ਜਲੰਧਰ : ਫੀਫਾ ਵਿਸ਼ਵ ਕੱਪ ਦੌਰਾਨ ਲਾਈਵ ਸ਼ੋਅ ਵਿਚ ਲੱਤ ਖਾ ਕੇ ਮਸ਼ਹੂਰ ਹੋਈ ਵੈਦਰ ਗਰਲ ਯਾਨੇਟ ਗਾਰਸੀਆ ਫਿਰ ਚਰਚਾ 'ਚ ਹੈ। ਇਸ ਸਬੰਧੀ ਡਗਲਸ ਦਾ ਕਹਿਣਾ ਹੈ ਕਿ ਯਾਨੇਟ ਆਪਣੇ ਕੰਮ ਵਿਚ ਜ਼ਿਆਦਾ ਰੁੱਝੀ ਰਹਿੰਦੀ ਹੈ। ਇਸ ਕਾਰਨ ਉਸ ਦਾ ਬ੍ਰੇਕਅੱਪ ਹੋਇਆ ਪਰ ਹੁਣ ਡਗਲਸ ਨੇ ਆਪਣੇ ਯੂ. ਟਿਊਬ ਚੈਨਲ 'ਤੇ ਵੀਡੀਓ ਅੱਪਲੋਡ ਕਰ ਕੇ ਯਾਨੇਟ 'ਤੇ ਸਨਸਨੀਖੇਜ ਦੋਸ਼ ਲਗਾਏ ਹਨ।

ਉਸ ਦਾ ਕਹਿਣਾ ਹੈ ਕਿ ਯਾਨੇਟ ਤੋਂ ਬ੍ਰੇਕਅੱਪ ਯੂ. ਟਿਊਬ ਚੈਨਲ ਤੋਂ ਹੋ ਰਹੀ ਕਮਾਈ ਦੇ ਕਾਰਨ ਹੋਇਆ ਸੀ। ਡਗਲਸ ਦਾ ਕਹਿਣਾ ਹੈ ਕਿ ਚੈਨਲ ਤੋਂ ਕਮਾਈ ਹੁੰਦੀ ਦੇਖ ਯਾਨੇਟ ਹਿੱਸਾ ਮੰਗਣ ਲੱਗੀ ਸੀ। ਯਾਨੇਟ ਦਾ ਮੰਨਣਾ ਸੀ ਕਿ ਉਸ ਦੀ ਵੀਡੀਓ ਨੂੰ ਫਾਲੋਅਰ ਸਿਰਫ ਉਸ ਦੇ ਕਾਰਨ ਹੀ ਮਿਲਦੇ ਹਨ। ਯਾਨੇਟ ਦਾ ਇਹ ਰੂਪ ਦੇਖ ਉਸ ਨੂੰ ਧੱਕਾ ਲੱਗਾ ਸੀ। ਡਗਲਸ ਨੂੰ ਲਗਦਾ ਸੀ ਕਿ ਪ੍ਰੇਮੀ-ਪ੍ਰੇਮਿਕਾ ਵਿਚ ਸ਼ੁਰੂ 'ਚ ਝਗੜੇ ਹੁੰਦੇ ਹਨ ਅਤੇ ਉਹ ਜਲਦੀ ਪੈਚਅੱਪ ਕਰ ਲੈਣਗੇ ਪਰ ਅਜਿਹਾ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਡਗਲਸ ਨਾਲ ਬ੍ਰੇਕਅੱਪ ਤੋਂ ਬਾਅਦ ਯਾਨੇਟ ਨੇ ਸੋਸ਼ਲ ਸਾਈਟਸ 'ਤੇ ਇਸ ਨੂੰ ਨਾ ਸਹਿਣਯੋਗ ਦੱਸਿਆ ਸੀ। ਉਸ ਨੇ ਲਿਖਿਆ ਸੀ ਕਿ ਜੇਕਰ ਡਗਲਸ ਮੁਆਫੀ ਮੰਗ ਕੇ ਵਾਪਸ ਮੇਰੀ ਜ਼ਿੰਦਗੀ 'ਚ ਆਉਣਾ ਵੀ ਚਾਹੇ ਤਾਂ ਮੈਂ ਇਸ ਦੀ ਉਸ ਨੂੰ ਇਜਾਜ਼ਤ ਨਹੀਂ ਦੇਵਾਂਗੀ। ਇਸ ਤੋਂ ਬਾਅਦ ਯਾਨੇਟ ਦੇ ਪ੍ਰਸ਼ੰਸਕਾਂ ਨੇ ਡਗਲਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਬੁਰਾ ਭਲਾ ਕਿਹਾ ਸੀ।
ਈਰਾਨ ਦੇ ਇਦਾਨੀ ਨੇ ਜਿੱਤਿਆ ਗੋਆ ਇੰਟਰਨੈਸ਼ਨਲ ਦਾ ਖਿਤਾਬ
NEXT STORY