ਨਵੀਂ ਦਿੱਲੀ– ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਹੈ ਕਿ ਉਨ੍ਹਾਂ ਨੇ ਸ਼ਾਨਦਾਰ ਖੇਡ ਦਿਖਾਈ ਪਰ ਕੀਰੋਨ ਪੋਲਾਰਡ ਨੂੰ ਨਹੀਂ ਰੋਕ ਸਕੇ, ਜਿਸ ਦੇ ਬੇਜੋੜ ਵਿਅਕਤੀਗਤ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਆਈ. ਪੀ. ਐੱਲ. ਦੇ ਵੱਡੇ ਸਕੋਰ ਵਾਲੇ ਮੈਚ ਵਿਚ ਰੋਮਾਂਚਕ ਜਿੱਤ ਦਰਜ ਕੀਤੀ। ਪੋਲਾਰਡ ਨੇ 8 ਛੱਕਿਆਂ ਤੇ 4 ਚੌਕਿਆਂ ਦੀ ਮਦਦ ਨਾਲ 34 ਗੇਂਦਾਂ ਵਿਚ 87 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਮੁੰਬਈ ਇੰਡੀਅਨਜ਼ ਨੇ ਸ਼ਨੀਵਾਰ ਦੇਰ ਰਾਤ 219 ਦੌੜਾਂ ਦੇ ਟੀਚੇ ਨੂੰ ਹਾਸਲ ਕੀਤਾ। ਫਲੇਮਿੰਗ ਨੇ ਇਸ ਮੈਚ ’ਤੇ ਕਿਹਾ,‘‘ਅਜਿਹਾ ਲੱਗ ਰਿਹਾ ਸੀ ਕਿ ਅਸੀਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸੀ ਤੇ ਇਹ ਪਿਛਲੇ ਕਾਫੀ ਸਮੇਂ ਵਿਚ ਸੰਭਾਵਿਤ ਪੋਲਾਰਡ ਦੀ ਵੀ ਸਰਵਸ੍ਰੇਸ਼ਠ ਪਾਰੀ ਸੀ।’’
ਇਹ ਖ਼ਬਰ ਪੜ੍ਹੋ- ਬਟਲਰ ਨੇ ਤੋੜਿਆ ਵਾਟਸਨ ਦਾ ਰਿਕਾਰਡ, ਹੈਦਰਾਬਾਦ ਵਿਰੁੱਧ ਖੇਡੀ ਦੂਜੀ ਸਭ ਤੋਂ ਤੇਜ਼ ਪਾਰੀ
ਉਸ ਨੇ ਕਿਹਾ, ‘‘ਜੇਕਰ ਤੁਸੀਂ ਇਸ ਨੂੰ ਦੇਖੋ ਤਾਂ ਪੋਲਾਰਡ ਨੇ ਅਹਿਮ ਭੂਮਿਕਾ ਨਿਭਾਈ। ਅਸੀਂ ਕਾਫੀ ਚੰਗੀਆਂ ਚੀਜ਼ਾਂ ਕੀਤੀਆਂ ਪਰ ਉਸ ਨੂੰ ਰੋਕ ਨਹੀਂ ਸਕੇ। ਟੀਮ ਦੇ ਨਜ਼ਰੀਏ ਨਾਲ ਅਸੀਂ ਇਕ ਵਾਰ ਫਿਰ ਬੱਲੇਬਾਜ਼ੀ ਕਰਦੇ ਹੋਏ 200 ਦੌੜਾਂ ਦੇ ਸਕੋਰ ਨੂੰ ਪਾਰ ਕਰਨ ਵਿਚ ਸਫਲ ਰਹੇ, ਅਸੀਂ ਕੁਝ ਵਿਕਟਾਂ ਹਾਸਲ ਕੀਤੀਆਂ ਤੇ ਉਨ੍ਹਾਂ ’ਤੇ ਦਬਾਅ ਪਾਇਆ ਤੇ ਅੰਤ 'ਚ ਇਕ ਚੰਗੀ ਪਾਰੀ ਨਾਲ ਅਸੀਂ ਹਾਰ ਗਏ।’’
ਇਹ ਖ਼ਬਰ ਪੜ੍ਹੋ- ਕਪਤਾਨੀ ਮਿਲਦੇ ਹੀ ਮਯੰਕ ਅਗਰਵਾਲ ਨੇ ਤੋੜਿਆ ਸ਼੍ਰੇਅਸ ਅਈਅਰ ਦਾ ਵੱਡਾ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਪਤਾਨੀ ਮਿਲਦੇ ਹੀ ਮਯੰਕ ਅਗਰਵਾਲ ਨੇ ਤੋੜਿਆ ਸ਼੍ਰੇਅਸ ਅਈਅਰ ਦਾ ਵੱਡਾ ਰਿਕਾਰਡ
NEXT STORY