ਨਵੀਂ ਦਿੱਲੀ– ਆਗਾਮੀ ਏਸ਼ੀਆ ਕਪ 2025 ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ 'ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲਾਂਕਿ ਟੂਰਨਾਮੈਂਟ ਸ਼ੁਰੂ ਹੋਣ ਵਿੱਚ ਅਜੇ ਲਗਭਗ ਸਵਾ ਮਹੀਨਾ ਬਾਕੀ ਹੈ, ਪਰ ਭਾਰਤ-ਪਾਕਿਸਤਾਨ ਦਾ 14 ਸਤੰਬਰ ਨੂੰ ਹੋਣ ਵਾਲਾ ਮੁਕਾਬਲਾ ਪਹਿਲਾਂ ਹੀ ਚਰਚਾ 'ਚ ਹੈ।
ਇਹ ਮਸਲਾ ਇੰਨਾ ਗੰਭੀਰ ਬਣ ਗਿਆ ਹੈ ਕਿ ਭਾਰਤੀ ਸੰਸਦ ਵਿੱਚ ਵੀ ਪਾਕਿਸਤਾਨ ਨਾਲ ਮੁਕਾਬਲੇ ਦੀ ਵਿਰੋਧੀ ਅਵਾਜ਼ ਉਠੀ। ਕੁਝ ਦਿਨ ਪਹਿਲਾਂ ਹੀ ਵਿਸ਼ਵ ਕ੍ਰਿਕਟ ਲੀਗ (WCL) 2025 ਵਿੱਚ ਭਾਰਤ-ਪਾਕਿ ਮੈਚ ਰੱਦ ਕਰ ਦਿੱਤਾ ਗਿਆ ਸੀ। ਪਰ ਜਦੋਂ ਤੋਂ ਇਹ ਖ਼ਬਰ ਆਈ ਕਿ BCCI ਨੇ ਏਸ਼ੀਆ ਕਪ 'ਚ ਪਾਕਿਸਤਾਨ ਨਾਲ ਖੇਡਣ ਲਈ ਮਨਜ਼ੂਰੀ ਦੇ ਦਿੱਤੀ ਹੈ, ਤਦੋਂ ਤੋਂ ਦੇਸ਼ ਭਰ 'ਚ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ।
BCCI ਨੇ ਪਾਕਿਸਤਾਨ ਨਾਲ ਖੇਡਣ ਲਈ ਹਾਮੀ ਕਿਉਂ ਭਰੀ?
ਪਹਿਲਗਾਮ ਅੱਤਵਾਦੀ ਹਮਲੇ ਅਤੇ ਓਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ-ਪਾਕਿਸਤਾਨ ਰਿਸ਼ਤੇ ਇਤਿਹਾਸਕ ਤੌਰ 'ਤੇ ਸਭ ਤੋਂ ਖਰਾਬ ਦੌਰ 'ਚ ਦਾਖਲ ਹੋ ਚੁੱਕੇ ਹਨ। ਫਿਰ ਵੀ BCCI ਵੱਲੋਂ ਖੇਡਣ ਦੀ ਮਨਜ਼ੂਰੀ ਦੇਣ ਦੀ ਪਿੱਛੇ ਵੱਡੀ ਰਣਨੀਤਿਕ ਗੱਲ ਹਨ।
ਭਾਰਤ ਓਲੰਪਿਕ 2036 ਦੀ ਮੇਜ਼ਬਾਨੀ ਲਈ ਦਾਅਵੇਦਾਰ ਹੈ। ਕਿਸੇ ਵੀ ਬਹੁ-ਦੇਸ਼ੀ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਇਹ ਜਰੂਰੀ ਹੁੰਦਾ ਹੈ ਕਿ ਉਸ ਦੇਸ਼ ਦੀ ਕਿਸੇ ਵੀ ਮੁੱਖ ਵਿਰੋਧੀ ਦੇਸ਼ ਨਾਲ ਸਿੱਧਾ ਟਕਰਾਅ ਨਾ ਹੋਵੇ। ਭਾਰਤ ਪਿਛਲੇ ਸਾਲਾਂ ਤੋਂ ਪਾਕਿਸਤਾਨ ਨਾਲ ਦੁ-ਵੱਲੀ ਸੀਰੀਜ਼ ਨਹੀਂ ਖੇਡ ਰਿਹਾ, ਪਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਲਈ ਇਹ ਪਾਬੰਦੀ ਲਾਗੂ ਨਹੀਂ ਹੁੰਦੀ।
ਇਸ ਤੋਂ ਇਲਾਵਾ, ਭਾਰਤ ਸਰਕਾਰ ਨੇ ਪਾਕਿਸਤਾਨ ਦੀ ਜੂਨੀਅਰ ਹਾਕੀ ਟੀਮ ਅਤੇ ਏਸ਼ੀਆ ਕਪ ਹਾਕੀ ਟੀਮ ਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ, ਜਿਸ ਕਾਰਨ BCCI ਨੂੰ ਵੀ ਪਾਕਿਸਤਾਨ ਖ਼ਿਲਾਫ਼ ਖੇਡਣ ਦਾ ਰਾਸਤਾ ਖੁੱਲ੍ਹਾ ਮਿਲ ਗਿਆ।
ਭਾਰਤ-ਪਾਕਿਸਤਾਨ ਮੈਚ ਕਿਥੇ ਤੇ ਕਦੋਂ?
