ਚੇਨਈ– ਰਾਸ਼ਿਦ ਖਾਨ ਤੇ ਅਫਗਾਨਿਸਤਾਨ ਦੇ ਉਸ ਦੇ ਸਾਥੀ ਖਿਡਾਰੀ ਦੁਨੀਆ ਭਰ ’ਚ ਕ੍ਰਿਕਟ ਖੇਡ ਕੇ ਕਈ ਉਪਲੱਬਧੀਆਂ ਹਾਸਲ ਕਰ ਚੁੱਕੇ ਹਨ ਪਰ ਆਪਣੇ ਦੇਸ਼ ’ਚ ਕੌਮਾਂਤਰੀ ਕ੍ਰਿਕਟ ਖੇਡਣ ਦਾ ਉਨ੍ਹਾਂ ਦਾ ਸੁਪਨਾ ਅਜੇ ਵੀ ਅਧੂਰਾ ਹੈ। ਜੰਗ ਨਾਲ ਪ੍ਰਭਾਵਿਤ ਅਫਗਾਨਿਸਤਾਨ ’ਚ ਅਜੇ ਤੱਕ ਕੋਈ ਵੀ ਕੌਮਾਂਤਰੀ ਮੁਕਾਬਲਾ ਆਯੋਜਿਤ ਨਹੀਂ ਹੋ ਸਕਿਆ ਹੈ। ਹਾਲਾਤ ਇੰਨੇ ਖਰਾਬ ਰਹੇ ਕਿ ਟੀਮ ਨੂੰ ਆਪਣੇ ਘਰੇਲੂ ਮੈਚਾਂ ਲਈ ਵਿਦੇਸ਼ਾਂ ਦੇ ਸ਼ਹਿਰਾਂ ਦੀ ਚੋਣ ਕਰਨੀ ਪੈਂਦੀ ਹੈ। ਇਸੇ ਕਾਰਨ ਭਾਰਤ ’ਚ ਗ੍ਰੇਟਰ ਨੋਇਡਾ, ਦੇਹਰਾਦੂਨ ਤੇ ਲਖਨਊ ਜਦਕਿ ਸੰਯੁਕਤ ਅਰਬ ਅਮੀਰਾਤ ’ਚ ਸ਼ਾਰਜਾਹ ਤੇ ਅਬੂਧਾਬੀ ਵੱਖ-ਵੱਖ ਸਮੇਂ ’ਤੇ ਅਫਗਾਨਿਸਤਾਨ ਟੀਮ ਦੇ ਘਰੇਲੂ ਟਿਕਾਣੇ ਰਹੇ ਹਨ।
ਰਾਸ਼ਿਦ ਹਾਲਾਂਕਿ ਇਸ ਸੁਪਨੇ ਨੂੰ ਛੱਡਣ ਲਈ ਤਿਆਰ ਨਹੀਂ ਹੈ। ਉਸ ਨੇ ਨਿਊਜ਼ੀਲੈਂਡ ਵਿਰੁੱਧ ਟੀ-20 ਵਿਸ਼ਵ ਕੱਪ ਮੈਚ ਤੋਂ ਪਹਿਲਾਂ ਭਾਵੁਕ ਅੰਦਾਜ਼ ’ਚ ਕਿਹਾ,‘‘ਈਮਾਨਦਾਰੀ ਨਾਲ ਕਹਾਂ ਤਾਂ ਇਹ ਮੇਰੇ ਲਈ, ਟੀਮ ਦੇ ਲਈ ਤੇ ਹਰ ਖਿਡਾਰੀ ਦੇ ਲਈ ਵਿਸ਼ਵ ਕੱਪ ਤੋਂ ਵੀ ਵੱਡਾ ਸੁਪਨਾ ਹੈ। ਅਸੀਂ ਜੇ ਅਫਗਾਨਿਸਤਾਨ ’ਚ ਕੋਈ ਕੌਮਾਂਤਰੀ ਮੈਚ ਖੇਡ ਪਾਉਂਦੇ ਹਾਂ, ਤਾਂ ਦੁਨੀਆ ਦੇਖੇਗੀ ਕਿ ਉੱਥੋਂ ਦੇ ਲੋਕ ਕਿਹੋ ਜਿਹੇ ਹਨ, ਉਹ ਖਿਡਾਰੀਆਂ ਦਾ ਕਿਵੇਂ ਸਵਾਗਤ ਕਰਦੇ ਹਨ ਤੇ ਕ੍ਰਿਕਟ ਦਾ ਕਿੰਨਾ ਮਜ਼ਾ ਚੁੱਕਦੇ ਹਨ। ਆਪਣੇ ਦੇਸ਼ ’ਚ ਕੌਮਾਂਤਰੀ ਕ੍ਰਿਕਟ ਖੇਡਣਾ ਕਿਸੇ ਸੁਪਨੇ ਤੋਂ ਵੱਧ ਕੇ ਹੈ।’’
ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਲਿਆ India vs USA ਵਿਸ਼ਵ ਕੱਪ ਮੈਚ ਦਾ ਮਜ਼ਾ ! ਟੀਮ 'ਤੇ ਜਤਾਇਆ ਮਾਣ
NEXT STORY