ਨਵੀਂ ਦਿੱਲੀ (ਸਪੋਰਟਸ ਡੈਸਕ) : ਨਿਊਯਾਰਕ ਮੈਰਾਥਨ ਵਿਚ ਭਾਰਤੀ ਆਸ਼ਨਾ ਤਨੇਜਾ ਨੇ ਸੈਂਡਲ ਪਾ ਕੇ ਹਿੱਸਾ ਲਿਆ ਅਤੇ 5.15 ਘੰਟੇ ਦਾ ਸਮਾਂ ਕੱਢ ਕੇ ਆਪਣਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਜੋੜ ਲਿਆ। ਆਸ਼ਨਾ ਨੇ ਇਸ ਦੌਰਾਨ ਭਾਰਤੀ ਰਿਵਾਇਤੀ ਪਹਿਰਾਵਾ ਪਾਇਆ ਹੋਇਆ ਸੀ। ਰੇਸ ਪੂਰੀ ਕਰਦੇ ਹੋਏ ਆਸ਼ਨਾ ਨੇ ਭੰਗੜਾ ਵੀ ਪਾਇਆ। ਉਸ ਨੇ ਕਿਹਾ ਕਿ ਉਹ ਇਸ ਉਪਲਬੱਧੀ ਨੂੰ ਉਨ੍ਹਾਂ ਸਾਰੀਆਂ ਸੁਆਣੀਆਂ ਨੂੰ ਸਮਰਪਿਤ ਕਰਦੀ ਹੈ, ਜੋ ਘਰ-ਪਰਿਵਾਰ ਸੰਭਾਲਣ ਦੇ ਨਾਲ-ਨਾਲ ਨੌਕਰੀ ਵੀ ਕਰਦੀਆਂ ਹਨ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਧੀ ਨੂੰ ਜਬਰ-ਜ਼ਿਨਾਹ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
200 ਮੀਟਰ ਪਹਿਲਾਂ ਡਿੱਗਾ ਦੌੜਾਕ, ਸਾਥੀਆਂ ਨੇ ਕਰਵਾਇਆ ਪਾਰ
ਉਥੇ ਹੀ ਮੈਰਾਥਨ ਦੀ ਫਿਨਿਸ਼ਿੰਗ ਲਾਈਨ ਤੋਂ 200 ਮੀਟਰ ਪਹਿਲਾਂ ਹੀ ਦੌੜਾਕ ਜੇਮੇਲ ਮੇਲਵਿਲ ਲੜਖੜਾ ਕੇ ਡਿੱਗ ਗਿਆ। ਸਾਥੀਆਂ ਨੇ ਉਸ ਨੂੰ ਸੰਭਾਲਿਆ ਅਤੇ ਲਾਈਨ ਪਾਰ ਕਰਾਈ।
ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨ ਨਿਸ਼ਾ ਦਹੀਆ ਨਹੀਂ ਸਗੋਂ ਇਸ ਪਹਿਲਵਾਨ ਦਾ ਹੋਇਆ ਹੈ ਕਤਲ, ਭਰਾ ਦੀ ਵੀ ਹੋਈ ਮੌਤ, ਮਾਂ ਹਸਪਤਾਲ 'ਚ ਦਾਖ਼ਲ
ਡੱਕ ਨੇ ਵੀ ਲਿਆ ਹਿੱਸਾ
ਇਸ ਮੈਰਾਥਨ ਵਿਚ ਡੱਕ ਨੇ ਵੀ ਹਿੱਸਾ ਲਿਆ। ਇਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ।
ਨਿਊਯਾਰਕ ਮੈਰਾਥਨ ਪਿਛਲੇ ਸਾਲ ਨਹੀਂ ਹੋ ਸਕੀ ਸੀ। ਕੋਰੋਨਾ ਮਹਮਾਾਰੀ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਇਸ ਮੈਰਾਥਨ ਵਿਚ ਕੁੱਲ 33,000 ਲੋਕਾਂ ਨੇ ਹਿੱਸਾ ਲਿਆ। ਇਸ ਵਾਰ ਮੈਰਾਥਨ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਖਿਆ ਗਿਆ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿਸ਼ਵ ਚੈਂਪੀਅਨ ਨਿਸ਼ਾ ਦਹੀਆ ਨਹੀਂ ਸਗੋਂ ਇਸ ਪਹਿਲਵਾਨ ਦਾ ਹੋਇਆ ਹੈ ਕਤਲ, ਭਰਾ ਦੀ ਵੀ ਮੌਤ
NEXT STORY