ਨਵੀਂ ਦਿੱਲੀ—ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 5 ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ਵਿਚ ਖੇਡਿਆ ਜਾ ਰਿਹਾ ਹੈ, ਜਿਸ ਵਿਚ ਅੰਤਰਰਾਸ਼ਟਰੀ ਵਨ ਡੇ ਕ੍ਰਿਕਟ ਵਿਚ ਕਪਤਾਨ ਵਿਰਾਟ ਕੋਹਲੀ ਨੇ ਅਜਿਹਾ ਕਾਰਨਾਮਾ ਕਰ ਕੇ ਦਿਖਾਇਆ ਹੈ ਜਿਸ 'ਤੇ ਯਕੀਨ ਕਰਨਾ ਮੁਸ਼ਕਲ ਹੈ। ਕੋਹਲੀ ਨੇ ਵਿੰਡੀਜ਼ ਖਿਲਾਫ ਦੂਜੇ ਵਨ ਡੇ ਵਿਚ ਆਪਣੀ ਪਾਰੀ 'ਚ 81 ਦੌੜਾਂ ਪੂਰੀਆਂ ਕਰਦਿਆਂ ਹੀ ਸਚਿਨ ਦੇ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਦੇ ਵਿਸ਼ਵ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।

ਸਚਿਨ ਨੇ ਅੱਜ ਤੋਂ 17 ਸਾਲ ਪਹਿਲਾਂ 31 ਮਾਰਚ 2001 ਨੂੰ ਆਸਟਰੇਲੀਆ ਖਿਲਾਫ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। ਸਚਿਨ ਨੇ ਇੱਥੇ ਤੱਕ ਪਹੁੰਚਣ ਲਈ 259 ਪਾਰੀਆਂ ਦਾ ਸਹਾਰਾ ਲਿਆ ਸੀ, ਉੱਥੇ ਹੀ ਕੋਹਲੀ ਨੇ 213 ਮੈਚਾਂ ਦੀ 205 ਪਾਰੀਆਂ ਵਿਚ ਹੀ ਇਹ ਅੰਕੜਾ ਛੂਹ ਲਿਆ ਹੈ। ਇਸ ਦੇ ਨਾਲ ਹੀ ਕੋਹਲੀ ਇਸ ਫਾਰਮੈੱਟ ਵਿਚ ਸਭ ਤੋਂ ਤੇਜ਼ 10 ਹਜ਼ਾਰੀ ਬਣਨ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼ ਬਣ ਗਏ ਹਨ।

ਕੋਹਲੀ ਨੇ ਸਚਿਨ ਦਾ ਸਿਰਫ 10 ਹਜ਼ਾਰ ਦੌੜਾਂ ਦਾ ਰਿਕਾਰਡ ਹੀ ਨਹੀਂ ਤੋੜਿਆ ਸਗੋਂ ਵਿੰਡੀਜ਼ ਖਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਤੋੜਿਆ ਹੈ। ਸਚਿਨ ਨੇ ਵਿੰਡੀਜ਼ ਖਿਲਾਫ 1573, ਰਾਹੁਲ ਦ੍ਰਵਿੜ ਨੇ 1348 ਅਤੇ ਸੌਰਭ ਗਾਂਗੁਲੀ ਨੇ 1142 ਦੌੜਾਂ ਬਣਾਈਆਂ ਸਨ। ਉੱਥੇ ਹੀ ਕੋਹਲੀ ਨੇ ਹੁਣ ਵਿੰਡੀਜ਼ ਖਿਲਾਫ 1600 ਤੋਂ ਵੱਧ ਦੌੜਾਂ ਬਣਾ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ।

ਸ਼੍ਰੀਕਾਂਤ ਦੀ ਸ਼ਾਨਦਾਰ ਸ਼ੁਰੂਆਤ, ਫ੍ਰੈਂਚ ਓਪਨ ਦੇ ਦੂਜੇ ਦੌਰ 'ਤ ਪਹੁੰਚੇ
NEXT STORY