ਨਵੀਂ ਦਿੱਲੀ : ਆਸਟਰੇਲੀਆ ਖਿਲਾਫ ਮੰਗਲਵਾਰ ਨੂੰ ਖੇਡੇ ਗਏ ਵਨ ਡੇ ਕੌਮਾਂਤਰੀ ਸੀਰੀਜ਼ ਦੇ ਦੂਜੇ ਮੈਚ ਵਿਚ ਭਾਰਤ ਨੇ 8 ਦੌੜਾਂ ਨਾਲ ਜਿੱਤ ਹਾਸਲ ਕੀਤੀ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਵਿਰਾਟ ਕੋਹਲੀ ਦੀ 40ਵੇਂ ਵਨ ਡੇ ਸੈਂਕੜੇ ਦੀ ਮਦਦ ਨਾਲ 250 ਦੌੜਾਂ ਦਾ ਸਕੋਰ ਬਣਾਇਆ। ਆਸਟਰੇਲੀਆ ਟੀਮ ਮੈਚ ਦੇ ਕਾਫੀ ਨਜ਼ਦੀਕ ਪਹੁੰਚੀ ਪਰ ਉਹ ਆਖਰੀ ਓਵਰ ਵਿਚ 242 'ਤੇ ਆਲਆਊਟ ਹੋ ਗਈ। ਆਸਟਰੇਲੀਆ ਵੱਲੋਂ ਆਲਰਾਊਂਡਰ ਮਾਰਕਸ ਸਟੌਨਿਸ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਵੈਸੇ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਆਲਰਾਊਂਡਰ ਦਾ 50 ਤੋਂ ਵੱਧ ਸਕੋਰ ਆਸਟਰੇਲੀਆ ਟੀਮ ਲਈ 'ਅਨਲੱਕੀ' ਰਿਹਾ ਹੈ।
ਸਨੌਨਿਸ ਨੇ ਵਨ ਡੇ ਕੌਮਾਂਤਰੀ ਵਿਚ 6 ਅਰਧ ਸੈਂਕੜੇ ਅਤੇ 1 ਸੈਂਕੜਾ ਲਾਇਆ ਹੈ ਪਰ ਇਹ ਅਜੀਬ ਇਤਫਾਕ ਹੈ ਕਿ ਜਦੋਂ ਵੀ ਉਹ ਅਰਧ ਸੈਂਕੜਾ ਜਾਂ 50 ਤੋਂ ਵੱਧ ਦੌੜਾਂ ਬਣਾਉਂਦਾ ਹੈ ਤਾਂ ਉਸ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਸਟੌਨਿਸ ਨੇ 2017 ਵਿਚ ਨਿਊਜ਼ੀਲੈਂਡ ਖਿਲਾਫ 146 ਦੌੜਾਂ ਦੀ ਪਾਰੀ ਖੇਡੀ ਸੀ। ਇਸ ਮੈਚ ਵਿਚ ਆਸਟਰੇਲੀਆ ਨੂੰ 6 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਵਿਚ ਨਿਊਜ਼ੀਲੈਂਡ ਨੇ 286 ਦੌੜਾਂ ਬਣਾਈਆਂ ਸੀ ਜਦੋਂ ਕੰਗਾਰੂ ਟੀਮ ਸਟੌਨਿਸ ਦੀ ਅਜੇਤੂ ਪਾਰੀ ਦੇ ਬਾਵਜੂਦ 280 ਦੌੜਾਂ ਹੀ ਬਣਾ ਸਕੀ ਸੀ। ਸਟੌਨਿਸ ਨੇ ਹੁਣ ਤੱਕ 7 ਵਾਰ 50 ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ ਹਰ ਵਾਰ ਆਸਟਰੇਲੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਜ਼ਿਕਰਯੋਗ ਹੈ ਕਿ ਨਾਗਪੁਰ ਵਿਚ ਖੇਡੇ ਗਏ ਮੈਚ ਵਿਚ ਭਾਰਤੀ ਟੀਮ ਨੂੰ ਕਪਤਾਨ ਵਿਰਾਟ ਕੋਹਲੀ ਦੇ ਸੈਂਕੜੇ ਨੇ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਆਸਟਰੇਲੀਆ ਟੀਮ ਮੈਚ ਵਿਚ ਮਜ਼ਬੂਤ ਦਿਸ ਰਹੀ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਸਟੌਨਿਸ ਆਪਣੀ ਟੀਮ ਨੂੰ ਜਿੱਤ ਦਿਵਾ ਦੇਣਗੇ ਪਰ ਵਿਜੇ ਸ਼ੰਕਰ ਦੀ ਆਖਰੀ ਓਵਰ ਵਿਚ ਸਖਤ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ।

ਦੇਖੋ ਅੰਕੜੇ
146* ਬਨਾਮ ਨਿਊਜ਼ੀਲੈਂਡ, 2017 (6 ਦੌੜਾਂ ਨਾਲ ਹਾਰ)
62* ਬਨਾਮ ਭਾਰਤ, 2017 (50 ਦੌੜਾਂ ਨਾਲ ਹਾਰ)
60 ਬਨਾਮ ਇੰਗਲੈਂਡ, 2018 (5 ਵਿਕਟਾਂ ਨਾਲ ਹਾਰ)
56 ਬਨਾਮ ਇੰਗਲੈਂਡ, 2018 (16 ਦੌੜਾਂ ਨਾਲ ਹਾਰ)
87 ਬਨਾਮ ਇੰਗਲੈਂਡ, 2018 (12 ਦੌੜਾਂ ਨਾਲ ਹਾਰ)
63 ਬਨਾਮ ਦੱਖਣੀ ਅਫਰੀਕਾ, 2018 (40 ਦੌੜਾਂ ਨਾਲ ਹਾਰ)
52 ਬਨਾਮ ਭਾਰਤ, 2019 (8 ਦੌੜਾਂ ਨਾਲ ਹਾਰ)
ਅਮਰੀਕਾ 'ਚ 12 ਅਪ੍ਰੈਲ ਨੂੰ ਡੈਬਿਊ ਕਰਨਗੇ ਵਿਜੇਂਦਰ ਸਿੰਘ
NEXT STORY