ਚੇਨਈ : ਭਾਰਤ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਮੰਗਲਵਾਰ ਨੂੰ ਕਿਹਾ ਕਿ ਮੁੱਖ ਕੋਚ ਗੌਤਮ ਗੰਭੀਰ ਅਤੀਤ 'ਚ ਆਪਣੇ ਖਿਡਾਰੀਆਂ ਦੇ ਬਚਾਅ ਦੇ ਲਈ ਹਮਲਾਵਰ ਹੁੰਦੇ ਨਜ਼ਰ ਆਏ ਹਨ। ਕਾਰਤਿਕ ਨੇ ਕਿਹਾ ਕਿ ਗੰਭੀਰ ਦੀ ਆਕਰਾਮਕਤਾ ਕਦੇ ਵੀ ਗੈਰ-ਜ਼ਰੂਰੀ ਨਹੀਂ ਸੀ। ਉਨ੍ਹਾਂ ਨੇ ਇੱਥੇ ਲੀਜੈਂਡਸ ਲੀਗ ਕ੍ਰਿਕਟ ਦੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਗੰਭੀਰ ਆਪਣੇ ਖਿਡਾਰੀਆਂ ਦੀ ਰੱਖਿਆ ਕਰਨ ਲਈ ਹੀ ਅਕਸਰ ਆਕਰਾਮਕ ਹੁੰਦਾ ਰਿਹਾ ਸੀ। ਮੌਜੂਦਾ ਸਮੇਂ ਦੇ ਖਿਡਾਰੀ ਇਸ ਦਾ ਆਨੰਦ ਲੈਣਗੇ। ਉਹ ਬਿਨਾਂ ਵਜ੍ਹਾ ਗੁੱਸੇ ਨਹੀਂ ਹੁੰਦੇ।
ਕਾਰਤਿਕ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਜਦ ਵੀ ਲੋੜ ਹੋਵੇਗੀ, ਉਹ ਸਖ਼ਤੀ ਨਾਲ ਪੇਸ਼ ਆਵੇਗਾ। ਇਹ ਸਿਰਫ ਖਿਡਾਰੀਆਂ ਤੋਂ ਵਧੀਆ ਪ੍ਰਦਰਸ਼ਨ ਕਰਵਾਉਣ ਲਈ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬੰਗਲਾਦੇਸ਼ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਤੋਂ ਪਹਿਲਾਂ, ਟੈਸਟ ਕ੍ਰਿਕਟ ਵਿੱਚ ਕੋਚਿੰਗ ਦਾ ਅਨੁਭਵ ਨਾ ਹੋਣਾ ਗੰਭੀਰ ਦੇ ਮਨ ਵਿੱਚ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਟੀ20 ਟੂਰਨਾਮੈਂਟਾਂ ਵਿੱਚ ਕੋਚਿੰਗ ਕੀਤੀ ਹੈ ਪਰ ਇਸ ਟੈਸਟ ਸੀਰੀਜ਼ ਵਿੱਚ ਕੋਚ ਦੇ ਤੌਰ 'ਤੇ ਇਹ ਉਸ ਲਈ ਨਵਾਂ ਤਜਰਬਾ ਹੋਵੇਗਾ ਅਤੇ ਇਹ ਉਸਦੇ ਮਨ ਵਿੱਚ ਜ਼ਰੂਰ ਹੋਵੇਗਾ। ਉਹ ਖੇਡ ਦੀ ਨਬਜ਼ ਨੂੰ ਸਮਝਦਾ ਹੈ, ਜੋ ਕਿ ਇੱਕ ਕੋਚ ਲਈ ਸਭ ਤੋਂ ਅਹਿਮ ਗੱਲ ਹੈ।
ਕਾਰਤਿਕ ਨੇ ਬੰਗਲਾਦੇਸ਼ ਖਿਲਾਫ ਭਾਰਤ ਦੀ ਆਉਣ ਵਾਲੀ ਸੀਰੀਜ਼ ਬਾਰੇ ਵੀ ਗੱਲ ਕੀਤੀ ਅਤੇ ਦੋਵਾਂ ਟੀਮਾਂ ਲਈ ਚੁਣੌਤੀਆਂ ਉਤੇ ਰੌਸ਼ਨੀ ਪਾਈ। ਉਨ੍ਹਾਂ ਨੇ ਪਾਕਿਸਤਾਨ ਖਿਲਾਫ ਬੰਗਲਾਦੇਸ਼ ਦੀ ਹਾਲੀਆ ਕਾਮਯਾਬੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਬਹੁਤ ਆਤਮ-ਵਿਸ਼ਵਾਸ ਨਾਲ ਇਸ ਦੀ ਸ਼ੁਰੂਆਤ ਕਰੇਗਾ। (ਭਾਰਤ ਲਈ) ਇਹ ਸਮਝਣ ਦੀ ਗੱਲ ਹੈ ਕਿ ਉਹ ਥੋੜੀ ਵੱਖਰੀ ਬੰਗਲਾਦੇਸ਼ ਟੀਮ ਦੇ ਖਿਲਾਫ ਖੇਡ ਰਹੇ ਹਨ। ਪਰ, ਭਾਰਤ ਵਿੱਚ ਭਾਰਤ ਨੂੰ ਹਰਾਉਣਾ ਆਸਾਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਈ ਟੀਮਾਂ ਭਾਰਤ ਆਈਆਂ ਹਨ ਅਤੇ ਇਨ੍ਹਾਂ ਲਈ ਇਹ ਚੁਣੌਤੀਪੂਰਨ ਸਾਬਤ ਹੋਇਆ ਹੈ ਅਤੇ ਬੰਗਲਾਦੇਸ਼ ਨੂੰ ਵੀ ਅਗਲੇ ਕੁਝ ਹਫਤਿਆਂ ਵਿੱਚ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਸਖਤ ਮੁਕਾਬਲੇ ਦੀ ਭਵਿੱਖਬਾਣੀ ਕਰਦਿਆਂ ਆਸਟ੍ਰੇਲੀਆ ਖਿਲਾਫ ਆਉਣ ਵਾਲੀ ਬਾਰਡਰ-ਗਾਵਸਕਰ ਟਰਾਫੀ 'ਤੇ ਵੀ ਚਰਚਾ ਕੀਤੀ।
ਲੀਜੈਂਡਸ ਲੀਗ 'ਚ ਪ੍ਰਦਰਸ਼ਨ ਲਈ ਫਾਰਮ 'ਚ ਰਹਿਣਾ ਜ਼ਰੂਰੀ ਹੈ : ਸੁਰੇਸ਼ ਰੈਨਾ
NEXT STORY