ਨਵੀਂ ਮੁੰਬਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰਵਿੰਦਰ ਜਡੇਜਾ ਗੇਂਦਬਾਜ਼ੀ ਇਕਾਈ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹਨ ਜਦਕਿ ਮੁੱਖ ਕੋਚ ਸਟੀਫਨ ਫਲੇਮਿੰਗ ਦਾ ਮੰਨਣਾ ਹੈ ਕਿ ਟੀਮ ਨੂੰ ਆਉਣ ਵਾਲੇ ਮੈਚਾਂ ਵਿਚ ਹਰ ਵਿਭਾਗ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ। ਮੌਜੂਦਾ ਚੈਂਪੀਅਨ ਨੂੰ ਸ਼ਨੀਵਾਰ ਸਨਰਾਈਜ਼ਰਜ਼ ਹੈਦਰਾਬਾਦ ਦੇ ਹੱਥੋਂ 8 ਵਿਕਟਾਂ ਨਾਲ ਕਰਾਰੀ ਹਾਰ ਝਲਣੀ ਪਈ। ਟੀਮ ਦੀ ਇਹ ਚਾਰ ਮੈਚਾਂ ਵਿਚ ਲਗਾਤਾਰ ਚੌਥੀ ਹਾਰ ਸੀ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ 75 ਦੌੜਾਂ ਦੀ ਪਾਰੀ ਦੇ ਦਮ 'ਤੇ ਹੈਦਰਾਬਾਦ ਨੇ ਜਿੱਤ ਦੇ ਮਿਲੇ 155 ਦੌੜਾਂ ਦੇ ਟੀਚੇ ਨੂੰ 14 ਗੇਂਦਾਂ ਬਾਕੀ ਰਹਿੰਦੇ ਹਾਸਲ ਕਰ ਲਿਆ।
ਇਹ ਖ਼ਬਰ ਪੜ੍ਹੋ- ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਨੀਦਰਲੈਂਡ ਨੂੰ ਹਰਾ ਕੇ ਇਤਿਹਾਸ ਰਚਣ ਉਤਰੇਗਾ ਭਾਰਤ
ਜਡੇਜਾ ਨੇ ਮੈਚ ਤੋਂ ਬਾਅਦ ਕਿਹਾ ਕਿ ਬੱਲੇਬਾਜ਼ੀ ਵਿਚ ਅਸੀਂ 20-25 ਦੌੜਾਂ ਘੱਟ ਬਣਾਈਆਂ ਸਨ ਪਰ ਖਰਾਬ ਗੇਂਦਬਾਜ਼ੀ ਤੋਂ ਜ਼ਿਆਦਾ ਨਿਰਾਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਅਸੀਂ ਆਖਿਰ ਤੱਕ ਸਘੰਰਸ਼ ਕਰਨਾ ਚਾਹੁੰਦੇ ਸੀ। 155 ਦੌੜਾਂ ਦਾ ਟੀਚਾ ਘੱਟ ਨਹੀਂ ਸੀ ਅਤੇ ਸਾਡੇ ਗੇਂਦਬਾਜ਼ਾਂ ਨੂੰ ਵਿਕਟ ਲੈਣ ਦੀ ਜ਼ਰੂਰਤ ਸੀ। ਅਸੀਂ ਪੇਸ਼ੇਵਰ ਹਾਂ ਅਤੇ ਸਾਨੂੰ ਸਖਤ ਮਿਹਨਤ ਦੇ ਨਾਲ ਮਜ਼ਬੂਤ ਹੋ ਕੇ ਵਾਪਸੀ ਕਰਨ ਦੀ ਜ਼ਰੂਰਤ ਹੈ। ਕੋਚ ਫਲੇਮਿੰਗ ਪੱਤਰਤਾਕਾਂ ਦੇ ਜ਼ਿਆਦਾ ਸਵਾਲ ਲੈਣ ਤੋਂ ਬਚਦੇ ਦਿਖੇ। ਉਨ੍ਹਾਂ ਨੇ ਕਿਹਾ ਕਿ ਦੀਪਕ ਚਾਹਰ ਦੀ ਗੈਰਮੌਜੂਦਗੀ ਅਤੇ ਮੈਦਾਨ 'ਤੇ ਖਰਾਬ ਪ੍ਰਦਰਸ਼ਨ ਦੇ ਕਾਰਨ ਟੀਮ ਲਗਾਤਾਰ ਹਾਰ ਰਹੀ ਹੈ।
ਇਹ ਖ਼ਬਰ ਪੜ੍ਹੋ-ਇੰਗਲੈਂਡ ਦੇ ਸਾਬਕਾ ਕੋਚ ਕ੍ਰਿਸ ਸਿਲਵਰਵੁੱਡ ਬਣੇ ਸ਼੍ਰੀਲੰਕਾ ਪੁਰਸ਼ ਟੀਮ ਦੇ ਮੁੱਖ ਕੋਚ
ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੀ ਉਪਲੱਬਧਤਾ ਦੇ ਮੁੱਦੇ ਰਹੇ ਹਨ। ਅਸੀਂ ਸਾਰੇ ਵਿਭਾਗਾਂ - ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿਚ ਕਾਫੀ ਖਰਾਬ ਪ੍ਰਦਰਸ਼ਨ ਕੀਤਾ ਹੈ। ਫਲੇਮਿੰਗ ਨੇ ਕਿਹਾ ਕਿ ਅਸੀਂ ਵਿਰੋਧੀ 'ਤੇ ਕੋਈ ਦਬਾਅ ਨਹੀਂ ਬਣਾ ਸਕੇ ਅਤੇ ਕੋਈ ਕਰੀਬੀ ਮੈਚ ਵੀ ਨਹੀਂ ਹੋਇਆ ਹੈ। ਅਸੀਂ ਹਰ ਮੈਚ ਵਿਚ ਦੂਜੇ ਸਥਾਨ 'ਤੇ ਰਹੇ ਹਾਂ। ਸਾਰੇ ਵਿਭਾਗਾਂ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
CSK v SRH : ਜਡੇਜਾ ਨੇ ਬਣਾਇਆ ਵੱਡਾ ਰਿਕਾਰਡ, ਧੋਨੀ ਤੇ ਰੈਨਾ ਤੋਂ ਬਾਅਦ ਅਜਿਹਾ ਕਰਨ ਵਾਲੇ ਬਣੇ ਖਿਡਾਰੀ
NEXT STORY