ਮੁੰਬਈ- ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਤਿੰਨ ਦਿਨ ਕੁਆਰੰਟੀਨ 'ਚੋਂ ਲੰਘਣਾ ਪਵੇਗਾ। ਸਮਝਿਆ ਜਾਂਦਾ ਹੈ ਕਿ ਦੱਖਣੀ ਅਫਰੀਕਾ ਜਾਣ ਵਾਲੀ ਟੀਮ ਦੇ ਮੈਂਬਰਾਂ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕ ਇਕ ਪੰਜ ਸਿਤਾਰਾ ਹੋਟਲ 'ਚ ਰੁਕਣ ਦੇ ਲਈ ਕਿਹਾ ਗਿਆ ਹੈ, ਜਿਸ ਨਾਲ ਬਾਇਓ-ਸੁਰੱਖਿਆ ਪ੍ਰੋਟੋਕਾਲ ਨੂੰ ਪੂਰਾ ਕੀਤਾ ਜਾ ਸਕੇ। ਟੀਮ ਬੁੱਧਵਾਰ ਨੂੰ ਚਾਰਟਰਡ ਫਲਾਈਟ ਰਾਹੀਂ ਜੋਹਾਨਸਬਰਗ ਦੇ ਲਈ ਰਵਾਨਾ ਹੋਵੇਗੀ।
ਇਹ ਖ਼ਬਰ ਪੜ੍ਹੋ- ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਾਜ਼ੇਪਿਨ ਫਾਰਮੂਲਾ-1 ਰੇਸ ਤੋਂ ਬਾਹਰ
ਭਾਰਤ ਨੂੰ ਇਸ ਦੌਰੇ ਵਿਚ ਤਿੰਨ ਟੈਸਟ ਤੇ ਤਿੰਨ ਵਨ ਡੇ ਖੇਡਣੇ ਹਨ ਪਰ ਇਸ ਸਮੇਂ ਕੇਵਲ ਟੈਸਟ ਟੀਮ ਦੇ ਮੈਂਬਰ ਦੱਖਣੀ ਅਫਰੀਕਾ ਦੀ ਉਡਾਣ ਭਰਨਗੇ ਜਦਕਿ ਨਵਦੀਪ ਸੈਣੀ, ਸੌਰਭ ਕੁਮਾਰ, ਦੀਪਕ ਚਾਹਰ, ਅਰਜਨ ਨਾਗਵਸਵਾਲਾ, ਹਨੁਮਾ ਵਿਹਾਰੀ ਤੇ ਵਿਵੇਕ ਰਾਮਕ੍ਰਿਸ਼ਣ (ਟ੍ਰੇਨਰ), ਸਾਰੇ ਭਾਰਤ-ਏ ਟੀਮ ਦੇ ਮੈਂਬਰ ਜਿਨ੍ਹਾਂ ਨੇ ਬਲੂਮਫੋਂਟੇਨ ਵਿਚ ਤਿੰਨ ਮੈਚਾਂ ਦੀ ਸੀਰੀਜ਼ ਖੇਡੀ ਸੀ ਦੱਖਣੀ ਅਫਰੀਕਾ ਵਿਚ ਹੀ ਰੁੱਕ ਗਏ ਹਨ। ਇਹ ਖਿਡਾਰੀ ਜਾਂ ਤਾਂ ਦੌਰਾ ਕਰਨ ਵਾਲੀ ਟੀਮ ਦੇ ਮੈਂਬਰ ਹਨ ਜਾਂ ਫਿਰ ਵੈਕਲਿਪਕ ਖਿਡਾਰੀਆਂ ਵਿਚ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- BBL 'ਚ ਆਂਦਰੇ ਰਸੇਲ ਨੇ ਖੇਡੀ ਧਮਾਕੇਦਾਰ ਪਾਰੀ, 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵੇਰਸਟੈਪੇਨ ਨੇ ਆਪਣਾ ਪਹਿਲਾ ਐੱਫ-1 ਖਿਤਾਬ ਜਿੱਤਿਆ
NEXT STORY