ਨਵੀਂ ਦਿੱਲੀ– ਸਾਬਕਾ ਕੇਂਦਰੀ ਮੰਤਰੀ ਤੇ ਹਮੀਰਪੁਰ ਲੋਕ ਸਭਾ ਤੋਂ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਟੀ. ਬੀ. ਜਾਗਰੂਕਤਾ ਲਈ ਸਰਬਦਲੀ ਸੰਸਦ ਮੈਂਬਰਾਂ ਦੇ ਨਾਲ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਟੀ-20 ਕ੍ਰਿਕਟ ਮੈਚ ਦਾ ਆਯੋਜਨ ਕੀਤਾ ਜਾਵੇਗਾ। ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2025 ਤੱਕ ਟੀ. ਬੀ. ਮੁਕਤ ਭਾਰਤ ਦਾ ਟੀਚਾ ਰੱਖਿਆ ਹੈ। ਅਸੀਂ ਹਾਲ ਹੀ ਵਿਚ ਦਿੱਲੀ ਵਿਚ ਲੋਕ ਸਭਾ ਬਨਾਮ ਰਾਜ ਸਭਾ ਸੰਸਦ ਮੈਂਬਰ ਤੇ ਮੁੰਬਈ ਦੇ ਨੇਤਾ ਬਨਾਮ ਅਭਿਨੇਤਾ ਟੀ-20 ਕ੍ਰਿਕਟ ਮੈਚਾਂ ਦਾ ਸਫਲ ਆਯੋਜਨ ਕੀਤਾ ਹੈ, ਜਿਸ ਵਿਚ ਜਨਤਾ ਨੇ ਵੱਧ-ਚੜ੍ਹ ਕੇ ਆਪਣੀ ਹਾਜ਼ਰੀ ਲਗਵਾਈ।
ਟੀ. ਬੀ. ਮੁਕਤ ਭਾਰਤ ਮੁਹਿੰਮ ਲਈ ਅਸੀਂ ਦੇਸ਼ ਦੇ ਕੋਨੇ-ਕੋਨੇ ਵਿਚ ਜਾ ਕੇ ਮੈਚ ਖੇਡਾਂਗੇ ਤੇ ਜਨਤਾ ਨੂੰ ਟੀ. ਬੀ. ਦੇ ਪ੍ਰਤੀ ਜਾਗਰੂਕ ਕਰਨ ਦਾ ਕੰਮ ਕਰਾਂਗੇ। ਜਿਸ ਮਕਸਦ ਨਾਲ ਇਨ੍ਹਾਂ ਮੈਚਾਂ ਦਾ ਸਫਲ ਆਯੋਜਨ ਕਰ ਰਹੇ ਹਾਂ, ਠੀਕ ਇਸੇ ਤਰ੍ਹਾਂ ਅਸੀਂ ਭਾਰਤ ਤੋਂ ਟੀ. ਬੀ. ਨੂੰ ਹਰਾਉਣ ਵਿਚ ਸਫਲ ਹੋਵਾਂਗੇ। ਅਸੀਂ ਮੈਦਾਨ ਵਿਚ ਇਕ-ਦੂਜੇ ਵਿਰੁੱਧ ਖੇਡ ਸਕਦੇ ਹਾਂ ਪਰ ਸਾਡੀ ਅਸਲੀ ਲੜਾਈ ਟੀ. ਬੀ. ਵਿਰੁੱਧ ਹੈ।’
7 ਸਾਲ ਬਾਅਦ ਮੈਦਾਨ 'ਤੇ ਵਾਪਸੀ ਕਰੇਗਾ ਇਹ ਧਾਕੜ ਕ੍ਰਿਕਟਰ, ਯੁਵਰਾਜ ਸਿੰਘ ਨੂੰ ਦੇਵੇਗਾ ਟੱਕਰ
NEXT STORY