ਮੈਲਬੋਰਨ– ਆਸਟਰੇਲੀਆ ਦੇ ਸਹਾਇਕ ਕੋਚ ਐਂਡ੍ਰਿਊ ਮੈਕਡੋਨਾਲਡ ਨੇ ਕਿਹਾ ਕਿ ਭਾਰਤ ਵਿਰੁੱਧ ਤੀਜੇ ਟੈਸਟ ਵਿਚ ਡੇਵਿਡ ਵਾਰਨਰ ਸੌ ਫੀਸਦੀ ਫਿੱਟ ਨਾ ਹੋਣ ’ਤੇ ਵੀ ਖੇਡ ਸਕਦਾ ਹੈ। ਗ੍ਰੋਇਨ ਦੀ ਸੱਟ ਤੋਂ ਉਭਰ ਰਹੇ ਵਾਰਨਰ ਦੀ ਗੈਰ-ਮੌਜੂਦਗੀ ਵਿਚ ਆਸਟਰੇਲੀਆਈ ਬੱਲੇਬਾਜ਼ੀ ਪਹਿਲੇ ਦੋ ਮੈਚਾਂ ਵਿਚ ਕਮਜ਼ੋਰ ਨਜ਼ਰ ਆਈ।
ਮੈਕਡੋਨਾਲਡ ਨੇ ਕਿਹਾ,‘‘ਇਹ ਇਕਲੌਤਾ ਬਦਲ ਹੈ। ਹੋ ਸਕਦਾ ਹੈ ਕਿ ਉਹ ਸੌ ਫੀਸਦੀ ਫਿੱਟ ਨਾ ਹੋਵੇ ਕਿਉਂਕਿ ਸੱਟ ਤੋਂ ਪਰਤ ਰਿਹਾ ਹੈ। ਜਦੋਂ ਤਕ ਉਹ ਮੈਦਾਨ ’ਤੇ ਨਹੀਂ ਉਤਰਦਾ, ਪਤਾ ਨਹੀਂ ਲੱਗੇਗਾ। ਜੇਕਰ ਉਹ 90-95 ਫੀਸਦੀ ਵੀ ਫਿੱਟ ਹੈ ਤਾਂ ਮੈਦਾਨ ’ਤੇ ਖੇਡਣ ਉਤਰੇਗਾ। ਕੋਚ ਉਸ ਨਾਲ ਇਸ ਬਾਰੇ ਵਿਚ ਗੱਲ ਕਰਨਗੇ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਟੈਸਟ ਰੈਂਕਿੰਗ : ਵਿਰਾਟ ਤੇ ਸਮਿਥ ਨੂੰ ਪਛਾੜ ਨੰਬਰ ਵਨ ਬਣਿਆ ਵਿਲੀਅਮਸਨ
NEXT STORY