ਪੋਰਟ ਆਫ ਸਪੇਨ— ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਦੂਜੇ ਵਨ ਡੇ ਮੈਚ 'ਚ ਸ਼ਾਨਦਾਰ 42ਵਾਂ ਸੈਂਕੜਾ ਲਗਾਇਆ। ਵਿਰਾਟ ਕੋਹਲੀ ਨੇ ਭਾਰਤੀ ਟੀਮ ਨੂੰ ਤਿੰਨ ਝਟਕੇ ਲੱਗਣ ਤੋਂ ਬਾਅਦ ਆਪਣੀ ਟੀਮ ਨੂੰ ਸੰਭਾਲਿਆ। ਕੋਹਲੀ ਨੇ ਪਹਿਲਾਂ ਪੰਤ ਨਾਲ ਫਿਰ ਆਇਰ ਨਾਲ ਮਿਲ ਕੇ ਸਕੋਰ ਅੱਗੇ ਵਧਾਇਆ।
ਕੋਹਲੀ ਨੇ 112 ਗੇਂਦਾਂ 'ਚ 10 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਆਪਣਾ 42ਵਾਂ ਸੈਂਕੜਾ ਲਗਾਇਆ। ਵਿਰਾਟ ਕੋਹਲੀ ਪਹਿਲਾਂ ਹੀ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜਿਆਂ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਚੱਲ ਰਹੇ ਹਨ। ਪਹਿਲੇ ਨੰਬਰ 'ਤੇ 49 ਸੈਂਕਿੜਆਂ ਦੇ ਨਾਲ ਸਚਿਨ ਤੇਂਦੁਲਕਰ ਬਣੇ ਹੋਏ ਹਨ। ਹੁਣ ਕੋਹਲੀ ਹੌਲੀ-ਹੌਲੀ ਸਚਿਨ ਦੇ ਰਿਕਾਰਡ ਵੱਲ ਵੱਧਦੇ ਨਜ਼ਰ ਆ ਰਹੇ ਹਨ। ਕੋਹਲੀ ਨੇ ਇਸ ਸੈਂਕੜੇ ਨਾਲ ਹੀ ਭਾਰਤੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਵੀ ਪਹੁੰਚਾ ਦਿੱਤਾ ਹੈ।
ਕੋਹਲੀ ਨੇ ਇਸ ਦੇ ਨਾਲ ਹੀ ਕਿਸੇ ਇਕ ਟੀਮ ਵਿਰੁੱਧ ਸਭ ਤੋਂ ਘੱਟ ਪਾਰੀਆਂ 'ਚ 2 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਆਪਣੇ 2 ਹਜ਼ਾਰ ਸਿਰਫ 34 ਪਾਰੀਆਂ 'ਚ ਪੂਰੇ ਕੀਤੇ ਜੋਕਿ ਰਿਕਾਰਡ ਹੈ।

ਇਕ ਟੀਮ ਵਿਰੁੱਧ ਘੱਟ ਪਾਰੀਆਂ 'ਚ 2 ਹਜ਼ਾਰ ਦੌੜਾਂ
34 ਵਿਰਾਟ ਕੋਹਲੀ ਬਨਾਮ ਵੈਸਟਇੰਡੀਜ਼
37 ਰੋਹਿਤ ਸ਼ਰਮਾ ਬਨਾਮ ਆਸਟਰੇਲੀਆ
40 ਸਚਿਨ ਤੇਂਦੁਲਕਰ ਬਨਾਮ ਆਸਟਰੇਲੀਆ
44 ਵਿਵ ਰਿਚਡਰਸ ਬਨਾਮ ਆਸਟਰੇਲੀਆ
44 ਵਿਰਾਟ ਕੋਹਲੀ ਬਨਾਮ ਸ਼੍ਰੀਲੰਕਾ
45 ਮਹਿੰਦਰ ਸਿੰਘ ਧੋਨੀ ਬਨਾਮ ਸ਼੍ਰੀਲੰਕਾ

ਰੋਹਿਤ ਦੇ ਨਾਲ ਵੀ ਰਿਕਾਰਡ ਬਣਾਇਆ
8227 ਸਚਿਨ ਤੇਂਦੁਲਕਰ- ਸੌਰਵ ਗਾਂਗੁਲੀ
4729 ਰੋਹਿਤ ਸ਼ਰਮਾ- ਵਿਰਾਟ ਕੋਹਲੀ
4727 ਰੋਹਿਤ ਸ਼ਰਮਾ - ਸ਼ਿਖਰ ਧਵਨ
4387 ਸਚਿਨ- ਸ਼ਿਖਰ ਧਵਨ
4332 ਰਾਹੁਲ ਦ੍ਰਾਵਿੜ- ਸੌਰਵ ਗਾਂਗੁਲੀ

ਇਕ ਟੀਮ ਦੇ ਲਈ ਸਭ ਤੋਂ ਜ਼ਿਆਦਾ ਸੈਂਕੜੇ
9 ਸਚਿਨ ਤੇਂਦੁਲਕਰ ਬਨਾਮ ਆਸਟਰੇਲੀਆ
8 ਸਚਿਨ ਤੇਂਦੁਲਕਰ ਬਨਾਮ ਆਸਟਰੇਲੀਆ
8 ਵਿਰਾਟ ਕੋਹਲੀ ਬਨਾਮ ਸ਼੍ਰੀਲੰਕਾ
8 ਵਿਰਾਟ ਕੋਹਲੀ ਬਨਾਮ ਆਸਟਰੇਲੀਆ
8 ਵਿਰਾਟ ਕੋਹਲੀ ਬਨਾਮ ਵੈਸਟਇੰਡੀਜ਼
ਕਪਤਾਨ ਦੇ ਤੌਰ 'ਤੇ ਕਿਸੇ ਟੀਮ ਵਿਰੁੱਧ ਸਭ ਤੋਂ ਜ਼ਿਆਦਾ ਸੈਂਕੜੇ
6 ਵਿਰਾਟ ਕੋਹਲੀ ਬਨਾਮ ਵੈਸਟਇੰਡੀਜ਼
5 ਰਿਕੀ ਪੋਂਟਿੰਗ ਬਨਾਮ ਨਿਊਜ਼ੀਲੈਂਡ
4 ਰਿਕੀ ਪੋਂਟਿੰਗ ਬਨਾਮ ਇੰਗਲੈਂਡ
4 ਰਿਕੀ ਪੋਂਟਿੰਗ ਬਨਾਮ ਭਾਰਤ
4 ਏ. ਬੀ. ਡਿਬੀਲੀਅਰਸ ਬਨਾਮ ਭਾਰਤ
ਪਾਕਿ ਨੂੰ ਹਰਾ ਫਾਈਨਲ 'ਚ ਪਹੁੰਚਿਆ ਸੀ ਭਾਰਤ ਪਰ ਨਹੀਂ ਜਿੱਤ ਸਕਿਆ ਸੋਨ ਤਮਗਾ
NEXT STORY