ਨਵੀਂ ਦਿੱਲੀ– ਤਜਰਬੇਕਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਸ਼ਨੀਵਾਰ ਨੂੰ ਕਿਹਾ ਕਿ ‘ਵੱਖ-ਵੱਖ ਹਾਲਾਤ’ ਵਿਚ ਉਹ 2023 ਤੱਕ ਮੁਕਾਬਲੇਬਾਜ਼ੀ ਕਰ ਸਕਦੀ ਹੈ ਕਿਉਂਕਿ ਉਸ ਦੇ ਅੰਦਰ ਅਜੇ ਕਾਫੀ ਕੁਸ਼ਤੀ ਬਚੀ ਹੈ ਪਰ ਉਸ ਨੂੰ ਭਵਿੱਖ ਦੇ ਬਾਰੇ ਵਿਚ ਨਹੀਂ ਪਤਾ ਹੈ। ਵਿਨੇਸ਼ ਨੇ ਪੈਰਿਸ ਓਲੰਪਿਕ ਵਿਚ ਮਹਿਲਾਵਾਂ ਦੇ 50 ਕਿ. ਗ੍ਰਾ. ਫਾਈਨਲ ਵਿਚ 100 ਗ੍ਰਾਮ ਵੱਧ ਭਾਰ ਕਾਰਨ ਅਯੋਗ ਹੋਣ ਤੋਂ ਬਾਅਦ ਖੇਡ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਉਸ ਨੇ ਇਸ ਫੈਸਲੇ ਨੂੰ ਖੇਡ ਪੰਚਾਟ (ਸੀ. ਏ. ਐੱਸ.) ਵਿਚ ਚੁਣੌਤੀ ਦਿੱਤੀ ਸੀ ਪਰ ਉਸਦੀ ਅਪੀਲ ਰੱਦ ਕਰ ਦਿੱਤੀ ਗਈ ਸੀ। ਵਿਨੇਸ਼ ਨੇ ਸੋਸ਼ਲ ਮੀਡੀਆ ’ਤੇ ਇਕ ਭਾਵਨਾਤਮਕ ਪੋਸਟ ਵਿਚ ਆਪਣੇ ਬਚਪਨ ਦੇ ਸੁਪਨੇ, ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ ਝੱਲੀਆਂ ਕਠਿਨਾਈਆਂ ਨੂੰ ਸਾਂਝਾ ਕੀਤਾ। ਉਸ ਨੇ ਆਪਣੀ ਆਸਾਧਾਰਨ ਯਾਤਰਾ ਵਿਚ ਲੋਕਾਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਵੀ ਯਾਦ ਕੀਤਾ।
ਵਿਨੇਸ਼ ਨੇ ‘ਐਕਸ’ ਉੱਪਰ ਸਾਂਝੀ ਪੋਸਟ ਵਿਚ ਫਾਈਨਲ ਦੇ ਦਿਨ ਆਪਣੇ ਭਾਰ ਕਰਵਾਉਣ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਲਿਖਿਆ, ‘‘ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਹਾਰ ਨਹੀਂ ਮੰਨੀ, ਸਾਡੀਆਂ ਕੋਸ਼ਿਸ਼ਾਂ ਨਹੀਂ ਰੁਕੀਆਂ ਪਰ ਘੜੀ ਰੁਕ ਗਈ ਤੇ ਸਮਾਂ ਠੀਕ ਨਹੀਂ ਸੀ। ਮੇਰੀ ਕਿਸਮਤ ਵਿਚ ਸ਼ਾਇਦ ਇਹ ਸੀ।’’ ਉਸ ਨੇ ਕਿਹਾ, ‘‘ਮੇਰੀ ਟੀਮ, ਮੇਰੇ ਸਾਥੀ ਭਾਰਤੀਆਂ ਤੇ ਮੇਰੇ ਪਰਿਵਾਰ ਨੂੰ ਅਜਿਹਾ ਲੱਗਦਾ ਹੈ ਕਿ ਜਿਸ ਟੀਚੇ ਲਈ ਅਸੀਂ ਕੰਮ ਕਰ ਰਹੇ ਸੀ ਤੇ ਜਿਸ ਨੂੰ ਹਾਸਲ ਕਰਨ ਦੀ ਅਸੀਂ ਯੋਜਨਾ ਬਣਾਈ ਸੀ, ਉਹ ਅਧੂਰਾ ਹੈ। ਹਮੇਸ਼ਾ ਕੁਝ ਨਾ ਕੁਝ ਕਮੀ ਰਹਿ ਸਕਦੀ ਹੈ ਤੇ ਚੀਜ਼ਾਂ ਫਿਰ ਕਦੇ ਪਹਿਲਾਂ ਵਰਗੀਆਂ ਨਹੀਂ ਹੋ ਸਕਦੀਆਂ ਹਨ।’’ ਉਸ ਨੇ ਲਿਖਿਆ, ‘‘ਹੋ ਸਕਦਾ ਹੈ ਕਿ ਵੱਖ-ਵੱਖ ਹਾਲਾਤ ਵਿਚ, ਮੈਂ ਖੁਦ ਨੂੰ 2032 ਤੱਕ ਖੇਡਦੇ ਹੋਏ ਦੇਖ ਸਕਾਂ ਕਿਉਂਕਿ ਮੇਰੇ ਅੰਦਰ ਸੰਘਰਸ਼ ਤੇ ਕੁਸ਼ਤੀ ਹਮੇਸ਼ਾ ਰਹੇਗੀ। ਮੈਂ ਭਵਿੱਖਬਾਣੀ ਨਹੀਂ ਕਰ ਸਕਦੀ ਕਿ ਭਵਿੱਖ ਵਿਚ ਮੇਰੇ ਲਈ ਕੀ ਰੱਖਿਆ ਹੈ ਪਰ ਮੈਨੂੰ ਇਸ ਯਾਤਰਾ ਦਾ ਇੰਤਜ਼ਾਰ ਹੈ। ਮੈਨੂੰ ਭਰੋਸਾ ਹੈ ਕਿ ਮੈਂ ਜਿਸ ਚੀਜ਼ ਵਿਚ ਭਰੋਸਾ ਕਰਦੀ ਹਾਂ ਤੇ ਸਹੀ ਚੀਜ਼ ਲਈ ਹਮੇਸ਼ਾ ਲੜਦੀ ਰਹਾਂਗੀ।’’
ਓਲੰਪਿਕ ਵਿਚ ਅਯੋਗ ਠਹਿਰਾਏ ਜਾਣ ਤੋਂ ਬਾਅਦ ਭਾਵੇਂ ਹੀ ਉਸਦਾ ਦਿਲ ਟੁੱਟ ਗਿਆ ਹੋਵੇ ਪਰ ਵਿਨੇਸ਼ ਨੇ ਉਸ ਦੇ ਕੋਚ ਵੋਲੇਰ ਅਕੋਸ ‘ਅਸੰਭਵ’ ਸ਼ਬਦ ਵਿਚ ਭਰੋਸਾ ਨਹੀਂ ਕਰਦੇ ਹਨ ਤੇ ਡਾ. ਦਿਨੇਸ਼ ਪਾਰਦੀਵਾਲਾ ਕਿਸੇ ਫਰਿਸ਼ਤੇ ਦੀ ਤਰ੍ਹਾਂ ਹੈ। ਪੈਰਿਸ ਵਿਚ ਭਾਰਤੀ ਦਲ ਦੀ ਮਦਦ ਲਈ ਆਈ. ਓ. ਏ. ਨੇ ਜਿਸ 13 ਮੈਂਬਰੀ ਮੈਡੀਕਲ ਸਟਾਫ ਦਾ ਪ੍ਰਬੰਧ ਕੀਤਾ ਸੀ, ਉਸਦੀ ਅਗਵਾਈ ਕਰਨ ਵਾਲੇ ਡਾ. ਪਾਰਦੀਵਾਲਾ ਨੂੰ ਹਾਲ ਹੀ ਵਿਚ ਵਿਨੇਸ਼ ਵੱਲੋਂ 50 ਕਿ. ਗ੍ਰਾ. ਦੀ ਹੱਦ ਤੋਂ 100 ਗ੍ਰਾਮ ਵੱਧ ਭਾਰ ਹੋਣ ’ਤੇ ਗੈਰ-ਜ਼ਰੂਰੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। ਆਈ. ਓ. ਪੀ. ਟੀ. ਊਸ਼ਾ ਨੇ ਵੀ ਇਸ ਤੋਂ ਬਾਅਦ ਡਾ. ਪਾਰਦੀਵਾਲਾ ਦਾ ਬਚਾਅ ਕੀਤਾ ਸੀ। ਉਸ ਨੇ ਕਿਹਾ, ‘‘ਮੇਰੇ ਲਈ ਤੇ ਮੈਨੂੰ ਲੱਗਦਾ ਹੈ ਕਿ ਕਈ ਹੋਰ ਭਾਰਤੀ ਐਥਲੀਟਾਂ ਲਈ ਉਹ ਸਿਰਫ ਇਕ ਡਾਕਟਰ ਨਹੀਂ ਹੈ, ਸਗੋਂ ਪ੍ਰਮਾਤਮਾ ਵੱਲੋਂ ਭੇਜੇ ਗਏ ਕਿਸੇ ਫਰਿਸ਼ਤੇ ਦੀ ਤਰ੍ਹਾਂ ਹਨ। ਸੱਟਾਂ ਦਾ ਸਾਹਮਣਾ ਕਰਨ ਤੋਂ ਬਾਅਦ ਜਦੋਂ ਮੈਂ ਖੁਦ ’ਤੇ ਭਰੋਸਾ ਕਰਨਾ ਬੰਦ ਕਰ ਦਿੱਤਾ ਸੀ ਤਾਂ ਇਹ ਉਸਦਾ ਭਰੋਸਾ ਹੀ ਸੀ, ਜਿਸ ਨੇ ਮੇਰੇ ਵਿਚ ਫਿਰ ਤੋਂ ਹੌਸਲਾ ਭਰ ਦਿੱਤਾ।’’
ਪੈਰਿਸ ਤੋਂ ਭਾਰਤ ਪਰਤੀ ਵਿਨੇਸ਼ ਫੋਗਾਟ, ਦਿੱਲੀ ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ
NEXT STORY