ਨਵੀਂ ਦਿੱਲੀ— ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਵਿਰੁੱਧ ਟੀ-20 ਇੰਟਰਨੈਸ਼ਨਲ ਦੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ 2 ਮੁਕਾਬਲਿਆਂ ਲਈ ਅਮਰੀਕਾ 'ਚ ਹੈ। ਸ਼ਨੀਵਾਰ ਨੂੰ ਫਲੋਰਿਡਾ 'ਚ ਖੇਡੇ ਜਾਣ ਵਾਲੇ ਟੀ-20 ਤੋਂ ਇਕ ਦਿਨ ਪਹਿਲਾਂ ਵਿਰਾਟ ਨੇ ਟਵਿਟਰ 'ਤੇ ਆਪਣੀ ਟੀਮ ਦੇ ਕੁਝ ਸਾਥੀ ਖਿਡਾਰੀਆਂ ਨਾਲ ਇਕ ਤਸਵੀਰ ਸ਼ੇਅਰ ਕੀਤੀ। ਜਿਸ 'ਚ ਲਿਖਿਆ ਹੈ, "SQUAD" ਇਸ ਤਸਵੀਰ 'ਚ ਰਵਿੰਦਰ ਜਡੇਜਾ, ਨਵਦੀਪ ਸੈਨੀ, ਖਲੀਲ ਅਹਿਮਦ, ਸ਼ੇਅਸ ਆਇਰ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ ਤੇ ਕੇ. ਐੱਲ. ਰਾਹੁਲ ਨੂੰ ਕੋਹਲੀ ਦੇ ਨਾਲ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲਾਂਕਿ ਉਪ ਕਪਤਾਨ ਰੋਹਿਤ ਸ਼ਰਮਾ ਇਸ ਤਸਵੀਰ 'ਚ ਨਹੀਂ ਹੈ।
ਇਸ ਤਸਵੀਰ 'ਚ 'ਹਿੱਟਮੈਨ' ਰੋਹਿਤ ਸ਼ਰਮਾ ਨੂੰ ਨਾ ਦੇਖ ਫੈਂਸ ਹੈਰਾਨ ਹਨ। ਇਹ ਸਮਝ ਨਹੀਂ ਆ ਰਿਹਾ ਕਿ ਆਖਿਰ ਇਸ ਤਸਵੀਰ 'ਚ ਰੋਹਿਤ ਕਿਉਂ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਵਿਚ ਅਣਬਨ ਦੀਆਂ ਖਬਰਾਂ ਦੇ ਵਿਚ ਵੈਸਟਇੰਡੀਜ਼ ਸੀਰੀਜ਼ ਲਈ ਰਵਾਨਾ ਹੋਈ ਸੀ। ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਬਾਅਦ ਹੀ ਦੋਵਾਂ ਬੱਲੇਬਾਜ਼ੀ 'ਚ ਅਣਬਨ ਦੀਆਂ ਖਬਰਾਂ ਆ ਰਹੀਆਂ ਸਨ। ਰੋਹਿਤ ਸ਼ਰਮਾ ਇੰਸਟਾਗ੍ਰਾਮ 'ਤੇ ਕੋਹਲੀ ਨੂੰ ਫਾਲੋ ਨਹੀਂ ਕਰਦੇ ਹਨ ਤੇ ਹਾਲ 'ਚ ਉਨ੍ਹਾਂ ਨੇ ਪਤਨੀ ਅਨੁਸ਼ਕਾ ਸ਼ਰਮਾ ਨੂੰ ਵੀ ਅਨਫਾਲੋ ਕਰ ਦਿੱਤਾ ਹੈ।
ਫੈਂਸ ਨੇ ਕੀਤੇ ਟਵੀਟ—
ਸ਼ਾਮੀਆ ਨਾਲ 20 ਅਗਸਤ ਨੂੰ ਕਰ ਰਿਹਾ ਹਾਂ ਨਿਕਾਹ : ਹਸਨ
NEXT STORY