ਦੁਬਈ- ਦਿੱਲੀ ਕੈਪੀਟਲਸ ਦੇ ਵਿਰੁੱਧ ਦੁਬਈ ਦੇ ਮੈਦਾਨ 'ਤੇ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਤੂਫਾਨੀ ਪਾਰੀ ਖੇਡੀ। ਵਾਰਨਰ ਦਾ ਅੱਜ ਜਨਮਦਿਨ ਵੀ ਹੈ। ਵਾਰਨਰ ਨੇ ਆਪਣੇ ਜਨਮਦਿਨ 'ਤੇ ਧਮਾਕੇਦਾਰ ਪਾਰੀ ਖੇਡ ਕਈ ਰਿਕਾਰਡ ਵੀ ਬਣਾਏ ਹਨ। ਆਈ. ਪੀ. ਐੱਲ. 'ਚ ਹੁਣ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵਾਰਨਰ (66) ਦੇ ਨਾਂ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਮਾਈਕਲ ਹਸੀ ਦੇ ਨਾਂ 'ਤੇ ਸੀ ਜਿਸ ਨੇ ਚੇਨਈ ਵਲੋਂ ਖੇਡਦੇ ਹੋਏ 2012 'ਚ ਕੋਲਕਾਤਾ ਦੇ ਵਿਰੁੱਧ ਇਹ ਰਿਕਾਰਡ ਬਣਾਇਆ ਸੀ।
ਰਬਾਡਾ ਦੇ ਇਕ ਓਵਰ 'ਚ ਵਾਰਨਰ ਨੇ ਬਣਾਈਆਂ 22 ਦੌੜਾਂ
ਸੀਜ਼ਨ ਦੇ ਪਾਵਰ ਪਲੇਅ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਗੱਲ ਹੈ ਤਾਂ ਡੇਵਿਡ ਵਾਰਨਰ ਨੇ ਪ੍ਰਿਥਵੀ ਸ਼ਾਹ ਨੂੰ ਪਿੱਛੇ ਛੱਡ ਦਿੱਤਾ ਹੈ। ਪ੍ਰਿਥਵੀ ਨੇ ਆਰ. ਸੀ. ਬੀ. ਦੇ ਵਿਰੁੱਧ ਦੁਬਈ ਦੇ ਮੈਦਾਨ 'ਤੇ 42 ਦੌੜਾਂ ਬਣਾਈਆਂ ਸਨ ਜਦਕਿ ਡੇਵਿਡ ਵਾਰਨਰ ਨੇ 54 ਦੌੜਾਂ ਬਣਾ ਕੇ ਉਸ ਨੂੰ ਪਿੱਛੇ ਛੱਡ ਦਿੱਤਾ ਹੈ।
ਆਈ. ਪੀ. ਐੱਲ. - ਪਾਵਰ ਪਲੇਅ 'ਚ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ
155.11- ਜੋਸ ਬਟਲਰ
145.62- ਕ੍ਰਿਸ ਲਿਨ
144.16- ਵਰਿੰਦਰ ਸਹਿਵਾਗ
137.95- ਡੇਵਿਡ ਵਾਰਨਰ
137.50 - ਰਿਧੀਮਾਨ ਸਾਹਾ
ਆਈ. ਪੀ. ਐੱਲ. ਇਤਿਹਾਸ 'ਚ ਸਭ ਤੋਂ ਜ਼ਿਆਦਾ ਚੌਕੇ
576 ਸ਼ਿਖਰ ਧਵਨ
501 ਵਿਰਾਟ ਕੋਹਲੀ
497 ਡੇਵਿਡ ਵਾਰਨਰ
493 ਸੁਰੇਸ਼ ਰੈਨਾ
453 ਗੌਤਮ ਗੰਭੀਰ
ਪਾਕਿ ਅਪ੍ਰੈਲ 'ਚ ਸੀਮਤ ਓਵਰਾਂ ਦੀ ਲੜੀ ਲਈ ਦੱ. ਅਫਰੀਕਾ ਦਾ ਦੌਰਾ ਕਰੇਗਾ : PCB
NEXT STORY