ਬਰਲਿਨ (ਨਿਕਲੇਸ਼ ਜੈਨ)- ਫੀਡੇ ਗ੍ਰਾਂ. ਪ੍ਰੀ. ਸੀਰੀਜ਼ ਦੇ ਅੰਤਿਮ ਟੂਰਨਾਮੈਂਟ ਬਰਲਿਨ ਗ੍ਰਾਂ. ਪ੍ਰੀ. ਦਾ ਸਮਾਪਨ ਅਮਰੀਕਾ ਦੇ ਵੇਸਲੀ ਸੋ ਦੇ ਜੇਤੂ ਬਣਨ ਨਾਲ ਹੋ ਗਿਆ। ਫਾਈਨਲ ਟਾਈਬ੍ਰੇਕਰ ਮੈਚ ਵਿਚ ਵੇਸਲੀ ਨੇ ਹਮਵਤਨੀ ਹਿਕਾਰੂ ਨਾਕਾਮੁਰਾ ਨੂੰ 1.5-0.5 ਨਾਲ ਹਰਾਉਂਦੇ ਹੋਏ ਖਿਤਾਬ ਆਪਣੇ ਨਾਂ ਕਰ ਲਿਆ। ਇਸ ਖਿਤਾਬ ਤੋਂ ਬਾਅਦ ਵੀ ਵੇਸਲੀ ਫੀਡੇ ਕੈਂਡੀਡੇਟਸ ਲਈ ਚੁਣੀ ਨਹੀਂ ਜਾ ਸਕੀ ਹੈ, ਹਾਲਾਂਕਿ ਕਿਸੇ ਖਿਡਾਰੀ ਦੇ ਹੱਟਣ ਦੀ ਸਥਿਤੀ ਵਿਚ ਉਨ੍ਹਾਂ ਨੂੰ ਸਥਾਨ ਦਿੱਤਾ ਜਾ ਸਕਦਾ ਹੈ।
ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
ਫਾਈਨਲ ਮੈਚ ਵਿਚ ਹਾਰ ਦੇ ਬਾਵਜੂਦ ਹਿਕਾਰੂ ਨਾਕਾਮੁਰਾ ਨੇ ਕੈਂਡੀਡੇਟਸ ਟੂਰਨਾਮੈਂਟ-2022 ਲਈ ਆਪਣੀ ਜਗ੍ਹਾ ਪਹਿਲਾਂ ਹੀ ਤੈਅ ਕਰ ਲਈ ਸੀ ਤੇ ਉਹ 23 ਅੰਕਾਂ ਨਾਲ ਗ੍ਰਾਂ. ਪ੍ਰੀ. ਸੀਰੀਜ਼-2022 ਦੇ ਸਰਵਸ੍ਰੇਸ਼ਠ ਖਿਡਾਰੀ ਰਹੇ। ਹੰਗਰੀ ਦੇ ਰਿਚਰਡ ਰੈਪੋਰਟ 20 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੇ। ਉਨ੍ਹਾਂ ਨੇ ਵੀ ਰਸਮੀ ਤੌਰ 'ਤੇ ਕੈਂਡੀਡੇਟਸ ਵਿਚ ਆਪਣਾ ਸਥਾਨ ਬਣਾ ਲਿਆ, ਜਦੋਂਕਿ ਵੇਸਲੀ ਸੋ ਨੇ ਸੀਰੀਜ਼ ਵਿਚ ਤੀਜਾ ਸਥਾਨ ਹਾਸਲ ਕੀਤਾ।
ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਬੇਟੀ ਓਲੰਪੀਆ ਦੇ ਨਾਲ ਮੈਚਿੰਗ Pink Dress 'ਚ ਦਿਖੀ ਸੇਰੇਨਾ ਵਿਲੀਅਮਸ
NEXT STORY