ਏਸ਼ੀਆ ਕਪ 2025 ਵਿੱਚ 8 ਟੀਮਾਂ ਭਾਗ ਲੈ ਰਹੀਆਂ ਹਨ। ਪਹਿਲਾਂ ਇਹ ਟੂਰਨਾਮੈਂਟ ਭਾਰਤ 'ਚ ਕਰਵਾਉਣ ਦੀ ਯੋਜਨਾ ਸੀ, ਪਰ BCCI ਨੇ ਤਟਸਥ ਸਥਾਨ 'ਤੇ ਟੂਰਨਾਮੈਂਟ ਕਰਵਾਉਣ 'ਤੇ ਸਹਿਮਤੀ ਦਿੱਤੀ। ਹੁਣ ਇਹ UAE ਵਿੱਚ ਕਰਵਾਇਆ ਜਾਵੇਗਾ, ਜਿਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ 14 ਸਤੰਬਰ ਨੂੰ ਖੇਡਿਆ ਜਾਵੇਗਾ।
ਦੇਸ਼ ਭਰ 'ਚ ਵਿਰੋਧ
ਸੜਕਾਂ ਤੋਂ ਲੈ ਕੇ ਸੰਸਦ ਤੱਕ, ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਲੋਕਾਂ 'ਚ ਕਾਫੀ ਗੁੱਸਾ ਹੈ। ਲੋਕ ਸਵਾਲ ਪੁੱਛ ਰਹੇ ਹਨ ਕਿ ਜਿੱਥੇ ਦੋਸ਼ੀ ਦੇਸ਼ ਤੋਂ ਸਬੰਧ ਖ਼ਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ, ਉੱਥੇ BCCI ਵੱਲੋਂ ਖੇਡਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ?
ਇਸ ਵਿਵਾਦ ਨੇ ਏਸ਼ੀਆ ਕਪ ਤੋਂ ਪਹਿਲਾਂ ਹੀ ਭਾਰਤੀ ਕ੍ਰਿਕਟ ਮਹੌਲ ਨੂੰ ਤਪਾ ਦਿੱਤਾ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਸਰਕਾਰ ਜਾਂ BCCI ਆਪਣੇ ਫੈਸਲੇ 'ਚ ਕੋਈ ਬਦਲਾਅ ਕਰਦੇ ਹਨ ਜਾਂ ਮੈਚ ਬਹੁ ਦੇਸ਼ ਟੂਰਨਾਮੈਂਟ ਦੇ ਸਿਧਾਂਤ 'ਤੇ ਖੇਡਿਆ ਜਾਂਦਾ ਹੈ।
ICC ਰੈਂਕਿੰਗ 'ਚ ਭਾਰਤੀ ਬੱਲੇਬਾਜ਼ ਦੀ ਬਾਦਸ਼ਾਹਤ ਖਤਮ, ਇੰਗਲਿਸ਼ ਖਿਡਾਰੀ ਬਣੀ ਨੰਬਰ-1
NEXT STORY