ਪੁਣੇ- ਰਿਤੂਰਾਜ ਗਾਇਕਵਾੜ 99 ਦੌੜਾਂ 'ਤੇ ਆਊਟ ਹੋ ਕੇ ਸਿਰਫ ਇਕ ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਏ ਪਰ ਉਸਦੀ ਸ਼ਾਨਦਾਰ ਪਾਰੀ ਅਤੇ ਡੇਵੋਨ ਕੋਨਵੇ (ਅਜੇਤੂ 85) ਦੇ ਨਾਲ 182 ਦੌੜਾਂ ਦੀ ਰਿਕਾਰਡ ਓਪਨਿੰਗ ਸਾਂਝੇਦਾਰੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਐਤਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ 20 ਓਵਰ ਵਿਚ 2 ਵਿਕਟਾਂ 'ਤੇ 202 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ। ਗਾਇਕਵਾੜ ਨੇ 57 ਗੇਂਦਾਂ 'ਤੇ 99 ਦੌੜਾਂ ਵਿਚ 6 ਚੌਕੇ ਅਤੇ 6 ਛੱਕੇ ਲਗਾਏ। ਗਾਇਕਵਾੜ ਨੂੰ ਟੀ ਨਟਰਾਜਨ ਨੇ ਭੁਵਨੇਸ਼ਵਰ ਕੁਮਾਰ ਦੇ ਹੱਥੋਂ ਕੈਚ ਕਰਵਾਇਆ। ਕਾਨਵੇ ਨੇ 55 ਗੇਂਦਾਂ ਵਿਚ ਅਜੇਤੂ 85 ਦੌੜਾਂ ਦੀ ਪਾਰੀ ਵਿਚ ਅੱਠ ਚੌਕੇ ਅਤੇ ਚਾਰ ਛੱਕੇ ਲਗਾਏ।
ਇਹ ਵੀ ਪੜ੍ਹੋ : IPL 2022 : ਰਾਹੁਲ-ਹੁੱਡਾ ਦੇ ਅਰਧ ਸੈਂਕੜੇ, ਲਖਨਊ ਨੇ ਦਿੱਲੀ ਨੂੰ ਦਿੱਤਾ 196 ਦੌੜਾਂ ਦਾ ਟੀਚਾ
ਕਪਤਾਨੀ ਵਿਚ ਵਾਪਸੀ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਤੀਜੇ ਨੰਬਰ 'ਤੇ ਉਤਰੇ ਅਤੇ ਸੱਤ ਗੇਂਦਾਂ ਵਿਚ ਇਕ ਚੌਕੇ ਦੀ ਮਦਦ ਨਾਲ 8 ਦੌੜਾਂ ਬਣਾ ਕੇ ਆਊਟ ਹੋਏ। ਰਵਿੰਦਰ ਜਡੇਜਾ ਇਕ ਦੌੜ ਬਣਾ ਕੇ ਅਜੇਤੂ ਰਹੇ। ਹੈਦਰਾਬਾਦ ਵਲੋਂ ਨਟਰਾਜਨ ਨੇ 42 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਇਕ ਸਮੇਂ ਅਜਿਹਾ ਲੱਗ ਕਿਹਾ ਸੀ ਕਿ ਕਾਨਵੇ ਅਤੇ ਗਾਇਕਵਾੜ ਨੇ 230 ਤੱਕ ਦੇ ਸਕੋਰ ਤੱਕ ਪਹੁੰਚਾ ਦੇਣਗੇ। ਹਾਲਾਂਕਿ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਵਧੀਆ ਵਾਪਸੀ ਕਰਦੇ ਹੋਏ ਆਖਰੀ ਤਿੰਨ-ਚਾਰ ਓਵਰਾਂ ਵਿਚ ਕਾਫੀ ਘੱਟ ਦੌੜਾਂ ਦਿੱਤੀਆਂ। ਚੇਨਈ ਆਈ. ਪੀ. ਐੱਲ. 2022 ਵਿਚ ਪਹਿਲੀ ਵਾਰ ਸ਼ਾਇਦ ਲੈਅ 'ਚ ਦਿਖੀ ਅਤੇ ਉਨ੍ਹਾਂ ਨੇ ਇਕ ਵਧੀਆ ਸਕੋਰ ਬਣਾਇਆ ਹੈ।
ਇਹ ਵੀ ਪੜ੍ਹੋ : La Liga 2022 : ਰੀਅਲ ਮੈਡ੍ਰਿਡ ਨੇ ਜਿੱਤਿਆ ਰਿਕਾਰਡ 35ਵੀਂ ਵਾਰ ਖਿਤਾਬ
ਪਲੇਇੰਗ ਇਲੈਵਨ :-
ਸਨਰਾਈਜ਼ਰਜ਼ ਹੈਦਰਾਬਾਦ :- ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸਾਂਕ ਸਿੰਘ, ਅਭਿਸ਼ੇਕ ਸ਼ਰਮਾ, ਸ਼੍ਰੇਅਸ ਗੋਪਾਲ, ਭੁਵਨੇਸ਼ਵਰ ਕੁਮਾਰ, ਮਾਰਕੋ ਜੇਨਸਨ, ਉਮਰਾਨ ਮਲਿਕ, ਟੀ. ਨਟਰਾਜਨ।
ਚੇਨਈ ਸੁਪਰ ਕਿੰਗਜ਼ :- ਰਿਤੂਰਾਜ ਗਾਇਕਵਾੜ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ (ਕਪਤਾਨ), ਡੇਵੋਨ ਕੋਨਵੇ, ਮੋਇਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਡਵੇਨ ਪ੍ਰਿਟੋਰੀਅਸ, ਮਹੇਸ਼ ਥੀਕਸ਼ਣਾ, ਮੁਕੇਸ਼ ਚੌਧਰੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੇਸ਼ ਦੀ ਚੋਟੀ ਦੀ ਡਿਸਕਸ ਥ੍ਰੋਅ ਐਥਲੀਟ 'ਤੇ ਡੋਪਿੰਗ ਦਾ ਸ਼ੱਕ
NEXT STORY