ਸਪੋਰਟਸ ਡੈਸਕ— ਭਾਰਤੀ ਮਹਿਲਾ ਹਾਕੀ ਟੀਮ ਦੀ ਤਜਰਬੇਕਾਰ ਫਾਰਵਰਡ ਤੇ ਪਿਛਲੇ ਮਹੀਨੇ ਹੀਰੋਸ਼ੀਮਾ ਐੱਫ. ਆਈ. ਐੱਚ. ਮਹਿਲਾ ਸੀਰੀਜ਼ ਫਾਈਨਲਸ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਲਾਲਰੇਮਸਿਆਮੀ ਨੇ ਭਰੋਸਾ ਜਤਾਇਆ ਹੈ ਕਿ ਉਸ ਦੀ ਟੀਮ ਵਿਚ 2020 ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਸਮਰੱਥਾ ਹੈ। ਲਾਲਰੇਮਸਿਆਮੀ ਨੇ ਕਿਹਾ ਕਿ ਓਲੰਪਿਕ ਟੈਸਟ ਈਵੈਂਟ ਲਈ ਭਾਰਤੀ ਟੀਮ ਦਾ ਮਨੋਬਲ ਕਾਫੀ ਉੱਚਾ ਹੈ ਤੇ ਅਸੀਂ ਇਸ ਦੇ ਲਈ ਅਭਿਆਸ ਸੈਸ਼ਨ 'ਚ ਕਾਫੀ ਮਿਹਨਤ ਕੀਤੀ ਹੈ। ਨੈਸ਼ਨਲ ਕੈਂਪ 'ਚ ਹਰ ਸੈਸ਼ਨ ਵਿਚ ਅਸੀਂ ਓਲੰਪਿਕ ਨੂੰ ਧਿਆਨ 'ਚ ਰੱਖ ਕੇ ਤਿਆਰੀ ਕੀਤੀ ਹੈ। ਸਾਨੂੰ ਭਰੋਸਾ ਹੈ ਕਿ ਸਾਡੇ ਕੋਲ ਅਜਿਹੀ ਟੀਮ ਹੈ, ਜਿਹੜੀ ਇਕ ਵਾਰ ਫਿਰ ਓਲੰਪਿਕ ਲਈ ਕੁਆਲੀਫਾਈ ਕਰ ਸਕਦੀ ਹੈ।
ਭਾਰਤੀ ਹਾਕੀ ਟੀਮ ਹੁਣ 17 ਤੋਂ 21 ਅਗਸਤ ਤਕ ਹੋਣ ਵਾਲੇ ਓਲੰਪਿਕ ਟੈਸਟ ਈਵੈਂਟ 'ਚ ਹਿੱਸਾ ਲਵੇਗੀ, ਜਿਥੇ ਉਸ ਦਾ ਮੁਕਾਬਲਾ ਆਸਟਰੇਲੀਆ, ਚੀਨ ਤੇ ਜਾਪਾਨ ਨਾਲ ਹੋਵੇਗਾ, ਜਿਹੜਾ ਅਕਤੂਬਰ-ਨਵੰਬਰ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਅਹਿਮ ਟੂਰਨਾਮੈਂਟ ਹੈ। ਰਾਣੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਜੂਨ ਵਿਚ ਐੱਫ. ਆਈ. ਐੱਚ. ਮਹਿਲਾ ਸੀਰੀਜ਼ ਫਾਈਨਲਸ 'ਚ ਜਾਪਾਨ ਨੂੰ 3-1 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਲਾਲਰੇਮਸਿਆਮੀ ਨੇ ਮੰਨਿਆ ਕਿ ਟੀਮ ਦੀ ਕੋਸ਼ਿਸ਼ ਇਹੀ ਹੈ ਕਿ ਉਹ ਗਲਤੀਆਂ ਨੂੰ ਦੁਬਾਰਾ ਨਾ ਦੁਹਰਾਏ, ਜਿਹੜੀਆਂ ਉਸ ਨੇ 18ਵੀਆਂ ਏਸ਼ੀਅਨ ਖੇਡਾਂ ਵਿਚ ਕੀਤੀਆਂ ਸਨ ਤੇ ਦੂਜੇ ਨੰਬਰ 'ਤੇ ਰਹੀ ਸੀ ਤੇ ਜਾਪਾਨ ਸੋਨ ਤਮਗਾ ਜੇਤੂ ਰਿਹਾ ਸੀ।
19 ਸਾਲਾ ਮਿਜ਼ੋਰਮ ਦੀ ਖਿਡਾਰਨ ਨੇ ਨਾਲ ਹੀ ਦੱਸਿਆ ਕਿ ਹਾਕੀ ਇੰਡੀਆ ਨੇ ਖਿਡਾਰੀਆਂ ਨੂੰ ਮਦਦ ਕਰਨ ਲਈ ਕਈ ਰਾਸ਼ਟਰੀ ਕੈਂਪ ਆਯੋਜਿਤ ਕੀਤੇ ਹਨ ਤਾਂ ਕਿ ਟੀਮ ਐੱਫ. ਆਈ. ਐੱਚ. ਫਾਈਨਲਸ 'ਚ ਚੰਗਾ ਪ੍ਰਦਰਸ਼ਨ ਕਰ ਸਕੇ। ਉਸ ਨੇ ਕਿਹਾ, ''ਅਸੀਂ ਵਿਸ਼ੇਸ਼ ਟ੍ਰੇਨਿੰਗ ਕੈਂਪਾਂ 'ਚ ਦਿਨ ਪ੍ਰਤੀ ਦਿਨ ਆਪਣੀ ਖੇਡ ਵਿਚ ਸੁਧਾਰ ਕੀਤਾ ਹੈ, ਜਿਸ 'ਚ ਤਕਨੀਕੀ ਸਿੱਖਿਆ ਹਾਸਲ ਕੀਤੀ ਹੈ। ਅਸੀਂ ਹੁਣ ਕਾਫੀ ਮਜ਼ਬੂਤ ਹੋਏ ਹਾਂ।''
ਜੋਕੋਵਿਚ ਅਤੇ ਫੈਡਰਰ ਨਹੀਂ ਖੇਡਣਗੇ ATP ਮਾਂਟ੍ਰੀਅਲ, ਨਡਾਲ ਕਰਨਗੇ ਅਗਵਾਈ
NEXT STORY