ਮੁੰਬਈ : ਸਨਰਾਈਜ਼ਰਸ ਹੈਦਰਾਬਾਦ ਦੇ ਖਿਡਾਰੀਆਂ ਅਤੇ ਟੀਮ ਦੇ ਸਹਾਇਕ ਸਟਾਫ ਨੇ ਕਿਹਾ ਕਿ ਟੀਮ ਨੂੰ ਤੂਫਾਨੀ ਬੱਲੇਬਾਜ਼ ਡੇਵਿਡ ਵਾਰਨਰ ਦੀ ਮਹਿਸੂਸ ਹੋਵੇਗੀ ਜੋ ਵਨ ਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਆਸਟਰੇਲੀਆ ਰਵਾਨਾ ਹੋ ਗਏ ਹਨ। ਦੱਖਣੀ ਅਫਰੀਕਾ ਵਿਚ ਪਿਛਲੇ ਸਾਲ ਗੇਂਦ ਨਾਲ ਛੇੜਛਾੜ ਮਾਮਲੇ ਵਿਚ ਇਕ ਸਾਲ ਦੀ ਪਾਬੰਦੀ ਪੂਰੀ ਕਰਨ ਤੋਂ ਬਾਅਦ ਵਾਰਨਰ ਨੂੰ ਆਸਟਰੇਲੀਆ ਦੀ 15 ਮੈਂਬਰੀ ਵਿਸ਼ਵ ਕੱਪ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਵਾਰਨਰ ਨੇ ਟਵੀਟ ਕੀਤਾ, ''ਇਸ ਸੈਸ਼ਨ ਵਿਚ ਹੀ ਨਹੀਂ ਸਗੋਂ ਪਿਛਲੇ ਸਾਲ ਵੀ ਸਨਰਾਈਜ਼ਰਸ ਪਰਿਵਾਰ ਤੋਂ ਮਿਲੇ ਸਮਰਥਨ ਲਈ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਮੈਨੂੰ ਲੰਬੇ ਸਮੇਂ ਤੱਕ ਉਡੀਕ ਕਰਨੀ ਪਈ ਪਰ ਵਾਪਸੀ ਸ਼ਾਨਦਾਰ ਰਹੀ।''

ਉੱਥੇ ਹੀ ਅਫਗਾਨਿਸਤਾਨ ਅਤੇ ਸਨਰਾਈਜ਼ਰਸ ਦੇ ਸਪਿਨਰ ਰਾਸ਼ਿਦ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਟੀਮ ਵਿਚ ਵਾਰਨਰ ਦੀ ਕਮੀ ਮਹਿਸੂ ਹੋਵੇਗੀ। ਉਸ ਨੇ ਵਾਰਨਰ ਦੀ ਫੋਟੋ ਨਾਲ ਉਸ ਨੂੰ ਟੈਗ ਕਰਦਿਆਂ ਲਿਖਿਆ, ''ਸੁਰੱਖਿਅਤ ਯਾਤਰਾ ਲਈ ਸ਼ੁਭਕਾਮਨਾਵਾਂ, ਸਾਨੂੰ ਤੁਹਾਡੀ ਕਮੀ ਮਹਿਸੂਸ ਹੋਵੇਗੀ। ਤੁਹਾਡੇ ਨਾਲ ਇਕ ਵਾਰ ਫਿਰ ਖੇਡਣਾ ਸ਼ਾਨਦਾਰ ਰਿਹਾ। ਤੁਸੀਂ ਜਿਸ ਤਰ੍ਹਾਂ ਮੈਦਾਨ 'ਚ ਮੈਨੂੰ ਮਾਸ਼ਾ ਅੱਲਾਹ ਅਤੇ ਇੰਸ਼ਾ ਅੱਲਾਹ ਬੋਲਦੇ ਸੀ ਮੈਨੂੰ ਉਸਦੀ ਕਮੀ ਮਹਿਸੂਸ ਹੋਵੇਗੀ। ਵਿਸ਼ਵ ਕੱਪ ਵਿਚ ਜਲਦੀ ਮੁਲਾਕਾਤ ਹੋਵੇਗੀ।''

ਪ੍ਰੋ ਕਬੱਡੀ ਦੇ ਆਯੋਜਨ 'ਤੇ ਸਪੋਰਟਸ ਕੰਪਲੈਕਸ ਅਤੇ ਅਥਾਰਿਟੀ ਚੁੱਪ
NEXT STORY