ਕਰਾਚੀ— ਭਾਰਤ ਨੂੰ ਹਰਾ ਕੇ ਚੈਂਪੀਅਨਸ ਟਰਾਫੀ ਜਿੱਤ ਕੇ ਸਵਦੇਸ਼ ਵਾਪਸ ਪਰਤਣ 'ਤੇ ਕਪਤਾਪ ਸਰਫਰਾਜ਼ ਅਹਮਦ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਕਰਾਚੀ ਹਵਾਈ ਅੱਡੇ 'ਤੇ ਪੂਰੇ ਭਾਰੀ ਤਾਦਾਰ 'ਚ ਪੁਰਸ਼, ਮਹਿਲਾਵਾਂ ਅਤੇ ਆਏ ਹੋਏ ਸਨ ਜੋਂ ਸਰਫਰਾਜ਼ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸੀ। ਸਰਫਰਾਜ਼ ਨੇ ਟਰਾਫੀ ਹੱਥ 'ਚ ਫੜੀ ਹੋਈ ਸੀ। ਸਰਫਰਾਜ਼ ਨੇ ਇੱਥੇ ਪਹੁੰਚ ਕੇ ਕਿਹਾ ਕਿ ਅਸੀਂ ਰੱਬ ਦੇ ਸ਼ੁੱਕਰ-ਗੁਜਾਰ ਹਾਂ ਅਤੇ ਸਾਰੀ ਦੁਨੀਆ ਦੇ ਵੀ ਜਿਨ੍ਹਾਂ ਨੇ ਸਾਡੇ ਲਈ ਅਰਦਾਸ ਕੀਤੀ। ਸਰਫਰਾਜ਼ ਨੂੰ ਗੁਲਦਸਤਾ ਅਤੇ ਪੁਰਾਣੇ ਰੀਤੀ ਨਮਾਜੀ ਟੋਪੀ ਦੇ ਨਾਲ ਸ਼ਾਲ ਭੇਂਟ ਕੀਤਾ ਗਿਆ। ਸਰਫਰਾਜ਼ ਦਾ ਘਰ ਰੰਗ ਬਿਰੰਗੀ ਰੋਸ਼ਨੀ ਅਤੇ ਪਾਕਿਸਤਾਨ ਧਵਜ ਨਾਲ ਸਜਾਇਆ ਹੋਇਆ ਸੀ। ਉਸ ਦੀ ਇਕ ਝਲਕ ਪਾਉਣ ਲਈ ਲੋਕ ਛੱਤਾਂ 'ਤੇ ਚੜ੍ਹੇ ਹੋਏ ਸਨ।
ਅਜ਼ਹਰ ਅਲੀ ਨੇ ਧੋਨੀ, ਵਿਰਾਟ ਅਤੇ ਯੁਵਰਾਜ ਨੂੰ ਕਿਹਾ ਧੰਨਵਾਦ, ਆਖਰ ਕਿਹੜੀ ਸੀ ਵਜ੍ਹਾ?
NEXT STORY