ਰੋਮ (ਭਾਸ਼ਾ) : ਸਪੈਨਿਸ਼ ਟੈਨਿਸ ਖਿਡਾਰੀ ਰਾਫੇਲ ਨਡਾਲ ਐਤਵਾਰ ਨੂੰ ਇਤਾਲਵੀ ਓਪਨ ਤੋਂ ਬਾਹਰ ਹੋ ਗਏ, ਕਿਉਂਕਿ ਉਨ੍ਹਾਂ ਨੂੰ ਕੁਆਰਟਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਵਿਚ ਅੱਗੇ ਵੱਧਣ ਲਈ ਅਰਜਨਟੀਨਾ ਦੇ ਡਿਏਗੋ ਸ਼ਵਾਰਟਜਮੈਨ ਕੁਆਰਟਰ ਫਾਈਨਲ ਵਿਚ ਨਡਾਲ ਨੂੰ 6-2, 7-5 ਨਾਲ ਹਰਾਇਆ। ਰੋਮ ਵਿਚ 9 ਵਾਰ ਦੇ ਚੈਂਪੀਅਨ ਸਪੇਨ ਦੇ ਨਡਾਲ ਨੇ ਦੁਨੀਆ ਦੇ 15ਵੇਂ ਨੰਬਰ ਦੇ ਖਿਡਾਰੀ ਸ਼ਵਾਰਟਜਮੈਨ ਨੂੰ ਪਿੱਛਲੇ 9 ਮੈਚਾਂ ਵਿਚ ਹਰਾਇਆ ਸੀ ਪਰ ਸ਼ਨੀਵਾਰ ਨੂੰ ਅਰਜਨਟੀਨਾ ਦੇ ਖਿਡਾਰੀ ਨੇ 6-2, 7-5 ਨਾਲ ਜਿੱਤ ਦਰਜ ਕੀਤੀ।
ਸ਼ਵਾਰਟਜਮੈਨ ਨੇ ਕੁਆਰਟਰ ਫਾਈਨਲ ਵਿਚ ਬੇਸਲਾਈਨ ਰੈਲੀ ਅਤੇ ਡਰਾਪ ਸ਼ਾਟਸ ਨਾਲ ਦਬਦਬਾ ਬਣਾਇਆ, ਜਦੋਂਕਿ ਨਡਾਲ ਨੇ ਕਈ ਗਲਤੀਆਂ ਕੀਤੀਆਂ ਅਤੇ ਉਨ੍ਹਾਂ ਦੀ ਪਹਿਲੀ ਸਰਵਿਸ ਵੀ ਉਮੀਦ ਮੁਤਾਬਕ ਨਹੀਂ ਸੀ। ਨਡਾਲ ਨੇ ਕਿਹਾ ਕਿ ਉਨ੍ਹਾਂ ਨੇ ਤਾਲਾਬੰਦੀ ਦੌਰਾਨ 2 ਮਹੀਨੇ ਟੈਨਿਸ ਨੂੰ ਹੱਥ ਨਹੀਂ ਲਗਾਇਆ। ਉਨ੍ਹਾਂ ਨੇ ਸ਼ਵਾਰਟਜਮੈਨ ਦੇ 17 ਦੇ ਮੁਕਾਬਲੇ 30 ਗਲਤੀਆਂ ਕੀਤੀਆਂ, ਜਦੋਂ ਕਿ ਆਪਣੀ ਸਰਵਿਸ 'ਤੇ 63 ਵਿਚੋਂ 29 ਅੰਕ ਹੀ ਜੁਟਾ ਸਕੇ, ਜਿਸ ਨਾਂਲ ਉਨ੍ਹਾਂ ਨੇ 5 ਵਾਰ ਆਪਣੀ ਸਰਵਿਸ ਗਵਾਈ।
IPL 2020: ਕੋਹਲੀ IPL ਖ਼ਿਤਾਬ ਦੇ ਸੁਫ਼ਨੇ ਨੂੰ ਪੂਰਾ ਕਰਣ ਲਈ ਤਿਆਰ
NEXT STORY