ਨਵੀਂ ਦਿੱਲੀ— ਕ੍ਰਿਕਟ ਦੇ ਮੈਦਾਨ 'ਚ ਅੰਪਾਇਰ ਦਾ ਇਕ ਫੈਸਲਾ ਕਿਸੇ ਖਿਡਾਰੀ ਦੀ ਜਾਨ ਵੀ ਲੈ ਸਕਦਾ ਹੈ। ਅਜਿਹਾ ਹੀ ਇਕ ਹੈਰਾਨੀਜਨਕ ਮਾਮਲਾ ਹੈਦਰਾਬਾਦ 'ਚ ਦੇਖਣ ਨੂੰ ਮਿਲਿਆ ਸੀ, ਜਿੱਥੇ ਮਾਰਡਪੱਲੀ ਸਪੋਰਟਿੰਗ ਕਲੱਬ ਦੇ ਇਕ ਖਿਡਾਰੀ ਵਰਿੰਦਰ ਨਾਈਕ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਪਵੇਲੀਅਨ ਗਿਆ ਤਾਂ ਉਸ ਨੂੰ ਹਰਟ ਅਟੈਕ ਆ ਗਿਆ ਤੇ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਉਹ ਅੰਪਾਇਰ ਦੇ ਫੈਸਲੇ ਤੋਂ ਦੁਖੀ ਸੀ।

ਵਰਿੰਦਰ ਮਹਾਰਾਸ਼ਟਰ ਦੇ ਸਾਵੰਤਵਾੜੀ ਦੇ ਰਹਿਣ ਵਾਲੇ 41 ਸਾਲਾ ਖਿਡਾਰੀ ਨੇ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਬਾਅਦ 'ਚ ਵਿਕਟ ਦੇ ਪਿੱਛੇ ਕੈਚ ਆਊਟ ਹੋਣ 'ਤੇ ਆਪਣੀ ਵਿਕਟ ਗੁਆ ਦਿੱਤੀ। ਹਾਲਾਂਕਿ ਵਰਿੰਦਰ ਨੂੰ ਲੱਗਿਆ ਕਿ ਗੇਂਦ ਨੇ ਉਸਦੇ ਬੱਲੇ ਦਾ ਕਿਨਾਰਾ ਨਹੀਂ ਲਿਆ ਤੇ ਇਸ ਗੱਲ ਤੋਂ ਉਹ ਦੁਖੀ ਸੀ। ਵਰਿੰਦਰ ਦੇ ਪਵੇਲੀਅਨ ਪਹੁੰਚਣ 'ਤੇ ਉਸਦਾ ਸਿਰ ਕੱਧ ਨਾਲ ਟਕਰਾਇਆ ਤੇ ਉਹ ਹੇਠਾ ਡਿੱਗ ਗਿਆ, ਜਿਸ ਤੋਂ ਬਾਅਦ ਸਾਥੀ ਖਿਡਾਰੀ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਕ ਅੰਗ੍ਰੇਜ਼ੀ ਅਖਬਾਰ ਦੀ ਮੰਨੀਏ ਤਾਂ ਵਰਿੰਦਰ ਨਈਕ ਦੀ ਮੌਤ ਦੀ ਵਜ੍ਹਾ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਵਰਿੰਦਰ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਪੁਲਸ ਨੂੰ ਦੱਸਿਆ ਕਿ ਵਰਿੰਦਰ ਛਾਤੀ ਦੀ ਬੀਮਾਰੀ ਦੀ ਦਵਾਈ ਖਾ ਰਿਹਾ ਸੀ। ਫਿਲਹਾਲ ਪੁਲਸ ਨੇ ਵਰਿੰਦਰ ਨਾਈਕ ਦੀ ਲਾਸ਼ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਹੈ ਤੇ ਉਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਕੋਵਿਡ-19 : ਇੰਗਲਿਸ਼ ਪ੍ਰੀਮੀਅਰ ਲੀਗ ਦੀ ਵਾਪਸੀ ਤੋਂ ਪਹਿਲਾਂ ਮਿਲੇ 6 ਪਾਜ਼ੇਟਿਵ ਕੇਸ
NEXT STORY