ਬਰਲਿਨ- ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੁਖੀ ਥਾਮਸ ਬਾਕ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਟੋਕੀਓ ਓਲੰਪਿਕ ਨੂੰ ਰੱਦ ਜਾਂ ਮੁਲਤਵੀ ਕਰਨ ਦੇ ਮਾਮਲੇ ਵਿਚ ਆਈ. ਓ. ਸੀ. ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀਆਂ ਸਿਫਾਰਿਸ਼ਾਂ ਦੀ ਪਾਲਣਾ ਕਰੇਗਾ। ਜਰਮਨ ਟੈਲੀਵਿਜ਼ਨ ਏ. ਆਰ. ਡੀ. ਨੂੰ ਦਿੱਤੀ ਇੰਟਰਵਿਊ ਵਿਚ ਬਾਕ ਨੇ ਕਿਹਾ ਕਿ ਆਈ. ਓ. ਸੀ. ਫਰਵਰੀ ਦੇ ਅੱਧ ਤੋਂ ਹੀ ਇਸ ਮਾਮਲੇ ਨੂੰ ਲੈ ਕੇ ਡਬਲਯੂ. ਐੱਚ. ਓ. ਦੇ ਮਾਹਿਰਾਂ ਦੇ ਸੰਪਰਕ 'ਚ ਹੈ। ਬਾਕ ਨੇ ਕਿਹਾ, ''ਅਸੀਂ ਡਬਲਯੂ. ਐੱਚ. ਓ. ਦੀ ਸਲਾਹ ਦੀ ਪਾਲਣਾ ਕਰਾਂਗੇ।'' ਬਾਕ ਨੇ ਇਸ ਦੇ ਨਾਲ ਹੀ ਕਿਹਾ ਕਿ ਆਈ. ਓ. ਸੀ. ਅਜੇ ਵੀ ਟੋਕੀਓ ਵਿਚ ਸਫਲ ਖੇਡਾਂ ਦੀਆਂ ਤਿਆਰੀਆਂ 'ਤੇ ਕੰਮ ਕਰ ਰਿਹਾ ਹੈ।
ਟਰੰਪ ਦੇ ਓਲੰਪਿਕ ਮੁਲਤਵੀ ਕਰਨ ਦੇ ਵਿਚਾਰ ਨੂੰ ਜਾਪਾਨੀ ਓਲੰਪਿਕ ਮੰਤਰੀ ਨੇ ਠੁਕਰਾਇਆ : ਟੋਕੀਓ-ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੋਕੀਓ ਓਲੰਪਿਕ ਨੂੰ ਇਕ ਸਾਲ ਲਈ ਮੁਲਤਵੀ ਕਰਨ ਦਾ ਸੁਝਾਅ ਜਾਪਾਨ ਦੀ ਓਲੰਪਿਕ ਮੰਤਰੀ ਨੇ ਠੁਕਰਾ ਦਿੱਤਾ ਹੈ। ਓਲੰਪਿਕ ਕਾਂਸੀ ਤਮਗਾ ਜੇਤੂ ਸੇਕੋ ਹਾਸ਼ਿਮੋਤੋ ਨੇ ਸ਼ੁੱਕਰਵਾਰ ਟੋਕੀਓ ਵਿਚ ਪ੍ਰੈੱਸ ਕਾਨਫਰੰਸ 'ਚ ਕਿਹਾ, ''ਆਈ. ਓ. ਸੀ. ਤੇ ਆਯੋਜਨ ਕਮੇਟੀ ਇਨ੍ਹਾਂ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ 'ਤੇ ਵਿਚਾਰ ਨਹੀਂ ਕਰ ਰਹੀ ਹੈ, ਬਿਲਕੁਲ ਵੀ ਨਹੀਂ।''
AICF ਨੇ 31 ਮਈ ਤਕ ਸਾਰੀਆਂ ਪ੍ਰਤੀਯੋਗਿਤਾਵਾਂ ਕੀਤੀਆਂ ਮੁਲਤਵੀ
NEXT STORY