧਮਕੀ
NEXT STORY