ਪੋਰਟ ਆਫ ਸਪੇਨ- ਵੈਸਟਇੰਡੀਜ਼ ਨੇ ਵੀਰਵਾਰ ਤੋਂ ਤਰੌਬਾ 'ਚ ਭਾਰਤ ਖ਼ਿਲਾਫ਼ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਲਈ ਵਿਕਟਕੀਪਰ ਬੱਲੇਬਾਜ਼ ਸ਼ਾਈ ਹੋਪ ਅਤੇ ਤੇਜ਼ ਗੇਂਦਬਾਜ਼ ਓਸ਼ਾਨੇ ਥਾਮਸ ਨੂੰ ਆਪਣੀ 15 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਹੈ। ਕ੍ਰਿਕਟ ਵੈਸਟਇੰਡੀਜ਼ ਨੇ ਕਿਹਾ ਕਿ ਰੋਵਮੈਨ ਪਾਵੇਲ ਦੀ ਅਗਵਾਈ ਵਾਲੀ ਇਹ 15 ਮੈਂਬਰੀ ਟੀਮ ਸਾਰੇ ਮੈਚਾਂ ਲਈ ਦੌਰਾ ਕਰੇਗੀ ਪਰ ਹਰ ਮੈਚ ਲਈ 13 ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ 'ਚੋਂ ਪਲੇਇੰਗ ਇਲੈਵਨ ਦੀ ਚੋਣ ਕੀਤੀ ਜਾਵੇਗੀ।
ਭਾਰਤ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਵੈਸਟਇੰਡੀਜ਼ ਦੀ ਕਪਤਾਨੀ ਕਰਨ ਵਾਲੇ 29 ਸਾਲਾ ਹੋਪ ਨੇ ਆਪਣਾ ਆਖਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਪਿਛਲੇ ਸਾਲ ਫਰਵਰੀ 'ਚ ਭਾਰਤ ਦੌਰੇ ਦੌਰਾਨ ਕੋਲਕਾਤਾ 'ਚ ਖੇਡਿਆ ਸੀ। ਦੂਜੇ ਪਾਸੇ 26 ਸਾਲਾ ਥਾਮਸ ਨੇ ਦਸੰਬਰ 2021 'ਚ ਕਰਾਚੀ 'ਚ ਆਪਣਾ ਆਖ਼ਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡਿਆ ਸੀ। ਕਾਇਲ ਮਾਇਰਸ ਨੂੰ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 'ਜ਼ਿਆਦਾ ਪੈਸਾ ਮਿਲਣ 'ਤੇ ਘਮੰਡ ਵੀ ਆ ਜਾਂਦਾ ਹੈ', ਕਪਿਲ ਦੇਵ ਨੇ ਭਾਰਤੀ ਕ੍ਰਿਕਟ ਟੀਮ ਨੂੰ ਸੁਣਾਈ ਖਰੀ-ਖਰੀ
