ਸਿਲਹਟ : ਬ੍ਰੈਂਡਨ ਮਾਵੂਤਾ ਤੇ ਸਿਕੰਦਰ ਰਜ਼ਾ ਦੀਆਂ 7 ਵਿਕਟਾਂ ਦੀ ਬਦੌਲਤ ਜ਼ਿੰਬਾਬਵੇ ਨੇ ਮੰਗਲਵਾਰ ਇਥੇ 151 ਦੌੜਾਂ ਨਾਲ ਹਰਾ ਕੇ ਪੰਜ ਸਾਲ ਬਾਅਦ ਜਾ ਕੇ ਪਹਿਲੀ ਵਾਰ ਟੈਸਟ ਜਿੱਤ ਦਾ ਸਵਾਦ ਚਖਿਆ ਤੇ ਨਾਲ ਹੀ ਵਿਦੇਸ਼ੀ ਧਰਤੀ 'ਤੇ 17 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਟੈਸਟ ਜਿੱਤਣ ਦਾ ਸੋਕਾ ਵੀ ਖਤਮ ਕਰ ਦਿੱਤਾ। ਡੈਬਿਊ ਖਿਡਾਰੀ ਲੈੱਗ ਸਪਿਨਰ ਮਾਵੂਤਾ ਨੇ 21 ਦੌੜਾਂ 'ਤੇ 4 ਵਿਕਟਾਂ ਤੇ ਆਫ ਸਪਿਨਰ ਰਜ਼ਾ ਨੇ 41 ਦੌੜਾਂ 'ਤੇ 3 ਵਿਕਟਾਂ ਲੈ ਕੇ ਮੇਜ਼ਬਾਨ ਬੰਗਲਾਦੇਸ਼ ਦੀ ਦੂਜੀ ਪਾਰੀ ਨੂੰ ਪਹਿਲੇ ਮੈਚ ਦੇ ਚੌਥੇ ਹੀ ਦਿਨ ਸਮੇਟ ਦਿੱਤਾ। ਇਕ ਹੋਰ ਡੈਬਿਊ ਖਿਡਾਰੀ ਵੇਲਿੰਗਟਨ ਮਸਕਾਦਜ਼ਾ ਨੇ ਵੀ ਦੋ ਵਿਕਟਾਂ ਲਈਆਂ। ਬੰਗਲਾਦੇਸ਼ ਦੀ ਟੀਮ ਨੇ 321 ਦੌੜਾਂ ਦੇ ਟੀਚੇ ਦਾ ਸਾਹਮਣਾ ਕਰਨਾ ਸੀ ਪਰ ਜ਼ਿੰਬਾਬਵੇ ਦੀ ਗੇਂਦਬਾਜ਼ੀ ਸਾਹਮਣੇ ਟੀਮ 63.1 ਓਵਰਾਂ 'ਚ 169 ਦੌੜਾਂ 'ਤੇ ਸਿਮਟ ਗਈ।

ਲੈਫਟ ਆਰਮ ਸਪਿਨਰ ਮਸਕਾਦਜ਼ਾ ਨੇ ਬੰਗਲਾਦੇਸ਼ ਦੀ ਪਾਰੀ ਦੀ ਆਖਰੀ ਵਿਕਟ ਲਈ ਤੇ ਅਰਿਫੁਲ ਹੱਕ (38) ਨੂੰ ਆਊਟ ਕਰ ਕੇ ਜ਼ਿੰਬਾਬਵੇ ਨੂੰ 5 ਸਾਲਾਂ ਬਾਅਦ ਉਸ ਦੀ ਪਹਿਲੀ ਟੈਸਟ ਜਿੱਤ ਦਿਵਾ ਦਿੱਤੀ। ਆਖਰੀ ਵਾਰ ਹਰਾਰੇ 'ਚ ਜ਼ਿੰਬਾਬਵੇ ਨੇ 2013 'ਚ ਪਾਕਿਸਤਾਨ ਨੂੰ ਹਰਾਇਆ ਸੀ। ਇਹ ਜ਼ਿੰਬਾਬਵੇ ਦੀ ਵਿਦੇਸ਼ੀ ਧਰਤੀ 'ਤੇ 17 ਸਾਲਾਂ 'ਚ ਪਹਿਲੀ ਟੈਸਟ ਜਿੱਤ ਵੀ ਹੈ। ਆਖਰੀ ਵਾਰ 2001 'ਚ ਚਟਗਾਂਵ ਵਿਚ ਉਸ ਨੇ ਬੰਗਲਾਦੇਸ਼ ਨੂੰ ਹਰਾਇਆ ਸੀ।

ਮੈਚ 'ਚ ਰਜ਼ਾ ਨੇ ਓਪਨਿੰਗ ਸੈਸ਼ਨ 'ਚ ਹੀ ਬੰਗਲਾਦੇਸ਼ ਦੀਆਂ 3 ਵਿਕਟਾਂ ਲਈਆਂ ਸਨ, ਜਦਕਿ ਕਾਇਲ ਜਾਰਵਿਸ ਤੇ ਮਾਵੂਤਾ ਨੇ ਇਕ-ਇਕ ਵਿਕਟ ਲੈ ਕੇ ਲੰਚ ਬ੍ਰੇਕ ਤਕ 111 ਦੌੜਾਂ 'ਤੇ ਹੀ ਮੇਜ਼ਬਾਨ ਟੀਮ ਦੀਆਂ ਪੰਜ ਵਿਕਟਾਂ ਲੈ ਕੇ ਲੰਚ ਬ੍ਰੇਕ ਤਕ 111 ਦੌੜਾਂ 'ਤੇ ਹੀ ਮੇਜ਼ਬਾਨ ਟੀਮ ਦੀਆਂ ਪੰਜ ਵਿਕਟਾਂ ਲੈ ਲਈਆਂ। ਬੰਗਲਾਦੇਸ਼ ਨੇ ਜਦੋਂ ਵਾਪਸ ਪਾਰੀ ਦੀ ਸ਼ੁਰੂਆਤ ਕੀਤੀ ਤੇ ਜਲਦ ਹੀ ਇਕ ਹੋਰ ਵਿਕਟ ਗੁਆ ਦਿੱਤੀ। ਮੈਚ ਦੇ ਤੀਜੇ ਦਿਨ ਖਰਾਬ ਰੌਸ਼ਨੀ ਕਾਰਨ ਸਮੇਂ ਦੀ ਬਰਬਾਦੀ ਕਾਰਨ ਚੌਥੇ ਦਿਨ ਮੈਚ ਨੂੰ ਸਵੇਰੇ ਅੱਧਾ ਘੰਟਾ ਪਹਿਲਾਂ ਸ਼ੁਰੂ ਕੀਤਾ ਗਿਆ ਸੀ।
ਵਿਸ਼ਵ ਕੱਪ ਦੌਰਾਨ ਕਾਰ 'ਤੇ ਚੜ੍ਹ ਕੇ ਨੱਚਣ ਵਾਲੀ ਲਾਰਿਸਾ ਸਮੇਤ 4 'ਤੇ ਕੇਸ ਦਰਜ
NEXT STORY