ਲੰਡਨ (ਭਾਸ਼ਾ) : ਵੈਸਟਇੰਡੀਜ਼ ਅਤੇ ਇੰਗਲੈਂਡ ਦੀਆਂ ਮਹਿਲਾਂ ਕ੍ਰਿਕਟ ਟੀਮਾਂ ਦੀਆਂ ਖਿਡਾਰਣਾਂ ਆਗਾਮੀ ਟੀ20 ਅੰਤਰਰਾਸ਼ਟਰੀ ਲੜੀ ਵਿਚ 5 ਮੈਚਾਂ ਦੌਰਾਨ ਬਲੈਕ ਲਾਈਵਸ ਮੈਟਰ (ਬੀ.ਐਲ.ਐਮ.) ਅਭਿਆਨ ਦੇ ਸਮਰਥਨ ਵਿਚ ਮੈਦਾਨ ਵਿਚ ਇਕ ਗੋਡੇ ਦੇ ਭਾਰ ਬੈਠਣਗੀਆਂ। ਇਸ ਲੜੀ ਦੀ ਸ਼ੁਰੂਆਤ ਬ੍ਰਿਟੇਨ ਵਿਚ ਸੋਮਵਾਰ ਨੂੰ ਹੋਵੇਗੀ।
ਵੈਸਟਇੰਡੀਜ਼ ਦੀ ਕਪਤਾਨ ਸਟੇਫਨੀ ਟੇਲਰ ਨੇ ਸ਼ਨੀਵਾਰ ਨੂੰ ਕਿਹਾ ਕਿ ਟੀਮਾਂ ਅਜਿਹਾ ਕਰਣਗੀਆਂ ਅਤੇ ਇਸ ਅਭਿਆਨ ਨਾਲ ਜੁੜਣ ਵਿਚ ਇੰਗਲੈਂਡ ਦੀ ਆਪਣੀ ਹਮਰੁਤਬਾ ਹੀਥਰ ਨਾਈਟ ਦੀ ਪੇਸ਼ਕਸ਼ ਲਈ ਉਨ੍ਹਾਂ ਦੀ ਤਾਰੀਫ਼ ਕੀਤੀ। ਟੇਲਰ ਨੇ ਇੰਗਲੈਂਡ ਦੀ ਟੀਮ ਦੇ ਬਾਰੇ ਵਿਚ ਕਿਹਾ, 'ਉਹ ਇਸ ਦਾ (ਬੀ.ਐਲ.ਐਮ. ਅਭਿਆਨ) ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ, 'ਅਸੀਂ ਅਜਿਹਾ ਹੀ ਕਰਣਾ ਚਾਹੁੰਦੇ ਸੀ ਅਤੇ ਅਸੀਂ ਜੋ ਵੀ ਕਰਦੇ ਹਾਂ ਉਸ ਵਿਚ ਉਹ ਸਾਡਾ ਸਾਥ ਦੇਣਗੇ ਅਤੇ ਅਸੀਂ ਬਲੈਕ ਲਾਈਵਸ ਮੈਟਰ ਅਭਿਆਨ ਦਾ ਸਮਰਥਨ ਕਰਾਂਗੇ।'
ਈ.ਐਸ.ਪੀ.ਐਨ. ਕ੍ਰਿਕਇਨਫੋ ਨੇ ਟੇਲਰ ਦੇ ਹਵਾਲੇ ਤੋਂ ਕਿਹਾ, 'ਅਸੀਂ ਸਾਰੇ ਬਲੈਕ ਲਾਈਵਸ ਮੈਟਰ ਲੋਗੋ ਨੂੰ ਆਪਣੀ ਜਰਸੀ 'ਤੇ ਲਗਾਵਾਂਗੇ ਅਤੇ ਸਾਰੇ ਮੈਚਾਂ ਦੌਰਾਨ ਆਪਣੇ ਗੋਡੇ ਦੇ ਭਾਰ ਝੁਕਾਂਗੇ।' ਟੇਲਰ ਨੇ ਕਿਹਾ ਕਿ ਇੰਗਲੈਂਡ ਦੀ ਮਹਿਲਾ ਟੀਮ ਦਾ ਸਮਰਥਨ ਉਨ੍ਹਾਂ ਲਈ ਕਾਫ਼ੀ ਮਾਇਨੇ ਰੱਖਦਾ ਹੈ । ਉਨ੍ਹਾਂ ਕਿਹਾ, 'ਦੁਨੀਆ ਭਰ ਵਿਚ ਕਾਫ਼ੀ ਕੁੱਝ ਹੋ ਰਿਹਾ ਹੈ ਅਤੇ ਤੁਸੀਂ ਵੀ ਉਸ ਦਾ ਹਿੱਸਾ ਬਨਣਾ ਚਾਹੁੰਦੇ ਹੋ। ਬਲੈਕ ਲਾਈਵਸ ਮੈਟਰ ਦੇ ਸਮਰਥਨ ਵਿਚ ਉਸ ਦਾ (ਨਾਈਟ) ਸੰਦੇਸ਼ ਆਉਣਾ ਕਾਫ਼ੀ ਚੰਗਾ ਸੀ। ਇਸ ਲਈ ਅਸੀਂ ਇਸ ਅਭਿਆਨ ਦਾ ਸਮਰਥਨ ਕਰਣਾ ਚਾਹੁੰਦੇ ਹਾਂ।'
ਇਟਾਲੀਅਨ ਓਪਨ: ਕੁਆਰਟਰ ਫਾਈਨਲ 'ਚ ਸ਼ਵਾਰਟਜਮੈਨ ਤੋਂ ਹਾਰੇ ਨਡਾਲ
NEXT STORY