ਵੈਸਟਇੰਡੀਜ਼ ਦੇ ਚੋਣ ਕਮੇਟੀ ਦੇ ਪ੍ਰਧਾਨ ਡੇਸਮੰਡ ਹੇਨਸ ਨੇ ਕਿਹਾ ਕਿ ਟੀਮ ਦੀ ਚੋਣ ਅਗਲੇ ਸਾਲ ਘਰੇਲੂ ਧਰਤੀ 'ਤੇ ਹੋਣ ਵਾਲੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਨੂੰ ਧਿਆਨ 'ਚ ਰੱਖ ਕੇ ਕੀਤੀ ਗਈ ਹੈ। “ਅਸੀਂ ਵੱਖ-ਵੱਖ ਯੋਜਨਾਵਾਂ 'ਤੇ ਕੰਮ ਕਰ ਰਹੇ ਹਾਂ ਕਿਉਂਕਿ ਅਸੀਂ ਸਹੀ ਸੁਮੇਲ ਦੀ ਭਾਲ ਕਰ ਰਹੇ ਹਾਂ। ਅਸੀਂ ਇੱਕ ਅਜਿਹੀ ਟੀਮ ਬਣਾਉਣਾ ਚਾਹੁੰਦੇ ਹਾਂ ਜਿਸ 'ਚਟ ਸਾਨੂੰ ਵਿਸ਼ਵਾਸ ਹੋਵੇਗਾ ਕਿ ਉਹ ਅਗਲੇ ਸਾਲ ਸਾਡੀ ਮੇਜ਼ਬਾਨੀ 'ਚ ਹੋਣ ਵਾਲੇ ਕੌਮਾਂਤਰੀ ਟੂਰਨਾਮੈਂਟ 'ਚ ਆਪਣੇ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾ ਸਕਣ।
ਤ੍ਰਿਨੀਦਾਦ ਦੇ ਤਰੌਬਾ 'ਚ ਬ੍ਰਾਇਨ ਲਾਰਾ ਕ੍ਰਿਕਟ ਅਕੈਡਮੀ ਵੀਰਵਾਰ ਨੂੰ ਪਹਿਲੇ ਮੈਚ ਦੀ ਮੇਜ਼ਬਾਨੀ ਕਰੇਗੀ। ਇਸ ਤੋਂ ਬਾਅਦ ਦੋਵੇਂ ਟੀਮਾਂ ਗੁਆਨਾ ਦੇ ਨੈਸ਼ਨਲ ਸਟੇਡੀਅਮ 'ਚ ਜਾਣਗੀਆਂ ਜਿੱਥੇ ਦੂਜਾ ਅਤੇ ਤੀਜਾ ਮੈਚ 6 ਅਤੇ 8 ਅਗਸਤ ਨੂੰ ਖੇਡਿਆ ਜਾਵੇਗਾ। ਇਸ ਸੀਰੀਜ਼ ਦਾ ਚੌਥਾ ਅਤੇ ਪੰਜਵਾਂ ਮੈਚ ਅਮਰੀਕਾ ਦੇ ਫਲੋਰੀਡਾ ਦੇ ਲਾਡਰਹਿਲ 'ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ- ਸ਼੍ਰੀਲੰਕਾ 'ਚ ਹੋਵੇਗੀ ਪਾਕਿਸਤਾਨ vs ਅਫਗਾਨਿਸਤਾਨ ਵਨਡੇ ਸੀਰੀਜ਼, ਇਸ ਤਾਰੀਖ਼ ਨੂੰ ਹੋਵੇਗੀ ਸ਼ੁਰੂਆਤ
ਵੈਸਟਇੰਡੀਜ਼ ਟੀਮ: ਰੋਵਮੈਨ ਪਾਵੇਲ (ਕਪਤਾਨ), ਕਾਇਲ ਮਾਇਰਸ (ਉਪ-ਕਪਤਾਨ), ਜਾਨਸਨ ਚਾਰਲਸ, ਰੋਸਟਨ ਚੇਜ਼, ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਸ਼ਾਈ ਹੋਪ, ਅਕਿਲ ਹੁਸੈਨ, ਅਲਜ਼ਾਰੀ ਜੋਸੇਫ, ਬ੍ਰੈਂਡਨ ਕਿੰਗ, ਓਬੇਦ ਮੈਕਕੋਏ, ਨਿਕੋਲਸ ਪੂਰਨ, ਰੋਮਾਰਿਓ ਸ਼ੈਫਰਡ, ਓਡਿਅਨ ਸਮਿਥ, ਓਸ਼ਾਨੇ ਥਾਮਸ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਣ ਵਾਲੀ ਗੱਲ, ਜਲੰਧਰ ਦੇ ਭਾਨੂ ਪਠਾਨੀਆ ਨੇ ਬੈਂਚ ਪ੍ਰੈਸ ਅਤੇ ਡੈੱਡਲਿਫਟ 'ਚ ਜਿੱਤਿਆ ਸੋਨ ਤਗਮਾ
NEXT STORY