ਨਵੀਂ ਦਿੱਲੀ— ਜਮੈਕਾ ਦੇ ਮੈਦਾਨ ’ਤੇ ਭਾਰਤ ਵਿਰੁੱਧ ਦੂਜੇ ਟੈਸਟ ਮੈਚ ’ਚ ਵੈਸਟਇੰਡੀਜ਼ ਨੇ ਆਪਣੀ ਟੀਮ ’ਚ ਰਹਕੀਮ ਕਾਰਨਵੈਲ ਨੂੰ ਮੌਕਾ ਦਿੱਤਾ। ਕਾਰਨਵੈਲ ਨੂੰ ਕ੍ਰਿਕਟ ਪ੍ਰਸ਼ੰਸਕ ਉਸਦੇ ਭਾਰੇ ਸਰੀਰ ਦੇ ਕਾਰਨ ਜਾਣਦੇ ਹਨ। ਫਸਟ ਕਲਾਸ ਮੈਚਾਂ ’ਚ ਸ਼ਾਨਦਾਰ ਰਿਕਾਰਡ ਰੱਖਣ ਵਾਲੇ ਰਹਕੀਮ ਜਦੋਂ ਭਾਰਤ ਦੇ ਵਿਰੁੱਧ ਦੂਜਾ ਟੈਸਟ ਮੈਚ ਖੇਡਣ ਦੇ ਲਈ ਉਤਰੇ ਤਾਂ ਸੋਸ਼ਲ ਮੀਡੀਆ ’ਤੇ ਬੈਠੇ ਫੈਂਸ ਨੇ ਉਸਦੇ ਲਈ ਖੂਬ ਟਵੀਟ ਕੀਤੇ। ਰਹਕੀਮ ਨੇ ਵੀ ਆਪਣੀ ਟੀਮ ਨੂੰ ਨਿਰਾਸ਼ ਨਹੀਂ ਕੀਤਾ। ਉਸ ਨੇ ਸ਼ੁਰੂਆਤੀ ਓਵਰਾਂ ’ਚ ਹੀ ਚੇਤੇਸ਼ਵਰ ਪੁਜਾਰਾ ਦਾ ਵਿਕਟ ਹਾਸਲ ਕੀਤਾ।


140 ਕਿਲੋ ਗ੍ਰਾਮ ਭਾਰ ਹੈ ਰਹਕੀਮ ਦਾ
ਰਹਕੀਮ ਦਾ ਜਨਮ ਐਂਟੀਗੁਆ ’ਚ ਹੋਇਆ ਸੀ। ਬਚਪਨ ਤੋਂ ਹੀ ਉਹ ਭਾਰੀ ਸਰੀਰ ਦੇ ਕਾਰਣ ਜਾਣੇ ਜਾਂਦੇ ਹਨ। ਕੁਝ ਸਾਲ ਪਹਿਲਾਂ ਜਦੋਂ ਵੈਸਟਇੰਡੀਜ਼ ਕ੍ਰਿਕਟ ਬੋਰਡ ਨੂੰ ਪਤਾ ਲੱਗਿਆ ਕਿ ਫਸਟ ਕਲਾਸ ਕ੍ਰਿਕਟ ’ਚ 150 ਕਿਲੋ ਗ੍ਰਾਮ ਭਾਰ ਵਾਲੇ ਰਹਕੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਉਸਦਾ ਭਾਰ ਘੱਟ ਕਰਨ ਦੇ ਲਈ ਵਿੰਡੀਜ਼ ਬੋਰਡ ਨੇ ਸਪੈਸ਼ਲ ਪ੍ਰੋਗਰਾਮ ਚਲਾਏ। ਖਾਸ ਗੱਲ ਇਹ ਰਹੀ ਕਿ ਸਾਲਾਂ ਦੀ ਮਹਿਨਤ ਤੋਂ ਬਾਅਦ ਰਹਕੀਮ ਕਰੀਬ 10 ਕਿਲੋ ਭਾਰ ਘੱਟ ਕਰਨ ’ਚ ਸਫਲ ਰਿਹਾ।
ਜਮੈਕਾ ਟੈਸਟ ਤੋਂ ਪਹਿਲਾਂ ਲੀਜੈਂਡ ਵਿਵਿਅਨ ਰਿਚਰਡਸ ਹੋਏ ਬੀਮਾਰ
NEXT STORY