ਸਪੋਰਟਸ ਡੈਸਕ- ਸਰਫਰਾਜ਼ ਖਾਨ ਦੇ ਟੀਮ ਇੰਡੀਆ ਤੋਂ ਬਾਹਰ ਹੋਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਸਰਫਰਾਜ਼ ਨੂੰ ਵਿੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਚੁਣੇ ਜਾਣ ਦੀ ਉਮੀਦ ਸੀ ਪਰ ਸਰਫਰਾਜ਼ ਦੀ ਥਾਂ ਬੀਸੀਸੀਆਈ ਨੇ 3 ਨਵੇਂ ਚਿਹਰੇ ਯਸ਼ਸਵੀ ਜੈਸਵਾਲ, ਰਿਤੂਰਾਜ ਗਾਇਕਵਾੜ ਅਤੇ ਮੁਕੇਸ਼ ਕੁਮਾਰ ਨੂੰ ਵਿੰਡੀਜ਼ ਦੌਰੇ ਲਈ ਚੁਣਿਆ ਹੈ। ਟੀਮ 'ਚ ਨਾ ਹੋਣ 'ਤੇ ਗੁੱਸੇ 'ਚ ਆਏ ਸਰਫਰਾਜ਼ ਖਾਨ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ, ਇਸੇ ਦੌਰਾਨ ਬੀਸੀਸੀਆਈ ਦੇ ਇਕ ਸੂਤਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਰਫਰਾਜ਼ ਨੂੰ ਟੀਮ 'ਚੋਂ ਬਾਹਰ ਕੀਤਾ ਗਿਆ ਹੈ, ਇਹ ਉਨ੍ਹਾਂ ਦੇ ਪ੍ਰਦਰਸ਼ਨ ਕਾਰਨ ਨਹੀਂ ਸਗੋਂ ਅਨੁਸ਼ਾਸਨ ਦੇ ਮੁੱਦੇ ਕਾਰਨ ਹੈ।
ਖ਼ਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਸਰਫਰਾਜ਼ ਖਾਨ ਸੈਂਕੜਾ ਬਣਾਉਣ ਤੋਂ ਬਾਅਦ ਉਤਸ਼ਾਹ ਨਾਲ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਜਸ਼ਨ ਮਨਾਉਂਦੇ ਹੋਏ ਸਰਫਰਾਜ਼ ਇਕ ਪਾਸੇ ਉਂਗਲ ਕਰਦੇ ਨਜ਼ਰ ਆ ਰਹੇ ਹਨ। ਸਮਝਿਆ ਜਾਂਦਾ ਹੈ ਕਿ ਮੁੱਖ ਚੋਣਕਾਰ ਚੇਤਨ ਸ਼ਰਮਾ ਵੀ ਉਕਤ ਮੈਚ ਦੇਖਣ ਲਈ ਮੈਦਾਨ 'ਤੇ ਮੌਜੂਦ ਸਨ। ਦੋਸ਼ ਹੈ ਕਿ ਸਰਫਰਾਜ਼ ਨੂੰ ਟੀਮ ਇੰਡੀਆ 'ਚ ਨਹੀਂ ਚੁਣਿਆ ਗਿਆ ਪਰ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲਈ ਅਜਿਹਾ ਕੀਤਾ। ਦੇਖੋ ਵੀਡੀਓ-
ਇਹ ਵੀ ਪੜ੍ਹੋ: ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ
ਹਾਲਾਂਕਿ ਵੀਡੀਓ ਨੂੰ ਦੇਖਣ ਵਾਲੇ ਕ੍ਰਿਕਟ ਪ੍ਰਸ਼ੰਸਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਰਫਰਾਜ਼ ਇਸ ਲਈ ਜੋਸ਼ 'ਚ ਸਨ ਕਿਉਂਕਿ ਉਹ ਲਗਾਤਾਰ ਰਿਕਾਰਡ ਬਣਾ ਰਹੇ ਸਨ। ਉਕਤ ਮੈਚ 'ਚ ਮੁੰਬਈ ਦੇ ਕੋਚ ਅਮੋਲ ਮੁਜ਼ੂਮਦਾਰ ਵੀ ਮੌਜੂਦ ਸਨ, ਜੋ ਸਰਫਰਾਜ਼ ਨੂੰ ਟੋਪੀ ਲਹਿਰਾ ਕੇ ਵਧਾਈ ਦੇ ਰਹੇ ਸਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਸਰਫਰਾਜ਼ ਨੇ ਇਹ ਇਸ਼ਾਰਾ ਆਪਣੇ ਕੋਚ ਅਤੇ ਸਾਥੀਆਂ ਲਈ ਕੀਤਾ ਹੋ ਸਕਦਾ ਹੈ। ਹਾਲਾਂਕਿ ਉਪਰੋਕਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਦਲੀਲਾਂ ਚੱਲ ਰਹੀਆਂ ਹਨ।
ਸਰਫਰਾਜ਼ ਖਾਨ ਦਾ ਫਸਟ ਕਲਾਸ ਕ੍ਰਿਕੇਟ ਰਿਕਾਰਡ ਹੁਣ 79 ਹੈ ਜੋ ਕਿ ਸਰ ਡੌਨ ਬ੍ਰੈਡਮੈਨ ਤੋਂ ਬਾਅਦ ਦੁਨੀਆ 'ਚ ਦੂਜਾ ਸਭ ਤੋਂ ਵੱਡਾ ਐੱਫਸੀ ਔਸਤ (ਘੱਟੋ-ਘੱਟ 2000 ਦੌੜਾਂ 'ਤੇ) ਹੈ। ਜੈਸਵਾਲ ਦੀ ਔਸਤ 80 ਹੈ ਪਰ ਰੁਤੂਰਾਜ ਗਾਇਕਵਾੜ ਦੀ ਔਸਤ 42 ਹੈ। ਪ੍ਰਸ਼ੰਸਕ ਇਸ ਗੱਲ ਨੂੰ ਲੈ ਕੇ ਨਾਰਾਜ਼ ਹਨ ਕਿ ਕਿਵੇਂ ਸਰਫਰਾਜ਼ ਤੋਂ ਘੱਟ ਔਸਤ ਵਾਲੇ ਖਿਡਾਰੀ ਨੂੰ ਉਨ੍ਹਾਂ 'ਤੇ ਤਰਜੀਹ ਦਿੱਤੀ ਗਈ।
ਤੁਹਾਨੂੰ ਦੱਸ ਦੇਈਏ ਕਿ ਬੀਸੀਸੀਆਈ ਨੇ ਵਿੰਡੀਜ਼ ਦੌਰੇ ਲਈ ਇੱਕ ਹੋਰ ਵੱਡਾ ਬਦਲਾਅ ਕਰਦੇ ਹੋਏ ਚੇਤੇਸ਼ਵਰ ਪੁਜਾਰਾ ਨੂੰ ਆਰਾਮ ਦੇ ਦਿੱਤਾ ਹੈ। ਪੁਜਾਰਾ ਡਬਲਿਯੂਟੀਸੀ ਫਾਈਨਲ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਉਸ ਦਾ ਸਥਾਨ ਯਸ਼ਸਵੀ ਜੈਸਵਾਲ ਅਤੇ ਰਿਤੂਰਾਜ ਗਾਇਕਵਾੜ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ: ਵੈਸਟਇੰਡੀਜ਼ ਦੌਰੇ ਲਈ ਨਹੀਂ ਚੁਣੇ ਜਾਣ 'ਤੇ ਸਰਫਰਾਜ਼ ਖਾਨ ਨੇ ਦਿੱਤੀ ਪ੍ਰਤੀਕਿਰਿਆ, ਸਾਂਝੀ ਕੀਤੀ ਵੀਡੀਓ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ
NEXT STORY