ਕਿੰਗਸਟਨ- ਵੈਸਟਇੰਡੀਜ਼ ਨੇ ਜਮੈਕਾ ਦੇ ਸਬੀਨਾ ਪਾਰਕ ਵਿਚ ਖੇਡੇ ਗਏ ਪਹਿਲੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਆਇਰਲੈਂਡ ਨੂੰ 24 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰਜ਼ 'ਚ 1-0 ਦ ਬੜ੍ਹਤ ਬਣਾ ਲਈ ਹੈ। ਮੇਜ਼ਬਾਨ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 48.5 ਓਵਰਾਂ 'ਚ 269 ਦਾ ਸਕੋਰ ਖੜ੍ਹਾ ਕੀਤਾ ਤੇ ਫਿਰ ਉਸ ਨੇ ਪੰਜ ਗੇਂਦਾਂ ਦੇ ਰਹਿੰਦੇ ਹੋਏ ਆਇਰਲੈਂਡ ਦੀ ਟੀਮ ਨੂੰ 245 'ਤੇ ਢੇਰ ਕਰ ਦਿੱਤਾ।
ਇਹ ਖ਼ਬਰ ਪੜ੍ਹੋ- NZ v BAN : ਟਾਮ ਨੇ ਪਹਿਲੇ ਦਿਨ ਬਣਾਈਆਂ 186 ਦੌੜਾਂ, ਨਿਊਜ਼ੀਲੈਂਡ ਦਾ ਸਕੋਰ 349/1
ਵੈਸਟਇੰਡੀਜ਼ ਟੀਮ ਵਲੋਂ ਬਰੂਕਸ ਨੇ 89 ਗੇਂਦਾਂ 'ਤੇ 93 ਦੌੜਾਂ ਬਣਾਈਆਂ, ਜਿਸ ਵਿਚ ਉਸ ਦੇ 9 ਚੌਕੇ ਤੇ ਤਿੰਨ ਛੱਕੇ ਸ਼ਾਮਲ ਸਨ। ਕੀਰੋਨ ਪੋਲਾਰਡ ਨੇ 66 ਗੇਂਦਾਂ ਵਿਚ 69 ਦੌੜਾਂ ਬਣਾਈਆਂ, ਜਿਸ ਵਿਚ ਉਸਦੇ ਚਾਰ ਚੌਕੇ ਤੇ 6 ਛੱਕੇ ਸ਼ਾਮਲ ਸਨ। ਵੈਸਟਇੰਡੀਜ਼ ਦੀ ਟੀਮ ਨੇ ਇਕ ਸਮੇਂ 69 ਦੌੜਾਂ ਦੇ ਸਕੋਰ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਹਾਲਾਂਕਿ ਸ਼ਾਮਰਾਹ ਬਰੂਕਸ ਤੇ ਕਪਤਾਨ ਕੀਰੋਨ ਪੋਲਾਰਡ ਨੇ ਪਾਰੀ ਨੂੰ ਸੰਭਾਲਿਆ ਤੇ 155 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਬਣਾਈ। ਵੈਸਟਇੰਡੀਜ਼ ਦਾ ਪੰਜਵਾਂ ਵਿਕਟ 217 ਦੌੜਾਂ 'ਤੇ ਡਿੱਗਿਆ। ਟੀਚੇ ਦਾ ਪਿੱਛਾ ਕਰਨ ਉਤਰੀ ਆਇਰਲੈਂਡ ਦੀ ਟੀਮ 49.1 ਓਵਰਾਂ ਵਿਚ 249 ਦੌੜਾਂ ਬਣਾ ਕੇ ਢੇਰ ਹੋ ਗਈ। ਸ਼ਾਮਰਾਹ ਬਰੂਕਸ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਇਸ ਸੀਰੀਜ਼ ਦਾ ਦੂਜਾ ਮੈਚ 11 ਜਨਵਰੀ ਨੂੰ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- AUS v ENG : ਇੰਗਲੈਂਡ ਨੇ ਰੋਮਾਂਚਕ ਚੌਥਾ ਟੈਸਟ ਕੀਤਾ ਡਰਾਅ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਟੀਮ ਨੇ ਤੀਜੇ ਟੈਸਟ ਤੋਂ ਪਹਿਲਾਂ ਸ਼ੁਰੂ ਕੀਤਾ ਅਭਿਆਸ
NEXT STORY