ਸਪੋਰਟਸ ਡੈਸਕ : ਮਹਾਨ ਵਿਕਟਕੀਪਰ ਬੱਲੇਬਾਜ ਮਹਿੰਦਰ ਸਿੰਘ ਧੋਨੀ ਨੇ ਸੁਤੰਤਰਤਾ ਦਿਵਸ ਦੀ ਸ਼ਾਮ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਧੋਨੀ ਨੇ ਕ੍ਰਿਕਟ ਤੋਂ ਇਲਾਵਾ ਹੋਰ ਵੀ ਕਈ ਸਾਰੇ ਬਿਜਨੈਸ ਖੋਲ੍ਹ ਰੱਖੇ ਹਨ ਜਿਨ੍ਹਾਂ 'ਚ ਧੋਨੀ ਐਂਟਰਟੇਨਮੈਂਟ ਵੀ ਸ਼ਾਮਲ ਹੈ ਜਿਸ ਨੂੰ ਧੋਨੀ ਨੇ 2019 'ਚ ਖੋਲ੍ਹਿਆ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਧੋਨੀ ਐਂਟਰਟੇਨਮੈਂਟ ਇੰਡਸਟਰੀ 'ਚ ਕਦਮ ਰੱਖਣ ਵਾਲੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਨੇ ਇੱਕ ਇੰਟਰਵਿਊ ਦੌਰਾਨ ਦਿੱਤੀ ਹੈ।
ਧੋਨੀ ਦੀ ਪਤਨੀ ਨੇ ਇੱਕ ਮੀਡੀਆ ਹਾਉਸ ਨਾਲ ਗੱਲਬਾਤ ਦੌਰਾਨ ਕਿਹਾ, ਅਸੀਂ ਇੱਕ ਨਵੋਦਤ ਲੇਖਕ ਦੀ ਇੱਕ ਅਪ੍ਰਕਾਸ਼ਿਤ ਕਿਤਾਬ ਦੇ ਅਧਿਕਾਰ ਹਾਸਲ ਕਰ ਲਈਆਂ ਹਨ। ਅਸੀਂ ਇਸ ਨੂੰ ਇੱਕ ਵੈੱਬ ਸੀਰੀਜ਼ 'ਚ ਤਬਦੀਲੀ ਕਰਨਗੇ। ਇਹ ਇੱਕ ਪ੍ਰਾਚੀਨ ਵਿਗਿਆਨ-ਕਥਾ ਹੈ ਜੋ ਇੱਕ ਰਹੱਸਮਈ ਅਘੋਰੀ ਦੀ ਯਾਤਰਾ 'ਤੇ ਆਧਾਰਿਤ ਹੈ ਅਤੇ ਇਸ ਦੇ ਲਈ ਇੱਕ ਟਾਪੂ 'ਤੇ ਉੱਚ ਤਕਨੀਕੀ ਸਹੂਲਤ ਵੀ ਸਥਾਪਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਸਮੇਂ ਧੋਨੀ ਯੂ.ਏ.ਈ. 'ਚ ਹਨ ਅਤੇ ਆਪਣੀ ਆਈ.ਪੀ.ਐੱਲ. ਟੀਮ ਚੇਨਈ ਸੁਪਰ ਕਿੰਗਜ਼ ਦੀ ਕਮਾਨ ਸੰਭਾਲ ਰਹੇ ਹਨ। ਹਾਲਾਂਕਿ ਅਜੇ ਤਕ ਧੋਨੀ ਲਈ ਚੀਜ਼ਾਂ ਠੀਕ ਨਹੀਂ ਰਹੀਆਂ ਹਨ ਅਤੇ ਟੀਮ ਨੂੰ 3 ਮੈਚਾਂ 'ਚ ਸਿਰਫ ਇੱਕ 'ਚ ਹੀ ਜਿੱਤ ਮਿਲੀ ਹੈ ਪਰ ਮਾਹਾਰਂ ਦੀ ਮੰਨੀਏ ਤਾਂ ਧੋਨੀ ਨੇ ਲੰਬੇ ਸਮੇਂ ਬਾਅਦ ਮੈਦਾਨ 'ਚ ਵਾਪਸੀ ਕੀਤੀ ਹੈ, ਅਜਿਹੇ 'ਚ ਉਨ੍ਹਾਂ ਨੂੰ ਥੋੜ੍ਹਾ ਸਮਾਂ ਲੱਗੇਗਾ। ਉਥੇ ਹੀ ਪਿਛਲੇ ਮੈਚ 'ਚ ਹਾਰ ਤੋਂ ਬਾਅਦ ਧੋਨੀ ਨੇ ਵੀ ਆਤਮ ਮੰਥਨ ਕਰਨ ਦੀ ਗੱਲ ਕਹੀ ਸੀ ਤਾਂ ਕਿ ਉਹ ਕਮੀਆਂ ਨੂੰ ਦੂਰ ਕਰ ਅਗਲੇ ਮੈਚ 'ਚ ਵਾਪਸੀ ਕਰ ਸਕਣ।
RR vs KKR : ਸੰਜੂ ਨੇ ਕਮਿੰਸ ਦਾ ਕੀਤਾ ਸ਼ਾਨਦਾਰ ਕੈਚ, ਦੇਖੋ ਵੀਡੀਓ
NEXT STORY