ਸਿਡਨੀ– ਭਾਰਤ ਤੇ ਆਸਟਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ 7 ਜਨਵਰੀ ਤੋਂ ਸਿਡਨੀ ਵਿਚ ਹੋਣ ਜਾ ਰਿਹਾ ਹੈ ਤੇ ਭਾਰਤ ਨੂੰ ਸਿਡਨੀ ਮੈਦਾਨ ’ਤੇ ਪਿਛਲੇ 43 ਸਾਲਾਂ ਵਿਚ ਪਹਿਲੀ ਜਿੱਤ ਦਾ ਇੰਤਜ਼ਾਰ ਹੈ।
ਭਾਰਤ ਤੇ ਆਸਟਰੇਲੀਆ ਦੀਆਂ ਟੀਮਾਂ 4 ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ ’ਤੇ ਹਨ ਤੇ ਦੋਵੇਂ ਟੀਮਾਂ ਸਿਡਨੀ ਦੇ ਮੁਕਾਬਲੇ ਵਿਚ ਬੜ੍ਹਤ ਹਾਸਲ ਕਰਨ ਦੇ ਇਰਾਦੇ ਨਾਲ ਉਤਰਨਗੀਆਂ। ਭਾਰਤ ਨੇ ਇਸ ਮੈਦਾਨ ’ਤੇ ਆਸਟਰੇਲੀਆ ਨੂੰ ਇਕਲੌਤੀ ਵਾਰ ਜਨਵਰੀ 1978 ਵਿਚ ਹਰਾਇਆ ਸੀ ਜਦੋਂ ਬਿਸ਼ਨ ਸਿੰਘ ਬੇਦੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਬੌਬ ਸਿੰਪਨਸ ਦੀ ਕਪਤਾਨੀ ਵਾਲੀ ਆਸਟਰੇਲੀਆਈ ਟੀਮ ਨੂੰ ਪਾਰੀ ਤੇ 2 ਦੌੜਾਂ ਦੇ ਨਾਲ ਹਰਾਇਆ ਸੀ। ਉਸ ਤੋਂ ਬਾਅਦ ਭਾਰਤ ਇਸ ਮੈਦਾਨ ’ਤੇ ਕੋਈ ਮੁਕਾਬਲਾ ਨਹੀਂ ਜਿੱਤ ਸਕਿਆ।
ਇਹ ਦਿਲਚਸਪ ਹੈ ਕਿ ਭਾਰਤ ਨੇ 1978 ਵਿਚ ਜਦੋਂ ਜਿੱਤ ਹਾਸਲ ਕੀਤੀ ਸੀ ਤਾਂ ਸਿਡਨੀ ਟੈਸਟ 7 ਜਨਵਰੀ ਤੋਂ ਸ਼ੁਰੂ ਹੋਇਆ ਸੀ ਤੇ ਇਸ ਵਾਰ ਵੀ ਸੀਰੀਜ਼ ਦਾ ਸਿਡਨੀ ਟੈਸਟ 7 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਮੈਦਾਨ ’ਤੇ ਦੋਵਾਂ ਟੀਮਾਂ ਦੇ ਇਤਿਹਾਸ ਵਿਚ ਇਨ੍ਹਾਂ ਦੋ ਟੈਸਟਾਂ ਨੂੰ ਛੱਡ ਕੇ ਹੋਰ ਕੋਈ ਮੁਕਾਬਲਾ 7 ਜਨਵਰੀ ਤੋਂ ਸ਼ੁਰੂ ਨਹੀਂ ਹੋਇਆ ਹੈ। ਸਿਡਨੀ ਵਿਚ ਟੈਸਟ ਕ੍ਰਿਕਟ ਦੀ ਸ਼ੁਰੂਆਤ 1882 ਵਿਚ ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਮੁਕਾਬਲੇ ਨਾਲ ਹੋਈ ਸੀ। ਭਾਰਤ ਨੇ ਸਿਡਨੀ ਵਿਚ ਆਪਣਾ ਪਹਿਲਾ ਟੈਸਟ 1947 ਵਿਚ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਦਸੰਬਰ ਵਿਚ ਖੇਡਿਆ ਸੀ। ਇਹ ਮੈਚ ਡਰਾਅ ਰਿਹਾ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸਿਡਨੀ ’ਚ ਲਗਾਤਾਰ ਦੋ ਟੈਸਟ ਖੇਡਣ ਦੇ ਪੱਖ ’ਚ ਨਹੀਂ ਹਾਂ : ਵੇਡ
NEXT STORY