ਨਵੀਂ ਦਿੱਲੀ- ਭਾਰਤੀ ਮਹਿਲਾ ਟੀਮ ਦੀ ਟੀ-20 ਕਪਤਾਨ ਹਰਮਨਪ੍ਰੀਤ ਕੌਰ ਜ਼ਿਆਦਾ ਟੈਸਟ ਮੈਚ ਖੇਡਣਾ ਚਾਹੁੰਦੀ ਹੈ ਕ੍ਰਿਉਂਕਿ ਖੇਡ ਦੇ ਇਸ ਸਵਰੂਪ ਵਿਚ ਟੀਮ ਨੂੰ ਪਿਛਲੇ ਕੁਝ ਸਾਲਾਂ ਵਿਚ ਬਹੁਤ ਘੱਟ ਮੁਕਾਬਲੇ ਖੇਡਣ ਨੂੰ ਮਿਲੇ ਹਨ। ਭਾਰਤੀ ਮਹਿਲਾ ਟੀਮ 7 ਸਾਲਾਂ ਤੋਂ ਬਾਅਦ ਮੇਜ਼ਬਾਨ ਇੰਗਲੈਂਡ ਨਾਲ ਇਕ ਟੈਸਟ ਮੈਚ ਖੇਡੇਗੀ ਜੋ 16 ਜੂਨ ਤੋਂ ਬ੍ਰਿਸਟਲ 'ਚ ਸ਼ੁਰੂ ਹੋਵੇਗਾ।
ਇਹ ਖ਼ਬਰ ਪੜ੍ਹੋ- ਅਗਲੇ ਹਫਤੇ ਤੋਂ ਖੇਡੇ ਜਾਣਗੇ PSL 6 ਦੇ ਬਚੇ ਹੋਏ ਮੈਚ, 24 ਜੂਨ ਨੂੰ ਹੋਵੇਗਾ ਫਾਈਨਲ
ਹਰਮਨਪ੍ਰੀਤ ਨੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੀ ਵੈਬਸਾਈਟ 'ਤੇ ਪੋਸਟ ਕੀਤੇ ਵੀਡੀਓ ਵਿਚ ਟੀਮ ਦੀ ਸਾਥੀ ਜੇਮਿਮਾ ਨੂੰ ਕਿਹਾ ਕਿ ਇਹ ਸ਼ਾਨਦਾਰ ਅਹਿਸਾਸ ਹੈ। ਟੈਸਟ ਮੈਚ ਖੇਡਣਾ ਇਕ ਸੁਪਨਾ ਹੈ। ਮੈਂ ਆਪਣੀ ਜ਼ਿੰਦਗੀ ਵਿਚ ਜ਼ਿਆਦਾ ਤੋਂ ਜ਼ਿਆਦਾ ਟੈਸਟ ਮੈਚ ਖੇਡਣਾ ਚਾਹੁੰਦੀ ਹਾਂ ਅਤੇ ਮੈਂ ਉਮੀਦ ਕਰਦੀ ਹਾਂ ਕਿ ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ਨਾਲ ਲਾਲ ਗੇਂਦ ਨਾਲ ਖੇਡਣਾ ਚੁਣੌਤੀਪੂਰਨ ਹੈ ਅਤੇ ਅਸੀਂ ਇਸ ਬਾਰੇ 'ਚ ਬਹੁਤ ਉਤਸ਼ਾਹਿਤ ਹੋਵਾਂਗੇ। ਹਰਮਨਪ੍ਰੀਤ ਨੇ ਅਜੇ ਤੱਕ 2 ਟੈਸਟ ਮੈਚਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਬੱਲੇਬਾਜ਼ ਕਾਨਵੇ ਨੇ ਤੋੜਿਆ ਸੌਰਵ ਗਾਂਗੁਲੀ ਦਾ 25 ਸਾਲ ਪੁਰਾਣਾ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
CP ਮਹਿਲਾ ਓਪਨ ਗੋਲਫ ਟੂਰਨਾਮੈਂਟ ਲਗਾਤਾਰ ਦੂਜੇ ਸਾਲ ਰੱਦ
NEXT STORY