ਗ੍ਰੇਸ ਆਈਲੇਟ- ਰੇਸੀ ਵਾਨ ਡੇਰ ਡੁਸੇਨ ਦੇ ਅਰਧ ਸੈਂਕੜੇ ਨਾਲ ਦੱਖਣੀ ਅਫਰੀਕਾ ਨੇ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਵਿਚ ਵੈਸਟਇੰਡੀਜ਼ ਨੂੰ ਜਿੱਤ ਦੇ ਲਈ 324 ਦੌੜਾਂ ਦਾ ਟੀਚਾ ਦਿੱਤਾ। ਪਹਿਲੀ ਪਾਰੀ 'ਚ 149 ਦੌੜਾਂ ਦੀ ਬੜ੍ਹਤ ਬਣਾਉਣ ਤੋਂ ਬਾਅਦ ਦੱਖਣੀ ਅਫਰੀਕਾ ਦੇ ਕੇਮਾਰ ਰੋਚ (52 ਦੌੜਾਂ 'ਤੇ 4 ਵਿਕਟਾਂ) ਅਤੇ ਕਾਈਲ ਮਾਯਰਸ (24 ਦੌੜਾਂ 'ਤੇ 3 ਵਿਕਟਾਂ) ਦੀ ਤੂਫਾਨੀ ਗੇਂਦਬਾਜ਼ੀ ਦੇ ਸਾਹਮਣੇ ਦੂਜੀ ਪਾਰੀ ਵਿਚ 73 ਦੌੜਾਂ 'ਤੇ 7 ਵਿਕਟਾਂ ਗੁਆ ਦਿੱਤੀਆਂ ਸਨ ਪਰ ਵਾਨ ਡੇਰ ਡੁਸੇਨ (ਅਜੇਤੂ 75) ਅਤੇ ਕਾਗਿਸੋ ਰਬਾਡਾ (48 ਗੇਂਦਾਂ 'ਤੇ 40 ਦੌੜਾਂ) ਨੇ 8ਵੇਂ ਵਿਕਟ ਦੇ ਲਈ 70 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦਾ ਸਕੋਰ 174 ਦੌੜਾਂ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਇਹ ਖ਼ਬਰ ਪੜ੍ਹੋ- WTC Final: ICC ਘੱਟ ਕੀਮਤ 'ਤੇ 6ਵੇਂ ਦਿਨ ਦੇ ਟਿਕਟ ਵੇਚੇਗਾ, ਇਹ ਹੈ ਵਜ੍ਹਾ
ਵਾਨ ਡੇਰ ਡੁਸੇਨ ਨੇ 142 ਗੇਂਦਾਂ ਦੀ ਆਪਣੀ ਪਾਰੀ ਵਿਚ 5 ਚੌਕੇ ਅਤੇ ਇਕ ਛੱਕਾ ਲਗਾਇਆ। ਤੀਜੇ ਦਿਨ ਦਾ ਖੇਡ ਖਤਮ ਹੋਣ ਤੱਕ ਵੈਸਟਇੰਡੀਜ਼ ਨੇ 6 ਓਵਰਾਂ ਵਿਚ ਬਿਨਾਂ ਵਿਕਟ ਗੁਆਏ 15 ਦੌੜਾਂ ਬਣਾਈਆਂ। ਕੀਰੋਨ ਪਾਵੇਲ 9 ਜਦਕਿ ਕ੍ਰੇਗ ਬ੍ਰੈਥਵੇਟ 5 ਦੌੜਾਂ ਬਣਾ ਕੇ ਖੇਡ ਰਹੇ ਹਨ। ਵੈਸਟਇੰਡੀਜ਼ ਨੂੰ ਆਖਰੀ ਦਿਨ ਜਿੱਤ ਦੇ ਲਈ 309 ਦੌੜਾਂ ਦੀ ਜ਼ਰੂਰਤ ਹੈ ਅਤੇ ਉਸ ਦੇ ਲਈ ਇਹ ਟੀਚਾ ਪਹਾੜ ਵਰਗਾ ਸਾਬਤ ਹੋ ਸਕਦਾ ਹੈ ਕਿਉਂਕਿ ਟੀਮ ਹੁਣ ਤੱਕ ਸੀਰੀਜ਼ ਦੀਆਂ ਤਿੰਨ ਪਾਰੀਆਂ ਵਿਚ ਸਭ ਤੋਂ ਜ਼ਿਆਦਾ 162 ਦੌੜਾਂ ਹੀ ਬਣਾ ਸਕੀ ਹੈ।
ਇਹ ਖ਼ਬਰ ਪੜ੍ਹੋ- ਬ੍ਰਿਟੇਨ 'ਚ ਨਹੀਂ ਹੋਣਾ ਚਾਹੀਦਾ WTC ਫਾਈਨਲ ਵਰਗਾ ਮਹੱਤਵਪੂਰਨ ਮੈਚ : ਪੀਟਰਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਛੇਤੀ ਹੀ ਕੌਮਾਂਤਰੀ ਕ੍ਰਿਕਟ ’ਚ ਵਾਪਸੀ ਕਰ ਸਕਦੇ ਹਨ ਬੇਨ ਸਟੋਕਸ
NEXT STORY