ਲੰਡਨ— ਇੰਗਲੈਂਡ ਤੇ ਵੈੱਸਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਤੀਸਰਾ ਮੈਚ ਖੇਡਿਆ ਜਾ ਰਿਹਾ ਹੈ। ਵੈੱਸਟਇੰਡੀਜ਼ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਵੈੱਸਟਇੰਡੀਜ਼ ਦੀ ਟੀਮ ਪਹਿਲੀ ਪਾਰੀ 'ਚ 123 ਦੌੜਾਂ 'ਤੇ ਢੇਰ ਹੋ ਗਈ। ਇੰਗਲੈਂਡ ਟੀਮ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਬੇਨ ਸਟੋਕਸ ਨੇ 6 ਵਿਕਟਾਂ ਹਾਸਲ ਕੀਤੀਆਂ। ਜਵਾਬ 'ਚ ਇੰਗਲੈਂਡ ਟੀਮ ਦੀ ਬੱਲੇਬਾਜ਼ੀ ਖਾਸ ਨਹੀਂ ਰਹੀ । ਪਹਿਲੀ ਪਾਰੀ 'ਚ ਇੰਗਲੈਂਡ ਟੀਮ ਦੀ 194 ਦੌੜਾਂ 'ਤੇ ਆਲਆਊਟ ਹੋ ਗਈ। ਵੈੱਸਟਇੰਡੀਜ਼ ਦੀ ਪਹਿਲੀ ਪਾਰੀ 'ਚ ਕੇਮਰ ਰੋਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ 'ਤੇ ਜੇਸਨ ਹੋਲਡਰ ਨੇ 4 ਵਿਕਟਾਂ ਹਾਸਲ ਕੀਤੀਆਂ।
ਦੂਸਰੀ ਪਾਰੀ 'ਚ ਦੂਸਰੇ ਦਿਨ ਦੀ ਖੇਡ ਖਤਮ ਹੋਣ ਤਕ ਵੈੱਸਟਇੰਡੀਜ਼ ਨੇ 93 ਦੌੜਾਂ 'ਤੇ 3 ਵਿਕਟਾਂ ਆਊਟ ਹਨ ਤੇ 22 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਇੰਗਲੈਂਡ ਵਲੋਂ ਗੇਂਦਬਾਜ਼ੀ ਕਰਦੇ ਹੋਏ ਜੇਮਸ ਐਂਡਰਸਨ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਸੀਰੀਜ਼ 'ਚ ਇੰਗਲੈਂਡ ਤੇ ਵੈੱਸਟਇੰਡੀਜ਼ 1-1 ਦੇ ਨਾਲ ਬਰਾਬਰੀ 'ਤੇ ਹਨ।
ਭਾਰਤ ਉਦਘਾਟਨ ਤੇ ਖਰਚ ਕਰਨ ਵਾਲੀ ਰਾਸ਼ੀ ਖੇਡ 'ਤੇ ਖਰਚੇ : ਫੀਫਾ
NEXT STORY