ਇੰਦੌਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼੍ਰੀਲੰਕਾ ਵਿਰੁੱਧ ਹੋਲਕਰ ਸਟੇਡੀਅਮ 'ਚ ਖੇਡੇ ਗਏ ਦੂਜੇ ਟੀ-20 ਮੈਚ ਦੌਰਾਨ ਸਿਰਫ 2 ਦੌੜਾਂ ਬਣਾਉਂਦੇ ਹੀ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਚੋਟੀ 'ਤੇ ਪਹੁੰਚ ਗਏ ਗਨ। ਵਿਰਾਟ ਕੋਹਲੀ ਤੋਂ ਪਹਿਲਾਂ ਇਹ ਸਥਾਨ ਰੋਹਿਤ ਸ਼ਰਮਾ ਦੇ ਨਾਂ ਸੀ। ਕਿਉਂਕਿ ਰੋਹਿਤ ਸ਼ਰਮਾ ਸ਼੍ਰੀਲੰਕਾ ਸੀਰੀਜ਼ ਤੋਂ ਆਰਾਮ 'ਤੇ ਹੈ ਤੇ ਇਸ ਦੌਰਾਨ ਕੋਹਲੀ ਨੂੰ ਉਸ ਤੋਂ ਅੱਗੇ ਨਿਕਲਣ ਦਾ ਮੌਕਾ ਮਿਲ ਗਿਆ। ਕੋਹਲੀ ਨੇ 30 ਦੌੜਾਂ ਬਣਾ ਕੇ ਭਾਰਤੀ ਟੀਮ ਨੂੰ ਜਿੱਤ ਦੀ ਦਹਿਲੀਜ਼ ਤਕ ਵੀ ਪਹੁੰਚਾ ਦਿੱਤਾ।
ਟੀ-20 ਦੇ ਟੌਪ ਸਕੋਰਰ
2663 ਵਿਰਾਟ ਕੋਹਲੀ
2633 ਰੋਹਿਤ ਸ਼ਰਮਾ
2436 ਮਾਰਟਿਨ ਗੁਪਟਿਲ
2263 ਸ਼ੋਏਬ ਮਲਿਕ
2140 ਬ੍ਰੈਂਡਨ ਮੈਕੁਲਮ
ਵਿਰਾਟ ਕੋਹਲੀ ਇਸਦੇ ਨਾਲ ਹੀ ਬਤੌਰ ਕਪਤਾਨ ਟੀ-20 ਇੰਟਰਨੈਸ਼ਨਲ ਮੈਚਾਂ 'ਚ 1000 ਦੌੜਾਂ ਵੀ ਪੂਰੀਆਂ ਕਰ ਗਏ। ਕੋਹਲੀ ਨੇ ਦੂਜੇ ਟੀ-20 'ਚ 17 ਗੇਂਦਾਂ 'ਚ ਇਕ ਚੌਕਾ ਤੇ 2 ਛੱਕੇ ਲਗਾ ਕੇ ਭਾਰਤੀ ਟੀਮ ਨੂੰ 7 ਵਿਕਟਾਂ ਨਾਲ ਜਿੱਤ ਹਾਸਲ ਕਰਵਾਈ। ਕੋਹਲੀ ਨੇ ਸ਼੍ਰੀਲੰਕਾਈ ਗੇਂਦਬਾਜ਼ ਲਾਹਿਰੂ ਕੁਮਾਰਾ ਦੀ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਭਾਰਤੀ ਟੀਮ ਨੂੰ ਜਿੱਤ ਹਾਸਲ ਕਰਵਾਈ।
ਹਾਰਦਿਕ ਦੀ ਮੰਗੇਤਰ ਨਤਾਸ਼ਾ ਨੇ ਦਿਖਾਇਆ ਹੌਟ ਅਵਤਾਰ (ਤਸਵੀਰਾਂ)
NEXT STORY