ਨਵੀਂ ਦਿੱਲੀ- ਸਾਬਕਾ ਡੇਵਿਸ ਕੱਪ ਖਿਡਾਰੀ ਦੇ ਦੋ ਵਾਰ ਦੇ ਯੂ. ਐੱਸ ਓਪਨ ਦੇ ਕੁਆਰਟਰ ਫਾਈਨਲਿਸਟ ਆਨੰਦ ਅੰਮ੍ਰਿਤਰਾਜ ਨੇ ਕਿਹਾ ਕਿ ਡੈਨਮਾਰਕ ਦੇ ਖ਼ਿਲਾਫ਼ 4 ਤੇ 5 ਮਾਰਚ ਨੂੰ ਇੱਥੇ ਖੇਡੇ ਜਾਣ ਵਾਲੇ ਡੇਵਿਸ ਕੱਪ ਗਰੁੱਪ 1 ਦੇ ਪਲੇਅ ਆਫ਼ ਮੁਕਾਬਲੇ ਲਈ ਮੇਜ਼ਬਾਨ ਟੀਮ ਜਿੱਤ ਦੀ ਮਜ਼ਬੂਤ ਦਾਅਵੇਦਾਰ ਹੈ। ਇਹ ਮੁਕਾਬਲਾ ਇੱਥੇ ਦਿੱਲੀ ਜਿਮਖਾਨਾ ਕਲੱਬ ਮੈਦਾਨ ਦੇ ਗ੍ਰਾਸ ਕੋਰਟ 'ਤੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਕੇ. ਐੱਲ. ਰਾਹੁਲ ਦੀ ਦਰਿਆਦਿਲੀ, 11 ਸਾਲ ਦੇ ਬੱਚੇ ਦੀ ਸਰਜਰੀ ਲਈ ਦਿੱਤੇ 31 ਲੱਖ ਰੁਪਏ
ਆਨੰਦ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੂੰ ਡੈਨਿਸ਼ ਖਿਡਾਰੀਆਂ ਦੀ ਤੇਜ਼ ਗ੍ਰਾਸ ਕੋਰਟ 'ਤੇ ਸੁਭਾਵਕ ਖੇਡ ਨਾ ਖੇਡ ਸਕਣ ਦੀ ਕਮਜ਼ੋਰੀ ਦਾ ਫ਼ਾਇਦਾ ਚੁੱਕਣਾ ਚਾਹੀਦਾ ਹੈ। ਡੈਨਿਸ਼ ਖਿਡਾਰੀ ਹੌਲੇ ਹਾਰਡਕੋਰਟ ਤੇ ਕਲੇਅ ਕੋਰਟ 'ਤੇ ਖੇਡਣ ਦੇ ਆਦੀ ਹਨ। ਇਸ ਦਾ ਹੀ ਸਾਡੇ ਖਿਡਾਰੀਆਂ ਨੂੰ ਫਾਇਦਾ ਮਿਲੇਗਾ ਤੇ ਉਨ੍ਹਾਂ ਨੂੰ ਇਹੋ ਸਾਬਤ ਕਰਨਾ ਹੋਵੇਗਾ ਕਿ ਉਹ ਗ੍ਰਾਸ ਕੋਰਟ ਦੇ ਬਿਹਤਰ ਖਿਡਾਰੀ ਹਨ। ਆਨੰਦ ਨੇ ਕਿਹਾ ਕਿ ਗ੍ਰਾਸ ਕੋਰਟ 'ਤੇ ਬੋਪੰਨਾ ਤੇ ਰਾਮਕੁਮਾਰ ਰਾਮਨਾਥਨ ਨੈਚੁਰਲ ਗੇਮ ਖੇਡਦੇ ਹਨ। ਸਾਕੇਤ ਨੂੰ ਜੇਕਰ ਮੌਕਾ ਮਿਲਿਆ ਤਾਂ ਉਹ ਵੀ ਕਿਸੇ ਤੋਂ ਘੱਟ ਨਹੀਂ ਹੈ। ਆਨੰਦ ਦੋ ਮੌਕਿਆਂ 'ਤੇ ਡੇਵਿਸ ਕੱਪ ਦੇ ਫਾਈਨਲ 'ਚ ਪੁੱਜਣ ਵਾਲੀ ਟੀਮ ਦੇ ਮੈਂਬਰ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : ਨੀਰਜ ਚੋਪੜਾ, ਦਿਨੇਸ਼ ਕਾਰਤਿਕ 'ਇੰਡੀਆ-ਯੂਕੇ ਵੀਕ ਆਫ ਸਪੋਰਟ' ਦਾ ਹੋਣਗੇ ਹਿੱਸਾ
1974 'ਚ ਡੇਵਿਸ ਕੱਪ ਦੇ ਫਾਈਨਲ 'ਚ ਪਹੁੰਚਣ ਵਾਲੇ ਭਾਰਤੀ ਦਲ ਦੇ ਮੈਂਬਰ ਸਨ। ਇਸ ਦਲ 'ਚ ਉਨ੍ਹਾਂ ਦੇ ਭਰਾ ਵਿਜੇ ਅੰਮ੍ਰਿਤਰਾਜ ਵੀ ਸਨ ਪਰ ਦੱਖਣੀ ਅਫ਼ਰੀਕਾ ਦੀ ਨਸਲਵਾਦੀ ਨੀਤੀਆਂ ਦੀ ਵਜ੍ਹਾ ਨਾਲ ਭਾਰਤ ਨੇ ਉਸ ਮੁਕਾਬਲੇ ਨੂੰ ਖੇਡਣ ਤੋਂ ਮਨ੍ਹਾ ਕਰ ਦਿੱਤਾ ਸੀ। ਦੂਜੇ ਮੌਕੇ 'ਤੇ ਉਹ 1987 'ਚ ਫਾਈਨਲ 'ਚ ਸਵੀਡਨ ਦੇ ਖ਼ਿਲਾਫ਼ ਖੇਡਣ ਵਾਲੀ ਟੀਮ ਦੇ ਵੀ ਮੈਂਬਰ ਸਨ। ਆਨੰਦ ਨੇ ਕਿਹਾ ਕਿ ਉਦੋਂ ਅਸੀਂ ਸਵੀਡਨ ਜਿਹੀ ਧਾਕੜ ਟੀਮ ਤੋਂ ਇਸ ਲਈ ਨਹੀਂ ਜਿੱਤ ਸਕੇ ਕਿਉਂਕਿ ਉਹ ਮੁਕਾਬਲਾ ਇਕ ਬੇਹੱਦ ਸੁਸਤ ਕੋਰਟ 'ਤੇ ਆਯੋਜਿਤ ਕੀਤਾ ਗਿਆ ਸੀ, ਜੋ ਸਾਡੇ ਖਿਡਾਰੀਆਂ ਦੀ ਖੇਡ ਦੇ ਮੁਤਾਬਕ ਨਹੀਂ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੀਪਤੀ,ਰਿਚਾ ਤੇ ਮੇਘਨਾ ਨੇ ICC ਮਹਿਲਾ ਵਨ ਡੇ ਰੈਂਕਿੰਗ 'ਚ ਕੀਤਾ ਸੁਧਾਰ
NEXT STORY