ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਇਕ ਹਮਲਾਵਰ ਕ੍ਰਿਕਟਰ ਦੇ ਰੂਪ 'ਚ ਮੰਨਿਆ ਜਾਂਦਾ ਹੈ। ਕ੍ਰਿਕਟ ਦੇ ਮੈਦਾਨ 'ਤੇ ਅਤੇ ਮੈਦਾਨ ਦੇ ਬਾਹਰ ਉਸ ਦਾ ਹਮਲਾਵਰ ਰਵੱਈਆ ਕਈ ਵਾਰ ਦੇਖਿਆ ਗਿਆ ਹੈ। ਕੋਹਲੀ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਆਪਣੇ ਖੇਡ ਅਤੇ ਸਲੈਜਿੰਗ ਨਾਲ ਨਰਵਸ ਕਰਨ ਦੇ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ 'ਚ ਬੰਗਲਾਦੇਸ਼ ਦੇ ਪੇਸਰ ਅਮੀਨ ਹੁਸੈਨ ਨੇ ਇਹ ਖੁਲਾਸਾ ਕੀਤਾ ਕਿ ਵਿਰਾਟ ਕੋਹਲੀ ਬਹੁਤ ਜ਼ਿਆਦਾ ਸਲੈਜਿੰਗ ਕਰਦੇ ਹਨ ਅਤੇ ਗੇਂਦਬਾਜ਼ਾਂ ਨੂੰ ਇਸ ਤਰਾਂ ਦਬਾਅ 'ਚ ਲਿਆਉਂਦੇ ਹਨ।ਅਲ ਅਮੀਨ ਹੁਸੈਨ ਨੇ ਕਿਹਾ ਕਿ ਵਿਰਾਟ ਕੋਹਲੀ ਹਰ ਖਾਲੀ ਗੇਂਦ ਤੋਂ ਬਾਅਦ ਉਸ ਦੀ ਸਲੈਜਿੰਗ ਕਰਦੇ ਸੀ ਤਾਂ ਜੋ ਉਸ 'ਤੇ ਮਾਨਸਿਕ ਦਬਾਅ ਬਣਾਇਆ ਜਾ ਸਕੇ। ਬੰਗਲਾਦੇਸ਼ ਦੀ ਵੈਬਸਾਈਟ ਕ੍ਰਿਕ ਇਨਫੋ ਨਾਲ ਗੱਲਬਾਤ ਦੌਰਾਨ ਉਸ ਨੇ ਭਾਰਤੀ ਕਪਤਾਨ ਖਿਲਾਫ ਗੇਂਦਬਾਜ਼ੀ ਦੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ।
ਅਲ ਅਮੀਨ ਹੁਸੈਨ ਨੇ ਬੰਗਲਾਦੇਸ਼ ਲਈ 7 ਟੈਸਟ 15 ਵਨ ਡੇ ਅਤੇ 31 ਟੀ-20 ਖੇਡੇ ਹਨ। ਉਸ ਨੇ ਦੱਸਿਆ ਕਿ ਕ੍ਰਿਸ ਗੇਲ, ਸ਼ਿਖਰ ਧਵਨ, ਰੋਹਿਤ ਸ਼ਰਮਾ ਅਤੇ ਹੋਰ ਦੁਨੀਆ ਦੇ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕੀਤੀ ਹੈ। ਕੋਈ ਵੀ ਇਸ ਤਰ੍ਹਾਂ ਨਾਲ ਸਲੈਜਿੰਗ ਨਹੀਂ ਕਰਦਾ ਪਰ ਕੋਹਲੀ ਅਜਿਹਾ ਕਰਦਾ ਹੈ।
89 ਗੇਂਦਾਂ 'ਤੇ ਲਾਇਆ ਸੀ ਦੋਹਰਾ ਸੈਂਕੜਾ, ਹੁਣ ICC ਨੇ ਕੀਤਾ 6 ਸਾਲ ਲਈ ਬੈਨ
NEXT STORY