ਸਪੋਰਟਸ ਡੈਸਕ- ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਟੈਸਟ ਕ੍ਰਿਕਟ ਤੋਂ ਵਿਦਾ ਲੈਣ ਤੋਂ ਪਹਿਲਾਂ ਇੰਗਲੈਂਡ 'ਚ 2023 ਏੇਸ਼ੇਜ਼ ਸੀਰੀਜ਼ ਜਿੱਤਣਾ ਤੇ ਭਾਰਤ ਨੂੰ ਉਸ ਦੀ ਸਰਜਮੀਂ 'ਤੇ ਹਰਾਉਣਾ ਚਾਹੁੰਦੇ ਹਨ। ਏਸ਼ੇਜ਼ ਸੀਰੀਜ਼ 'ਚ 12 ਦਿਨ ਦੇ ਅੰਦਰ 3-0 ਦੀ ਬੜ੍ਹਤ ਬਣਾਉਣ ਵਾਲੀ ਆਸਟਰੇਲੀਆਈ ਟੀਮ ਦੇ 35 ਸਾਲਾ ਵਾਰਨਰ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਪਾਏ ਗਏ ਗਾਂਗੁਲੀ ਦੀ ਹਾਲਤ ਸਥਿਰ, ਆਕਸੀਜਨ ਦਾ ਪੱਧਰ 99 ਫ਼ੀਸਦੀ: ਹਸਪਤਾਲ
ਵਾਰਨਰ ਇਸ ਸਾਲ ਟੀ-20 ਵਿਸ਼ਵ ਕੱਪ 'ਚ ਪਲੇਅਰ ਆਫ਼ ਦਿ ਟੂਰਨਾਮੈਂਟ ਰਹੇ ਸਨ ਤੇ ਆਸਟਰੇਲੀਆ ਨੇ ਪਹਿਲੀ ਵਾਰ ਖਿਤਾਬ ਜਿੱਤਿਆ ਸੀ। ਉਨ੍ਹਾਂ ਕਿਹਾ, 'ਅਸੀਂ ਅਜੇ ਭਾਰਤ ਨੂੰ ਉਸ ਦੀ ਜ਼ਮੀਨ 'ਚ ਨਹੀਂ ਹਰਾਇਆ ਹੈ। ਅਸੀਂ ਉਸ ਨੂੰ ਹਰਾਉਣਾ ਚਾਹਾਂਗੇ। ਇੰਗਲੈਂਡ 'ਚ 2019 'ਚ ਸੀਰੀਜ਼ ਡਰਾਅ ਰਹੀ ਸੀ। ਪਰ ਉਮੀਦ ਹੈ ਕਿ ਅਗਲੀ ਵਾਰ ਅਸੀਂ ਜਿੱਤਾਂਗੇ।' ਇੰਗਲੈਂਡ 'ਚ ਤਿੰਨ ਸੀਰੀਜ਼ਾਂ 'ਚ 13 ਤੇ ਭਾਰਤ 'ਚ ਦੋ ਸੀਰੀਜ਼ 'ਚ 8 ਟੈਸਟ ਖੇਡ ਚੁੱਕੇ ਵਾਰਨਰ ਦਾ ਦੋਵੇਂ ਦੇਸ਼ਾਂ 'ਚ ਖ਼ਰਾਬ ਰਿਕਾਰਡ ਰਿਹਾ ਹੈ। ਉਨ੍ਹਾਂ ਨੇ ਕ੍ਰਮਵਾਰ 26 ਤੇ 24 ਦੀ ਔਸਤ ਨਾਲ ਦੌੜਾਂ ਬਣਾਈਆਂ ਤੇ ਇਕ ਵੀ ਸੈਂਕੜਾ ਨਹੀਂ ਲਾਇਆ ਹੈ।
ਇਹ ਵੀ ਪੜ੍ਹੋ : ਆਈ ਲੀਗ ’ਤੇ ਕੋਰੋਨਾ ਦਾ ਸਾਇਆ, ਘੱਟ ਤੋਂ ਘੱਟ 7 ਖਿਡਾਰੀ ਪਾਜ਼ੇਟਿਵ
ਅਗਲੀ ਏਸ਼ੇਜ਼ ਸੀਰੀਜ਼ ਤਕ ਉਹ 37 ਸਾਲਾਂ ਦੇ ਹੋ ਜਾਣਗੇ ਪਰ ਉਮਰ ਉਨ੍ਹਾਂ ਲਈ ਸਿਰਫ਼ ਇਕ ਅੰਕੜਾ ਹੈ। ਉਨ੍ਹਾਂ ਕਿਹਾ, 'ਜੇਮਸ ਐਂਡਰਸਨ ਨੇ ਉਮਰਦਰਾਜ਼ ਖਿਡਾਰੀਆਂ ਲਈ ਮਿਆਰ ਤੈਅ ਕਰ ਦਿੱਤੇ ਹਨ। ਮੈਂ ਆਪਣੇ ਵਲੋਂ ਦੌੜਾਂ ਬਣਾਉਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦਾ। ਮੈਂ ਫਾਰਮ 'ਚ ਹਾਂ। ਨਵੇਂ ਸਾਲ 'ਚ ਇਕ ਵੱਡੀ ਪਾਰੀ ਦਾ ਇੰਤਜ਼ਾਰ ਹੈ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਪਾਜ਼ੇਟਿਵ ਪਾਏ ਗਏ ਗਾਂਗੁਲੀ ਦੀ ਹਾਲਤ ਸਥਿਰ, ਆਕਸੀਜਨ ਦਾ ਪੱਧਰ 99 ਫ਼ੀਸਦੀ: ਹਸਪਤਾਲ
NEXT STORY