ਨਵੀਂ ਦਿੱਲੀ– ਭਾਰਤੀ ਕੁਸ਼ਤੀ ਸੰਘ ਨੇ ਮੰਗਲਵਾਰ ਨੂੰ ਤੈਅ ਕੀਤਾ ਕਿ ਉਹ ਮੁਅੱਤਲੀ ਹਟਵਾਉਣ ਲਈ ਖੇਡ ਮੰਤਰਾਲਾ ਨਾਲ ਗੱਲਬਾਤ ਕਰੇਗਾ ਤੇ ਇਹ ਵੀ ਕਿਹਾ ਕਿ ਫਿਲਹਾਲ ਉਹ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦਾ ਪਰ ਗੱਲਬਾਤ ਅਸਫਲ ਰਹਿਣ ’ਤੇ ਕਾਨੂੰਨੀ ਬਦਲਾਂ ’ਤੇ ਵਿਚਾਰ ਕੀਤਾ ਜਾਵੇਗਾ।
ਡਬਲਯੂ. ਐੱਫ. ਆਈ. ਨੇ ਪਹਿਲਾਂ ਕਿਹਾ ਸੀ ਕਿ ਮੁਅੱਤਲੀ ਹਟਵਾਉਣ ਲਈ ਉਹ ਕਾਨੂੰਨ ਦਾ ਸਹਾਰਾ ਲਵੇਗਾ ਪਰ ਆਪਣੀ ਕਾਰਜਕਾਰੀ ਪ੍ਰੀਸ਼ਦ ਦੀ ਮੀਟਿੰਗ ਵਿਚ ਉਸ ਨੇ ਵਿਚਾਰ ਬਦਲ ਦਿੱਤਾ। ਮੀਟਿੰਗ ਦੀ ਪ੍ਰਧਾਨਗੀ ਡਬਲਯੂ. ਐੱਫ. ਆਈ. ਮੁਖੀ ਸੰਜੇ ਸਿੰਘ ਨੇ ਕੀਤੀ, ਜਿਸ ਵਿਚ 12 ਹੋਰ ਚੁਣੇ ਹੋਏ ਮੈਬਰਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ- ਟੀਮ ਇੰਡੀਆ ਦਾ ‘ਮੈਂਟੋਰ’ ਬਣਨਾ ਚਾਹੁੰਦਾ ਹੈ ਯੁਵਰਾਜ ਸਿੰਘ
ਜਨਰਲ ਸਕੱਤਰ ਪ੍ਰੇਮ ਚੰਦ ਲੋਂਚਾਬ ਤੇ ਸੀਨੀਅਰ ਉਪ ਮੁਖੀ ਦੇਵੇਂਦ੍ਰ ਕਾਦਿਆਨ ਨੇ ਮੀਟਿੰਗ ਵਿਚ ਹਿੱਸਾ ਨਹੀਂ ਲਿਆ। ਜਨਰਲ ਸਕੱਤਰ ਨੇ ਮੀਟਿੰਗ ਤੋਂ ਬਾਅਦ ਕਿਹਾ, ‘‘ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ । ਅਸੀਂ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾ ਰਹੇ । ਅਸੀਂ ਮੰਤਰਾਲਾ ਤੋਂ ਸਮਾਂ ਮੰਗਾਂਗੇ ਤੇ ਸਰਕਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ।’’
ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਸਮਝਿਆ ਜਾਂਦਾ ਹੈ ਕਿ ਪ੍ਰਦੇਸ਼ ਸੰਘਾਂ ਵਲੋਂ ਟ੍ਰਾਇਲਾਂ ਰਾਹੀਂ ਚੁਣੇ ਗਏ ਕਈ ਪਹਿਲਵਾਨਾਂ ਨੇ ਪੁਣੇ ਦੀ ਟਿਕਟ ਬੁਕ ਕਰਵਾ ਲਈ ਹੈ, ਜਿੱਥੇ 29 ਤੋਂ 31 ਜਨਵਰੀ ਤਕ ਡਬਲਯੂ. ਐੱਫ. ਆਈ, ਰਾਸ਼ਟਰੀ ਚੈਂਪੀਅਨਸ਼ਿਪ ਕਰਵਾਉਣ ਜਾ ਰਿਹਾ ਹੈ। ਐਡਹਾਕੀ ਕਮੇਟੀ ਨੇ 3 ਫਰਵਰੀ ਤੋਂ ਜੈਪੁਰ ਤੇ ਉਸ ਤੋਂ ਬਾਅਦ ਜੂਨੀਅਰ ਵਰਗ ਦੀ ਚੈਂਪੀਅਨਸ਼ਿਪ ਗਵਾਲੀਅਰ ਵਿਚ ਕਰਵਾਉਣ ਦਾ ਐਲਾਨ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਉਦਿਤਾ ਦੇ ਦੋ ਗੋਲ, ਇਟਲੀ 'ਤੇ ਵੱਡੀ ਜਿੱਤ ਨਾਲ ਭਾਰਤ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ 'ਚ
NEXT STORY