ਵਿਸ਼ਾਖਾਪਟਨਮ, (ਭਾਸ਼ਾ)– ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋ ਰੂਟ ਨੇ ਕਿਹਾ ਕਿ ਬੇਨ ਸਟੋਕਸ ਦੀ ਅਗਵਾਈ ਵਿਚ ਇੰਗਲੈਂਡ ਦੀ ਟੀਮ ਵਿਚ ਹੁਣ ਮੀਟਿੰਗ ਕਰਨ ਦੀ ਜਗ੍ਹਾ ਖਿਡਾਰੀਆਂ ਨਾਲ ਲੋੜ ਦੇ ਮੁਤਾਬਕ ਗੱਲਬਾਤ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਇੰਗਲੈਂਡ ਤੇ ਭਾਰਤ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਲੜੀ ਅਜੇ 1-1 ਨਾਲ ਬਰਾਬਰ ਹੈ। ਭਾਰਤ ਵਿਰੁੱਧ ਮੌਜੂਦਾ ਟੈਸਟ ਲੜੀ ਵਿਚ ਹੁਣ ਤਕ ਬੱਲੇ ਨਾਲ ਅਸਫਲ ਰਹੇ ਰੂਟ ਨੇ ਕਿਹਾ, ‘‘ਅਸੀਂ ਹੁਣ ਟੀਮ ਮੀਟਿੰਗ ਨਹੀਂ ਕਰਦੇ ਹਾਂ।
ਇਹ ਟੀਮ ਵਿਚ ਹੋਣ ਵਾਲੀਆਂ ਚੰਗੀਆਂ ਚੀਜ਼ਾਂ ਵਿਚੋਂ ਇਕ ਹੈ ਕਿ ਅਸੀਂ ਖੇਡ ਤੋਂ ਦੂਰ ਆਪਣੀ ਸਾਰੀ ਗੱਲਬਾਤ ਕਿਵੇਂ ਕਰਦੇ ਹਾਂ। ਇਕ-ਦੂਜੇ ਨਾਲ ਸਮਾਂ ਬਿਤਾਉਣ ਦਾ ਮਜ਼ਾ ਲੈਂਦੇ ਹੋਏ ਚਰਚਾ ਕਰਨਾ ਪਸੰਦ ਕਰਦੇ ਹਾਂ।’’ ਇਸ ਸਾਬਕਾ ਕਪਤਾਨ ਨੇ ਕਿਹਾ, ‘‘ਅਸੀਂ ਹੁਣ ‘ਮੀਟਿੰਗ ਰੂਮ’ ਵਿਚ ਨਹੀਂ ਬੈਠਣਾ ਹੁੰਦਾ। ਮੈਨੂੰ ਲੱਗਦਾ ਹੈ ਕਿ ਤੁਸੀਂ ਖਾਣੇ ਦੇ ਟੇਬਲ ’ਤੇ ਜਾਂ ਕਾਫੀ ਪੀਂਦੇ ਸਮੇਂ ਆਪਣੀਆਂ ਭਾਵਨਾਵਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਨਾਲ ਜ਼ਾਹਿਰ ਕਰ ਸਕਦੇ ਹਾਂ।’’
ਭਾਰਤ ਸਾਹਮਣੇ ਬੰਗਲਾਦੇਸ਼ ਦੀ ਮਜ਼ਬੂਤ ਚੁਣੌਤੀ
NEXT STORY