ਨਵੀਂ ਦਿੱਲੀ—ਦਿੱਲੀ ਅਤੇ ਜ਼ਿਲਾ ਕ੍ਰਿਕਟ ਐਸੋਸੀਏਸ਼ਨ (ਡੀ.ਡੀ.ਸੀ.ਈ) ਦੇ ਨਵੇਂ ਪ੍ਰਧਾਨ ਰਜਤ ਸ਼ਰਮਾ ਨੇ ਬੁੱਧਵਾਰ ਨੂੰ ਪਹਿਲੀ ਪ੍ਰੈੱਸ ਕਾਨਫਰੰਸ ਕੀਤੀ। ਸ਼ਰਮਾ ਨੇ ਦੱਸਿਆ ਕਿ ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਕ੍ਰਿਕਟ ਕਮੇਟੀ 'ਚ ਸ਼ਾਮਲ ਕੀਤਾ ਗਿਆ ਹੈ। ਕ੍ਰਿਕਟ ਕਮਿਟੀ 'ਚ ਸਹਿਵਾਗ ਦੇ ਨਾਲ 2 ਹੋਰ ਖਿਡਾਰੀ ਹੋਣਗੇ। ਉਥੇ ਇਸ ਕਮੇਟੀ 'ਚ ਸਾਬਕਾ ਓਪਨਰ ਗੌਤਮ ਗੰਭੀਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਸਹਿਵਾਗ ਦੇ ਨਾਲ ਕਮੇਟੀ 'ਚ ਆਕਾਸ਼ ਚੌਪੜਾ ਅਤੇ ਰਾਹੁਲ ਸੰਘਵੀ ਹੋਣਗੇ। ਸ਼ਰਮਾ ਨੇ ਕਿਹਾ,' ਲੋਢਾ ਕਮੇਟੀ ਦੀ ਸਿਫਾਰਿਸ਼ਾਂ ਅਤੇ ਬੀ.ਸੀ.ਸੀ.ਆਈ ਗਾਈਡਲਾਇੰਸ ਅਨੁਸਾਰ ਕਮੇਟੀ ਦਾ ਕੰਮ ਮੁੱਖ ਰੂਪ ਤੋਂ ਦਿੱਲੀ 'ਚ ਕ੍ਰਿਕਟ ਦੀ ਬਿਹਤਰੀ ਲਈ ਸੁਝਾਅ ਦੇਣਾ ਅਤੇ ਗਾਇੰਡਲਇੰਸ ਬਣਾਉਣਾ ਹੋਵੇਗਾ।
ਡੀ.ਡੀ.ਸੀ.ਐੱਸ. ਦੇ ਪ੍ਰਧਾਨ ਵਲੋਂ ਜਾਰੀ ਕੀਤੀ ਗਈ ਮੀਡੀਆ ਰਿਲੀਜ਼ ਅਨੁਸਾਰ , ਗੌਤਮ ਗੰਭੀਰ ਨੂੰ ਵੀ ਇਸ 'ਚ ਕਮਿਟੀ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਰੱਖਿਆ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਪ੍ਰੈੱਸ ਰਿਲੀਜ਼ 'ਚ ਉਹ ਸਪੱਸ਼ਟ ਨਹੀਂ ਕੀਤਾ ਕਿ ਗੰਭੀਰ ਦੀ ਭੂਮਿਕਾ ਕੀ ਹੁੰਦੀ ਹੋਵੇਗੀ ਅਤੇ ਉਹ ਕਿਸੇ ਕਮੇਟੀ 'ਚ ਕੰਮ ਕਰਣਗੇ।
ਰੂਸ ਦੇ ਯੂਜ਼ਨੀ ਸਤੰਬਰ 'ਚ ਟੈਨਿਸ ਨੂੰ ਕਹਿਣਗੇ ਅਲਵਿਦਾ
NEXT STORY