ਨਵੀਂ ਦਿੱਲੀ (ਨਿਕਲੇਸ਼ ਜੈਨ)—ਵਿਸ਼ਵ ਸ਼ਤਰੰਜ ਸੰਘ ਵਲੋਂ ਜਾਰੀ ਕਲਾਸੀਕਲ ਵਿਸ਼ਵ ਸ਼ਤਰੰਜ ਰੈਂਕਿੰਗ 'ਚ ਮੌਜੂਦਾ ਵਿਸ਼ਵ ਸ਼ਤਰੰਜ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਕਲਾਸੀਕਲ, ਰੈਪਿਡ ਅਤੇ ਬਲਿਟਜ਼ ਖੇਡ ਦੇ ਸਾਰੇ ਫਾਰਮੈੱਟਸ ਵਿਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਅਮਰੀਕਾ ਦਾ ਫੇਬੀਆਨੋ ਕਾਰੂਆਨਾ 2832 ਅੰਕਾਂ ਨਾਲ ਦੂਸਰੇ ਸਥਾਨ 'ਤੇ ਬਰਕਰਾਰ ਹੈ।
ਤੀਸਰੇ ਸਥਾਨ 'ਤੇ 2817 ਅੰਕਾਂ ਨਾਲ ਅਜ਼ਰਬੇਜਾਨ ਦਾ ਮਮੇਘਾਰੋਵ, 2813 ਅੰਕਾਂ ਨਾਲ ਚੀਨ ਦਾ ਡੀਂਗ ਲੀਰੇਂਨ ਚੌਥੇ, 2783 ਅੰਕਾਂ ਨਾਲ ਨੀਦਰਲੈਂਡ ਦਾ ਅਨੀਸ਼ ਗਿਰੀ 5ਵੇਂ, 2781 ਅੰਕਾਂ ਨਾਲ ਫਰਾਂਸ ਦਾ ਮੈਕਸਿਮ ਲਾਗ੍ਰੇਵ 6ਵੇਂ ਅਤੇ ਰੂਸ ਦਾ ਸਾਬਕਾ ਵਿਸ਼ਵ ਚੈਂਪੀਅਨ ਵਲਾਦੀਮੀਰ ਕ੍ਰਾਮਨਿਕ 2777 ਅੰਕਾਂ ਨਾਲ 7ਵੇਂ ਸਥਾਨ 'ਤੇ ਹੈ। ਭਾਰਤ ਦਾ ਵਿਸ਼ਵਨਾਥਨ ਆਨੰਦ 2773 ਅੰਕਾਂ ਨਾਲ ਚੋਟੀ-10 ਵਿਚ 8ਵੇਂ ਸਥਾਨ 'ਤੇ ਰਿਹਾ ਹੈ। 2771 ਅੰਕਾਂ ਨਾਲ ਰੂਸ ਦਾ ਅਲੈਗਜ਼ੈਂਡਰ ਗ੍ਰੀਸ਼ਚੁਕ ਅਤੇ 2765 ਅੰਕਾਂ ਨਾਲ ਅਰਮੇਨੀਆ ਦਾ ਲੇਵਾਨ ਅਰੋਨੀਅਨ ਵੀ ਜਗ੍ਹਾ ਬਣਾਉਣ 'ਚ ਕਾਮਯਾਬ ਰਿਹਾ।
ਹਰੀਕ੍ਰਿਸ਼ਣਾ 28ਵੇਂ ਸਥਾਨ 'ਤੇ
ਭਾਰਤੀ ਪੁਰਸ਼ ਖਿਡਾਰੀਆਂ ਵਿਚ ਆਨੰਦ ਤੋਂ ਬਾਅਦ ਚੋਟੀ ਦੇ 100 'ਚ ਪੇਂਟਾਲਾ ਹਰੀਕ੍ਰਿਸ਼ਣਾ 2725 ਅੰਕਾਂ ਨਾਲ 28ਵੇਂ, ਵਿਦਿਤ ਗੁਜਰਾਤੀ 2701 ਅੰਕਾਂ ਨਾਲ 43ਵੇਂ, ਭਾਸਕਰਨ ਅਧਿਬਨ 2695 ਅੰਕਾਂ ਨਾਲ 48ਵੇਂ, 2673 ਅੰਕਾਂ ਨਾਲ ਕ੍ਰਿਸ਼ਣਨ ਸ਼ਸ਼ੀਕਰਣ 70ਵੇਂ, ਉਥੇ ਹੀ 2664 ਅੰਕਾਂ ਨਾਲ ਐੱਸ. ਪੀ. ਸੇਥੁਰਮਨ 83ਵੇਂ ਸਥਾਨ 'ਤੇ ਰਿਹਾ।
ਫੁੱਟਬਾਲਰ ਸਿਰੋ ਨਾਲ ਮਿਲਣ ਦੇ ਇਕ ਮਹੀਨੇ ਬਾਅਦ ਪ੍ਰੈਗਨੈਂਟ ਹੋ ਗਈ ਸੀ ਮੇਲਿਨਾ
NEXT STORY