ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮਰੀਜਾਂ ਨੂੰ ਆਕਸੀਜਨ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਇਸ ਮੁਸ਼ਕਲ ਘੜੀ ’ਚ ਕਈ ਲੋਕ ਤੇ ਸੈਲਬਿ੍ਰਟੀਜ਼ ਕੋਰੋਨਾ ਦੀ ਮਾਰ ਝਲ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਸੇ ਕੜੀ ’ਚ ਸਾਬਕਾ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਆਪਣੇ ਪੱਧਰ ’ਤੇ ਆਮ ਜਨਤਾ ਦੀ ਖ਼ੂਬ ਮਦਦ ਕੀਤੀ। ਉਨ੍ਹਾਂ ਨੇ ਆਕਸੀਜ਼ਨ ਕੰਨਸਟ੍ਰੇਟਰ ਤੇ ਕੋਵਿਡ-19 ਮਰੀਜਾਂ ਲਈ ਭੋਜਨ ਦਾ ਇੰਤਜ਼ਾਮ ਵੀ ਕੀਤਾ। ਉਹ ਸੋਸ਼ਲ ਮੀਡੀਆ ’ਤੇ ਲਗਾਤਾਰ ਲੋਕਾਂ ਤੋਂ ਅਪੀਲ ਕਰ ਰਹੇ ਹਨ ਕਿ ਜੇਕਰ ਕਿਸੇ ਨੂੰ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ ਤਾਂ ਉਹ ਉਨ੍ਹਾਂ ਦੀ ਫ਼ਾਊਂਡੇਸ਼ਨ ਨਾਲ ਰਾਬਤਾ ਕਾਇਮ ਕਰ ਸਕਦਾ ਹੈ।
ਇਹ ਵੀ ਪੜ੍ਹੋ : ਕਿਸੇ ਰੋਮਾਂਟਿਕ ਫ਼ਿਲਮ ਤੋਂ ਘੱਟ ਨਹੀਂ ਹੈ ਸਚਿਨ ਤੇ ਅੰਜਲੀ ਦੀ ਲਵ ਸਟੋਰੀ, ਜਾਣੋ ਉਨ੍ਹਾਂ ਸੀ ਲਵ ਲਾਈਫ਼ ਬਾਰੇ
ਇਸ ਵਿਚਾਲੇ ਵਰਿੰਦਰ ਸਹਿਵਾਗ ਨੇ ਇਕ ਵਾਇਰਲ ਤਸਵੀਰ ਸ਼ੇਅਰ ਕੀਤੀ। ਹਾਲਾਂਕਿ, ਇਸ ਤਸਵੀਰ ’ਤੇ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਪਰ ਉਹ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ। ਦਰਅਸਲ, ਸੋਸ਼ਲ ਮੀਡੀਆ ’ਤੇ ਇਕ ਤਸਵੀਰ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਹੈ। ਇਸ ਤਸਵੀਰ ’ਚ ਇਕ ਮਾਂ ਆਕਸੀਜਨ ਕੰਨਸਟ੍ਰੇਟਰ ਲਾਏ ਰਸੋਈ ’ਚ ਖੜ੍ਹੀ ਹੈ। ਉਹ ਆਕਸੀਜ਼ਨ ਲਾ ਕੇ ਰੋਟੀਆਂ ਬਣਾ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਹਿਵਾਗ ਨੇ ਲਿਖਿਆ- ‘ਮਾਂ ਮਾਂ ਹੁੰਦੀ ਹੈ। ਇਸ ਨੂੰ ਦੇਖ ਕੇ ਹੰਝੂ ਆ ਗਏ।’ ਸਹਿਵਾਗ ਵੱਲੋਂ ਸ਼ੇਅਰ ਕੀਤੀ ਗਈ। ਇਸ ਤਸਵੀਰ ’ਤੇ ਫ਼ੈਂਸ ਨੇ ਸਖ਼ਤ ਇਤਰਾਜ਼ ਜਤਾਇਆ ਹੈ।
