ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ ਨੇ ਆਖ਼ਰਕਾਰ ਆਈ. ਪੀ. ਐੱਲ. 2022 ਦੇ ਸੀਜ਼ਨ ਦੀ ਪਹਿਲੀ ਜਿੱਤ ਹਾਸਲ ਕਰ ਲਈ ਹੈ। ਮੈਚ ਦੇ ਦੌਰਾਨ ਚੇਨਈ ਦੇ ਚੋਟੀ ਦੇ ਕ੍ਰਮ ਦਾ ਖ਼ਰਾਬ ਪ੍ਰਦਰਸ਼ਨ ਚਰਚਾ 'ਚ ਰਿਹਾ। ਮੈਚ ਦੇ ਬਾਅਦ ਆਰ. ਸੀ. ਬੀ. ਦੇ ਕਪਤਾਨ ਫਾਫ ਡੁਪਲੇਸਿਸ ਨੇ ਹਾਰ ਦੇ ਕਾਰਨਾਂ 'ਤੇ ਚਰਚਾ ਕੀਤੀ। ਫਾਫ ਨੇ ਕਿਹਾ ਕਿ ਗੇਂਦਬਾਜ਼ੀ ਕਰਦੇ ਹੋਏ ਅਸੀਂ ਪਹਿਲੇ 7-8 ਓਵਰ 'ਚ ਚੰਗੀ ਸਥਿਤੀ 'ਚ ਸੀ ਪਰ ਜਿਵੇਂ ਹੀ ਅਸੀਂ ਸਪਿਨਰਾਂ ਨੂੰ ਲੈ ਕੇ ਆਏ ਉਨ੍ਹਾ ਨੇ (ਦੁਬੇ-ਉਥੱਪਾ) ਤੇਜ਼ ਖੇਡਣਾ ਸ਼ੁਰੂ ਕਰ ਦਿੱਤਾ। ਉਹ ਅਸਲ 'ਚ ਚੰਗਾ ਖੇਡੇ।
ਇਹ ਵੀ ਪੜ੍ਹੋ : ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ ਐਂਡਰਿਊ ਮੈਕਡੋਨਾਲਡ
ਦੁਬੇ ਪਹਿਲਾਂ ਥੋੜ੍ਹਾ ਸਲੋਅ ਸਨ ਪਰ ਸਪਿਨਰਾਂ ਦੇ ਆਉਂਦੇ ਹੀ ਤੇਜ਼ ਹੋ ਗਏ। ਉਨ੍ਹਾਂ ਨੇ 8-14 ਓਵਰ ਦੇ ਦਰਿਮਆਨ ਲੈਅ ਹਾਸਲ ਕੀਤੀ। ਉਨ੍ਹਾਂ ਦੀ ਸਾਂਝੇਦਾਰੀ ਨੇ ਮੈਚ ਉਨ੍ਹਾਂ ਦੇ ਪੱਖ ਕਰ ਦਿੱਤਾ। ਦੂਜੇ ਪਾਸੇ ਦੌੜਾਂ ਦਾ ਪਿੱਛਾ ਕਰਨ ਬਾਰੇ ਫਾਫ ਨੇ ਕਿਹਾ ਕਿ ਜਦੋਂ ਤੁਸੀਂ ਵੱਡੇ ਟੀਚੇ ਦਾ ਪਿੱਛਾ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਚੰਗੀ ਸ਼ੁਰੂਆਤ ਕਰਨੀ ਹੁੰਦੀ ਹੈ। ਸਾਡੇ ਟਾਪ ਦੇ 4 ਲਈ ਅੱਜ ਦਾ ਦਿਨ ਚੰਗਾ ਨਹੀਂ ਸੀ। ਚੇਨਈ ਨੇ ਚੰਗੀ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਆਪਣੇ ਸਪਿਨਰਾਂ ਦਾ ਇਸਤੇਮਾਲ ਅਜਿਹੀ ਪਿੱਚ 'ਤੇ ਕੀਤਾ ਜਿਸ 'ਚ ਕੁਝ ਪਕੜ ਸੀ।
ਇਹ ਵੀ ਪੜ੍ਹੋ : ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ ਐਂਡਰਿਊ ਮੈਕਡੋਨਾਲਡ
ਅਸੀਂ ਵਿਕਟਾਂ ਦੇ ਨਾਲ ਰਫ਼ਤਾਰ ਗੁਆ ਦਿੱਤੀ, ਪਰ ਅਸੀਂ ਚੰਗੀ ਵਾਪਸੀ ਕੀਤੀ। ਇਸ ਨਾਲ ਸਾਡੀ ਬੱਲੇਬਾਜ਼ੀ ਦੀ ਡੁੰਘਾਈ ਦਾ ਪਤਾ ਲਗਦਾ ਹੈ। ਫਾਫ ਨੇ ਹਰਸ਼ਲ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਸ ਦਾ ਪ੍ਰਦਰਸ਼ਨ ਚੰਗਾ ਸੀ। ਉਨ੍ਹਾਂ ਕੋਲ ਅਸਲ 'ਚ ਖੇਡ ਨੂੰ ਰੋਕਣ ਦੀ ਸਮਰਥਾ ਹੈ। ਅਸੀਂ ਅੱਜ ਜਿੱਤ ਤੋਂ ਖੁੰਝ ਗਏ। ਅੰਤ 'ਚ ਵੀ ਸਾਡੇ ਕੋਲ ਵਿਭਿੰਨਤਾ ਦੀ ਕਮੀ ਸੀ। ਉਮੀਦ ਹੈ- ਅਸੀਂ ਛੇਤੀ ਵਾਪਸੀ ਕਰਾਂਗੇ। ਭਾਵੇਂ ਅਸੀਂ ਹਰਾ ਗਏ ਪਰ ਅਸੀਂ ਕੁਲ ਮਿਲ ਕੇ 20 ਦੌੜਾਂ ਪਿੱਛੇ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ ਐਂਡਰਿਊ ਮੈਕਡੋਨਾਲਡ
NEXT STORY