ਹਰਾਰੇ (ਭਾਸ਼ਾ): ਸਕਾਟਲੈਂਡ ਨੇ ਵਿਸ਼ਵ ਕੱਪ 2023 ਦਾ ਵੱਡਾ ਉਲਟਫੇਰ ਕਰਦਿਆਂ ਵੈਸਟ ਇੰਡੀਜ਼ ਨੂੰ ਕੁਆਲੀਫਿਕੇਸ਼ਨ ਦੀ ਦੌੜ ਤੋਂ ਬਾਹਰ ਕਰ ਦਿੱਤਾ ਹੈ। ਸਕਾਟਲੈਂਡ ਨੇ ਅਹਿਮ ਮੁਕਾਬਲੇ ਵਿਚ ਵੈਸਟ ਇੰਡੀਜ਼ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਉਸ ਦੀਆਂ ਵਨ ਡੇਅ ਵਿਸ਼ਵ ਕੱਪ ਖੇਡਣ ਦੀਆਂ ਉਮੀਦਾਂ ਨੂੰ ਤੋੜ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਤੇ ਕਾਲਾ ਰਾਣਾ ਦੇ ਗਿਰੋਹ ਦਾ ਪਰਦਾਫਾਸ਼, ਪੰਜਾਬ-ਹਰਿਆਣਾ 'ਚ ਕਰਦੇ ਸਨ ਵਾਰਦਾਤਾਂ
ਦੋ ਵਾਰ ਦੀ ਚੈਂਪੀਅਨ ਵੈਸਟ ਇੰਡੀਜ਼ ਸ਼ਨੀਵਾਰ ਨੂੰ ਵਨ ਡੇਅ ਵਿਸ਼ਵ ਕੱਪ 2023 ਲਈ ਕੁਆਲੀਫਾਈ ਕਰਨ ਦੀ ਦੌੜ ਤੋਂ ਬਾਹਰ ਹੋ ਗਈ। ਵਨ ਡੇਅ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਦੇ ਸੁਪਰ ਸਿਕਸ ਗੇੜ ਵਿਚ ਸਕਾਟਲੈਂਡ ਤੋਂ ਸੱਤ ਵਿਕਟਾਂ ਦੀ ਹਾਰ ਤੋਂ ਬਾਅਦ ਵੈਸਟ ਇੰਡੀਜ਼ ਭਾਰਤ ਵਿਚ ਹੋਣ ਵਾਲੇ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਸਕੇਗੀ। ਟੂਰਨਾਮੈਂਟ ਦੇ 48 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਵੈਸਟ ਇੰਡੀਜ਼ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਚੋਟੀ ਦੀਆਂ 10 ਟੀਮਾਂ ਵਿਚ ਸ਼ਾਮਲ ਨਹੀਂ ਹੋਵੇਗੀ। 1975 ਅਤੇ 1979 ਦੀ ਚੈਂਪੀਅਨ ਇਸ ਵਾਰ ਟੂਰਨਾਮੈਂਟ ਦਾ ਇਕ ਵੀ ਮੁਕਾਬਲਾ ਨਹੀਂ ਖੇਡ ਸਕੇਗੀ।
ਇਹ ਖ਼ਬਰ ਵੀ ਪੜ੍ਹੋ - ਜ਼ਮੀਨ ਦੇ ਲਾਲਚ 'ਚ ਕਲਯੁਗੀ ਪੁੱਤ ਨੂੰ ਭੁੱਲੇ ਰਿਸ਼ਤੇ, ਮਾਂ ਨਾਲ ਕਰਦਾ ਰਿਹਾ ਜਾਨਵਰਾਂ ਜਿਹਾ ਸਲੂਕ
ਸ਼ਨੀਵਾਰ ਨੂੰ ਸਕਾਟਲੈਂਡ ਖ਼ਿਲਾਫ਼ ਵੈਸਟ ਇੰਡੀਜ਼ ਦੀ ਬੱਲੇਬਾਜ਼ੀ ਕੰਮ ਨਹੀਂ ਆਈ। ਪੂਰੀ ਟੀਮ 43.5 ਓਵਰਾਂ ਵਿਚ 181 ਦੌੜਾਂ ਬਣਾ ਕੇ ਆਊਟ ਹੋ ਗਈ। ਸਕਾਟਲੈਂਡ ਨੇ 6.3 ਓਵਰ ਬਾਕੀ ਰਹਿੰਦਿਆਂ 3 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਸਕਾਟਲੈਂਡ ਦੀ ਵੈਸਟ ਇੰਡੀਜ਼ ਖ਼ਿਲਾਫ਼ ਚਾਰ ਮੈਚਾਂ ਵਿਚ ਇਹ ਪਹਿਲੀ ਜਿੱਤ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਮੈਟ ਕਰਾਸ (107 ਗੇਂਦਾਂ 'ਤੇ ਨਾਬਾਦ 74 ਦੌੜਾਂ) ਅਤੇ ਬ੍ਰੈਂਡਨ ਮੈਕਮੁਲਨ (106 ਗੇਂਦਾਂ 'ਤੇ 69 ਦੌੜਾਂ) ਨੇ ਦੂਜੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਵੈਸਟ ਇੰਡੀਜ਼ ਨੂੰ ਇਸ ਤੋਂ ਪਹਿਲਾਂ ਗਰੁੱਪ ਗੇੜ 'ਚ ਸੁਪਰ ਓਵਰ ਦੇ ਮੈਚ 'ਚ ਨੀਦਰਲੈਂਡ ਨੇ ਹਰਾਇਆ ਸੀ। ਇਸ ਤੋਂ ਬਾਅਦ ਟੀਮ ਜ਼ਿੰਬਾਬਵੇ ਖ਼ਿਲਾਫ਼ ਵੀ ਹਾਰ ਗਈ ਸੀ। ਜ਼ਿੰਬਾਬਵੇ ਅਤੇ ਨੀਦਰਲੈਂਡਜ਼ ਦੇ ਸੁਪਰ ਸਿਕਸ ਵਿਚ ਕੁਆਲੀਫਾਈ ਕਰਨ ਦੇ ਨਾਲ, ਵੈਸਟ ਇੰਡੀਜ਼ ਬਿਨਾਂ ਕਿਸੇ ਅੰਕ ਅਤੇ ਖਰਾਬ ਨੈੱਟ ਰਨ ਰੇਟ ਦੇ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇੰਗਲੈਂਡ BazBall ਕ੍ਰਿਕਟ ਨਾਲ ਹੀ ਦੂਜਾ ਟੈਸਟ ਜਿੱਤ ਸਕਦਾ ਹੈ : ਮੋਰਗਨ
NEXT STORY