ਇਹ ਵੀ ਪੜ੍ਹੋ : ਜਾਪਾਨ ’ਚ ਵਿਰੋਧ ਦੇ ਬਾਵਜੂਦ ਵੀ IOC ਪ੍ਰਮੁੱਖ ਬਾਕ ਨੇ ਟੋਕੀਓ ਓਲੰਪਿਕ ਤੈਅ ਸਮੇਂ ’ਤੇ ਕਰਾਉਣ ਦਾ ਕੀਤਾ ਦਾਅਵਾ
ਫ਼ੈਂਸ ਦਾ ਕਹਿਣਾ ਹੈ ਕਿ ਮਾਂ ਨੂੰ ਮਹਾਨ ਦਸ ਕੇ ਬੀਮਾਰੀ ’ਚ ਉਨ੍ਹਾਂ ਤੋਂ ਕੰਮ ਕਰਾਉਣਾ ਤੇ ਵਡਿਆਈ ਕਰਨਾ ਸਹੀ ਨਹੀਂ ਹੈ। ਇਸ ਔਰਤ ਦੇ ਪਰਿਵਾਰ ਤੇ ਬੱਚਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਸ ਹਾਲਤ ’ਚ ਵੀ ਉਹ ਕੰਮ ਕਰ ਰਹੀ ਹੈ। ਹਾਲਾਂਕਿ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਹਿਵਾਗ ਨੇ ਇਸ ਔਰਤ ਤੇ ਉਸ ਦੇ ਪਰਿਵਾਰ ਦੀ ਮਦਦ ਲਈ ਵੀ ਹੱਥ ਅੱਗੇ ਵਧਾਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਕੋਈ ਇਸ ਔਰਤ ਜਾਂ ਇਸ ਦੇ ਪਰਿਵਾਰ ਨੂੰ ਜਾਣਦਾ ਹੈ ਤਾਂ ਉਸ ਦੀ ਮਦਦ ਕੀਤੀ ਜਾਵੇਗੀ। ਅਸੀਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਲਈ ਠੀਕ ਹੋਣ ਤਕ ਖਾਣੇ ਦਾ ਧਿਆਨ ਰੱਖਣਾ ਚਾਹੁੰਦੇ ਹਾਂ।
ਜ਼ਿਕਰਯੋਗ ਹੈ ਕਿ 24 ਮਈ, 2021 ਤੱਕ ਭਾਰਤ ’ਚ ਕੋਰੋਨਾ ਵਾਇਰਸ ਨਾਲ ਅਜੇ ਤਕ 3 ਲੱਖ ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ ਸਾਲ ਫ਼ਰਵਰੀ ਤੋਂ ਦੇਸ਼ ’ਚ ਵਾਇਰਸ ਦੇ ਮਾਮਲੇ ਮਿਲਣੇ ਸ਼ੁਰੂ ਹੋਏ ਸਨ ਤੇ ਉਦੋਂ ਤੋਂ ਰੋਜ਼ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਲੱਖਾਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੂਜੀ ਲਹਿਰ ਦੇ ਸਿਖਰ ਨੂੰ ਅਸੀਂ ਪਾਰ ਕਰ ਚੁੱਕੇ ਹਾਂ ਤੇ ਮਾਮਲੇ ਲਗਾਤਾਰ ਹੇਠਾਂ ਵੱਲ ਆ ਰਹੇ ਹਨ। ਸੋਮਵਾਰ ਦੀ ਸਵੇਰੇ ਤਕ ਪਿਛਲੇ 24 ਘੰਟਿਆਂ ’ਚ 2.22 ਲੱਖ ਨਵੇਂ ਮਾਮਲੇ ਦਰਜ ਹੋਏ ਹਨ ਤੇ ਇਸ ਸਮਾਂ ਮਿਆਦ ’ਚ 4,454 ਲੋਕਾਂ ਦੀ ਮੌਤ ਹੋਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼੍ਰੀਲੰਕਾ ਨੂੰ ਹਰਾਉਣ ’ਤੇ ਬੋਲੇ ਮੇਹਦੀ ਹਸਨ, ਬੰਗਲਾਦੇਸ਼ ਵਨਡੇ ’ਚ ਹਮੇਸ਼ਾ ਵਧੀਆ ਖੇਡਦੈ
NEXT STORY