ਸਿਡਨੀ- ਭਾਰਤ ਨੂੰ ਦੂਜੇ ਵਨ ਡੇ ਮੁਕਾਬਲੇ ਵਿਚ ਹਰਾ ਕੇ ਸੀਰੀਜ਼ ਆਪਣੇ ਨਾਂ ਕਰਨ ਤੋਂ ਬਾਅਦ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਕਿਹਾ ਕਿ ਉਸਦੀ ਟੀਮ ਨੇ ਬੱਲੇਬਾਜ਼ੀ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ।
ਫਿੰਚ ਨੇ ਕਿਹਾ,''ਜਦੋਂ ਵੀ ਤੁਸੀਂ 300 ਤੋਂ ਵੱਧ ਦਾ ਸਕੋਰ ਖੜ੍ਹਾ ਕਰਦੇ ਹੋ ਤਾਂ ਇਹ ਚੰਗਾ ਹੁੰਦਾ ਹੈ। ਲਗਾਤਾਰ ਦੋ ਮੈਚ ਜਿੱਤਣਾ ਸੁਖਦਾਇਕ ਹੈ। ਡੇਵਿਡ ਵਾਰਨਰ ਦੀ ਫਿਟਨੈੱਸ 'ਤੇ ਕੁਝ ਕਿਹਾ ਨਹੀਂ ਜਾ ਸਕਦਾ। ਸਾਨੂੰ ਇਸ ਬਾਰੇ ਵਿਚ ਸੋਚਣਾ ਪਵੇਗਾ। ਮੈਨੂੰ ਨਹੀਂ ਲੱਗਦਾ ਕਿ ਉਹ ਅਗਲੇ ਮੁਕਾਬਲੇ ਵਿਚ ਉਪਲੱਬਧ ਹੋਵੇਗਾ ਪਰ ਉਸ ਨੇ ਜਿਸ ਤਰ੍ਹਾਂ ਨਾਲ ਸਾਨੂੰ ਸ਼ੁਰੂਆਤ ਦਿਵਾਈ, ਉਹ ਅਦਭੁੱਤ ਹੈ। ਹਾਲਾਂਕਿ ਇਸ ਤੋਂ ਬਾਅਦ ਦੇ ਬੱਲੇਬਾਜ਼ਾਂ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਉਂਦੇ ਹੋਏ ਪਾਰੀ ਨੂੰ ਮਜ਼ਬੂਤੀ ਦਿੱਤੀ।
ਉਸ ਨੇ ਕਿਹਾ,''ਸਮਿਥ ਨੇ ਸ਼ਾਨਦਾਰ ਫਾਰਮ ਜਾਰੀ ਰੱਖੀ ਤੇ ਲਗਾਤਾਰ ਦੂਜੇ ਮੈਚ ਵਿਚ ਸੈਂਕੜਾ ਲਾਇਆ। ਹੈਨਰਿਕਸ ਨੇ ਆਸਾਨ ਰਣਨੀਤੀ ਦੇ ਨਾਲ ਗੇਂਦਬਾਜ਼ੀ ਕੀਤੀ ਤੇ ਆਪਣੀ ਤੇਜ਼ੀ ਵਿਚ ਬਦਲਾਅ ਕੀਤਾ।'' ਜਿਵੇਂ ਕਿ ਵਿਰਾਟ ਕੋਹਲੀ ਨੇ ਕਿਹਾ ਕਿ ਸਾਨੂੰ ਹਾਰਦਿਕ ਪੰਡਯਾ ਦੀ ਗੇਂਦਬਾਜ਼ੀ ਪਤਾ ਸੀ ਪਰ ਤੇਜ਼ ਗੇਂਦਬਾਜ਼ੀ ਦੇ ਸਮੇਂ ਉਸਦੀ ਗੇਂਦ 'ਤੇ ਹਿੱਟ ਕਰਨਾ ਮੁਸ਼ਕਿਲ ਹੈ।
ਫਿਲਿਪਸ ਦੇ ਤੂਫਾਨੀ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਜਿੱਤੀ ਸੀਰੀਜ਼
NEXT STORY