ਮੁੰਬਈ— ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਭਾਰਤ ਦੀ ਹਾਰ ਤੋਂ ਹੋਈ ਆਲੋਚਨਾ ਤੋਂ ਬਾਅਦ ਵੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਚਾਹੁੰਦਾ ਹੈ ਕਿ ਰਵੀ ਸ਼ਾਸਤਰੀ ਟੀਮ ਦੇ ਕੋਚ ਬਣੇ ਰਹਿਣ। ਟੀਮ ਦੇ ਕੋਚਿੰਗ ਸਟਾਫ ਦਾ ਕਰਾਰ ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਗਿਆ ਸੀ ਪਰ ਉਸ ਨੂੰ 45 ਦਿਨਾਂ ਤੱਕ ਵਧਾ ਦਿੱਤਾ ਗਿਆ ਹੈ, ਜਿਹੜਾ ਵੈਸਟਇੰਡੀਜ਼ ਦੌਰੇ ਤੱਕ ਜਾਰੀ ਰਹੇਗਾ। ਕੋਹਲੀ ਨੇ ਇੱਥੇ ਕਿਹਾ, ''ਸੀ. ਏ. ਸੀ. (ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਅਤੇ ਐਡਹਾਕ ਕਮੇਟੀ) ਨੇ ਇਸ ਮੁੱਦੇ 'ਤੇ ਅਜੇ ਤੱਕ ਮੇਰੇ ਨਾਲ ਸੰਪਰਕ ਨਹੀਂ ਕੀਤਾ ਹੈ। ਰਵੀ ਭਰਾ ਦੇ ਨਾਲ ਸਾਡਾ ਸਾਰਿਆਂ ਦਾ ਤਾਲਮੇਲ ਕਾਫੀ ਚੰਗਾ ਹੈ ਤੇ ਇਸ ਨਾਲ (ਜੇਕਰ ਉਹ ਕੋਚ ਬਣਿਆ ਰਹਿੰਦਾ ਹੈ) ਅਸੀਂ ਕਾਫੀ ਖੁਸ਼ ਹੋਵਾਂਗੇ।''
ਭਾਰਤੀ ਕਪਤਾਨ ਨੇ ਕਿਹਾ ਕਿ ਪਰ ਮੈਂ ਜਿਸ ਤਰ੍ਹਾਂ ਕਿਹਾ ਇਸਦਾ ਫੈਸਲਾ ਸੀ. ਏ. ਸੀ. ਨੂੰ ਕਰਨਾ ਹੈ। ਸ਼ਾਸਤਰੀ ਤੇ ਕੋਹਲੀ ਦੀ ਜੋੜੀ 2016 'ਚ ਟੀ-20 ਵਿਸ਼ਵ ਕੱਪ ਤੇ 2019 ਵਨ ਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਣ 'ਚ ਨਾਕਾਮ ਰਹੀ ਪਰ ਇਸ ਦੌਰਾਨ ਭਾਰਤ ਨੇ ਆਸਟਰੇਲੀਆ 'ਚ ਪਹਿਲੀ ਵਾਰ ਟੈਸਟ ਸ਼ੀਰੀਜ਼ 'ਚ ਜਿੱਤ ਦਰਜ ਕੀਤੀ ਤੇ ਟੀਮ ਟੈਸਟ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਪਹੁੰਚੀ। ਸ਼ਾਸਤਰੀ ਜੂਨ 2016 ਤਕ ਭਾਰਤੀ ਟੀਮ ਦੇ ਨਿਰਦੇਸ਼ਕ ਸਨ ਪਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਹਾਰ ਤੋਂ ਬਾਅਦ ਉਸਦਾ ਕਰਾਰ ਖਤਮ ਕਰ ਦਿੱਤਾ ਗਿਆ ਹੈ।
ਕੰਮ ਦੇ ਦਬਾਅ ਨੇ ਪਤਨੀ ਨੂੰ ਵੀ ਕਰ ਦਿੱਤਾ ਸੀ ਪ੍ਰੇਸ਼ਾਨ : ਲੈਂਗਰ
NEXT STORY