ਸਪੋਰਟਸ ਡੈਸਕ- ਭਾਰਤੀ ਟੀਮ ਨੇ ਮਹਿਲਾ ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਭਾਰਤ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ 'ਚ ਆਪਣੀ ਪੁਰਾਣੀ ਵਿਰੋਧੀ ਪਾਕਿਸਤਾਨੀ ਟੀਮ ਨੂੰ 107 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 244 ਦੌੜਾਂ ਬਣਾਈਆਂ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਆਈ ਪਾਕਿਸਤਾਨ ਦੀ ਟੀਮ 43 ਓਵਰਾਂ 'ਚ 137 ਦੌੜਾਂ 'ਤੇ ਆਲਆਊਟ ਹੋ ਗਈ।
ਇਹ ਵੀ ਪੜ੍ਹੋ : ਸ਼ੇਨ ਵਾਰਨ ਦਾ ਰਿਕਾਰਡ ਸਧਾਰਨ ਸੀ, ਮਹਾਨ ਨਹੀਂ ਕਹਾਂਗਾ; ਸੁਨੀਲ ਗਾਵਸਕਰ ਦੀ ਇਸ ਟਿੱਪਣੀ 'ਤੇ ਭੜਕੇ ਫੈਂਸ
ਇਸ ਜਿਤ ਨਾਲ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਕਾਫ਼ੀ ਖ਼ੁਸ਼ ਹੈ ਪਰ ਉਨ੍ਹਾਂ ਕਿਹਾ ਕਿ ਸਾਨੂੰ ਅਜੇ ਬਹੁਤ ਸਾਰੀਆਂ ਚੀਜ਼ਾਂ 'ਤੇ ਕੰਮ ਕਰਨਾ ਹੈ। ਜਦੋਂ ਤੁਸੀਂ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਗੁਆਉਂਦੇ ਹੋ ਤਾਂ ਟੀਮ 'ਤੇ ਕਾਫੀ ਦਬਾਅ ਪੈਂਦਾ ਹੈ। ਵਿਸ਼ਵ ਕੱਪ ਜਿਹੇ ਵੱਡੇ ਟੂਰਨਾਮੈਂਟਾਂ 'ਚ ਟੀਮ ਦੇ ਟਾਪ ਆਰਡਰ ਨੂੰ ਦੌੜਾਂ ਬਣਾਉਣਾ ਜ਼ਰੂਰੀ ਹੁੰਦਾ ਹੈ।
ਮਿਤਾਲੀ ਨੇ ਪੂਜਾ ਤੇ ਸਨੇਹ ਰਾਣਾ ਦੀ ਬੱਲੇਬਾਜ਼ੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਦੋਂ ਤੁਹਾਡੇ ਕੋਲ ਟੀਮ 'ਚ ਇਸ ਤਰ੍ਹਾਂ ਦੇ ਖਿਡਾਰੀ ਹੁੰਦੇ ਹਨ ਤਾਂ ਬੈਟਿੰਗ ਲਾਈਨਅਪ ਕਾਫੀ ਲੰਬੀ ਹੋ ਜਾਂਦੀ ਹੈ। ਸਨੇਹ ਰਾਣਾ ਤੇ ਪੂਜਾ ਵਸਤਰਾਕਰ ਦੀ ਸਾਂਝੇਦਾਰੀ ਟੀਮ ਲਈ ਅਹਿਮ ਰਹੀ ਹੈ। ਦੋਵੇਂ ਹੀ ਖਿਡਾਰੀਆਂ ਨੇ ਸਮਝਦਾਰੀ ਨਾਲ ਬੱਲੇਬਾਜ਼ੀ ਕੀਤੀ ਤੇ ਟੀਮ ਦੇ ਸਕੋਰ ਨੂੰ ਅੱਗੇ ਲੈ ਗਈਆਂ।
ਇਹ ਵੀ ਪੜ੍ਹੋ : IPL 2022 ਦਾ ਸ਼ਡਿਊਲ ਆਇਆ ਸਾਹਮਣੇ, ਜਾਣੋ ਕਿਹੜੀਆਂ ਟੀਮਾਂ ਦਰਮਿਆਨ ਹੋਵੇਗਾ ਪਹਿਲਾ ਮੁਕਾਬਲਾ
ਪਾਕਿਸਤਾਨ ਖ਼ਿਲਾਫ਼ ਮੁਕਾਬਲੇ 'ਚ ਭਾਰਤ ਵਲੋਂ ਸਮ੍ਰਿਤੀ ਮੰਧਾਨਾ ਨੇ 52, ਪੂਜਾ ਵਸਤਰਾਕਰ ਨੇ 67 ਤੇ ਸਨੇਹ ਰਾਣਾ ਨੇ 53 ਦੌੜਾਂ ਦੀ ਸ਼ਾਨਦਾਰ ਪਾਰੀਆਂ ਖੇਡੀਆਂ। ਇਨ੍ਹਾਂ ਖਿਡਾਰੀਆਂ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਭਾਰਤ 244 ਦੌੜਾਂ ਬਣਾਉਣ 'ਚ ਕਾਮਯਾਬ ਰਿਹਾ। ਜਦਕਿ ਗੇਂਦਬਾਜ਼ਾਂ 'ਚ ਰਾਜੇਸ਼ਵਰੀ ਗਾਇਕਵਾੜ ਨੇ 4 ਵਿਕਟਾਂ ਲੈ ਕੇ ਪਾਕਿਸਤਾਨ ਦੀ ਟੀਮ ਦਾ ਲੱਕ ਭੰਨ ਦਿੱਤਾ ਤੇ ਭਾਰਤ ਨੂੰ 107 ਦੌੜਾਂ ਨਾਲ ਜਿੱਤ ਦਿਵਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼ੇਨ ਵਾਰਨ ਦਾ ਰਿਕਾਰਡ ਸਧਾਰਨ ਸੀ, ਮਹਾਨ ਨਹੀਂ ਕਹਾਂਗਾ; ਸੁਨੀਲ ਗਾਵਸਕਰ ਦੀ ਇਸ ਟਿੱਪਣੀ 'ਤੇ ਭੜਕੇ ਫੈਂਸ
NEXT STORY